← ਪਿਛੇ ਪਰਤੋ
ਅੱਗ ਲੱਗਣ ਦੇ ਮਾਮਲੇ ਵਿੱਚ ਫੋਰਨਸਟਿਕ ਟੀਮ ਨੇ ਲਏ ਸੈੰਪਲ, ਫਤੇਹਜੰਗ ਸਿੰਘ ਬਾਜਵਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਰੋਹਿਤ ਗੁਪਤਾ
ਗੁਰਦਾਸਪੁਰ : ਪਿਛਲੇ ਦਿਨੀਂ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਬੁਟੱਰ ਰੋਡ ਸਿਥਤ ਇਕ ਦੁਕਾਨ ਨੂੰ ਅੱਗ ਲੱਗਣ ਦਾ ਮਾਮਲਾ ੳਲਝਦਾ ਜਾ ਰਿਹਾ ਹੈ। ਦੱਸ ਦਈਏ ਕਿ ਦੋ ਮੰਜ਼ਿਲ ਆ ਦੁਕਾਨ ਸੜਨ ਨਾਲ ਦੁਕਾਨਦਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ।ਅੱਜ ਇਸ ਸਬੰਧੀ ਫੋਰਾਨਸਿਕ ਜਾਂਚ ਟੀਮ ਦੁਕਾਨ ਤੇ ਪਹੁੰਚੀ ਅਤੇ ਦੁਕਾਨ ਦੇ ਸੈਂਪਲ ਲਏ ਗਏ। ਮਿਲੀ ਜਾਨਕਾਰੀ ਅਨੂਸਾਰ ਇਸ ਸੈੰਪਲ ਲੈਬ ਵਿੱਚ ਟੈਸਟ ਲਈ ਲੈ ਕੇ ਜਾਇਆ ਜਾਵੇਗਾ ਤਾਂ ਜੋ ਅੱਗ ਲੱਗਣ ਦੇ ਸਹੀ ਕਾਰਣਾ ਦਾ ਪਤਾ ਲੱਗ ਸਕੇ। ਇਸੇ ਸਬੰਧੀ ਕਾਦੀਆਂ ਪੁਲਸ ਨੇ ਇਕ ਵਿਅਕਤੀ ਤੇ ਮਾਮਲਾ ਵੀ ਦਰਜ ਕੀਤਾ ਹੈ। ਅੱਜ ਦੇਰ ਸ਼ਾਮ ਗੁਰਲਾਲ ਜਰਨਲ ਸਟੋਰ ਤੇ ਭਾਜਪਾ ਦੇ ਸੀਨਿਆਰ ਆਗੂ ਫਤਿਹਜੰਗ ਸਿੰਘ ਬਾਜਵਾ ਵੀ ਪਹੁੰਚੇ ਅਤੇ ਇਸ ਘਟਨਾ ਤੇ ਅਫਸੌਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਸਾਨੂੰ ਸਾਰੇ ਸ਼ਹਿਰ ਵਾਸੀਆਂ ਨੁੰ ਮਿਲ ਕੇ ਗੁਰਲਾਲ ਜਰਨਲ ਸਟੋਰ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।
Total Responses : 1212