ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਬਾਰੇ ਵਰਤੀ ਭੱਦੀ ਸ਼ਬਦਾਵਲੀ ਖਿਲਾਫ ਹਲਕਾ ਭੋਆ ਵਿੱਚ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ
ਭੋਆ 21 ਜਨਵਰੀ 2025- ਅੱਜ ਕਾਂਗਰਸ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਸ਼੍ਰੀ ਭੀਮ ਰਾਓ ਅੰਬੇਦਕਰ ਜੀ ਬਾਰੇ ਭੱਦੀ ਸ਼ਬਦਾਵਲੀ ਦੇ ਖਿਲਾਫ ਅੱਜ ਹਲਕਾ ਭੋਆ ਦੇ ਬਲਾਕ ਤਾਰਾਗੜ੍ਹ ਅਤੇ ਸਰਨਾ ਵਿਖੇ ਹਲਕਾ ਇੰਚਾਰਜ ਅਤੇ ਗ਼ਰੀਬਾਂ ਦੇ ਮਸੀਹਾ ਅਤੇ ਕਾਂਗਰਸ ਪਾਰਟੀ ਦੇ ਧਾਕੜ ਸਾਬਕਾ ਵਿਧਾਇਕ ਸ਼੍ਰੀ ਜੋਗਿੰਦਰ ਪਾਲ ਜੀ ਦੀ ਯੋਗ ਅਗਵਾਈ ਹੇਠ ਜੈ ਬਾਪੂ, ਜੈ ਭੀਮ ,ਜੈ ਸਵਿਧਾਨ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰ ਸਹਿਬਾਨਾਂ ਨੇ ਜ਼ਬਰਦਸਤ ਰੋਸ਼ ਪ੍ਰਦਰਸਨ ਕੀਤਾ ਤੇ ਜੋਗਿੰਦਰ ਪਾਲ ਭੋਆ ਸਮੇਤ ਰੋਸ਼ ਪ੍ਰਦਰਸਨ ਵਿੱਚ ਸ਼ਾਮਲ ਭਾਰੀ ਗਿਣਤੀ ਵਿੱਚ ਆਏ ਕਾਂਗਰਸੀ ਵਰਕਰਾਂ ਨੇ ਅਮਿਤ ਸ਼ਾਹ ਦੀ ਬਰਖਾਸਤੀ ਦੀ ਮੰਗ ਕੀਤੀ ਰੋਸ਼ ਪ੍ਰਦਰਸ਼ਨਾਂ ਵਿੱਚ ਭਾਰੀ ਜਨ ਸੈਲਾਬ ਜੋਗਿੰਦਰ ਪਾਲ ਭੋਆ ਦੀ ਲੋਕਾਂ ਵਿੱਚ ਹਰਮਨ ਪਿਆਰਤਾ ਨੂੰ ਆਪ ਮੁਹਾਰੇ ਦਰਸਾ ਰਿਹਾ ਸੀ ਇਸ ਮੌਕੇ ਤੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਸਰਪੰਚ ਸਿਹੋੜਾ ਕਲਾ ਰਾਜ ਕੁਮਾਰ ਰਾਜਾ,ਸਤੀਸ ਸਰਨਾ,ਜਿਲਾ ਉਪ ਪ੍ਰਧਾਨ ਤਿਲਕ ਰਾਜ,ਗੋਰਾ ਸੈਣੀ,ਸਤੀਸ ਜੱਟ ਪੰਮਾ,ਰਕੇਸ ਬੌਬੀ,ਬਲਾਕ ਸੰਮਤੀ ਮੈਂਬਰ ਪ੍ਰੇਮ ਕੁਮਾਰ, ਅੰਕਿਤ ਨੁਮਾਲਾ, ਸਤੀਸ਼ ਠਾਕੁਰ ਪੁਰ,ਬਹਾਦਰ ਸਿੰਘ,ਸੰਮੀ ਕੁਮਾਰ, ਵਿਜੇ ਕੁਮਾਰ,ਕਵੀ ਰਾਜ, ਕਰਤਾਰ ਸੈਣੀ, ਰਾਜੇਸ਼ ਠਾਕੁਰ, ਤਰਸੇਮ ਰੱਤੜਵਾਂ, ਸੁਰਜੀਤ ਸਿੰਘ, ਅਰੁਣ ਜਸਵਾਲੀ, ਜਰਨੈਲ ਸਿੰਘ,ਮਿੱਕੀ ਠਾਕੁਰ, ਸਰਪੰਚ ਡਾਕਟਰ ਸੋਹਨ ਲਾਲ ਸੋਨੀ ਅਤੇ ਕੁਲਜੀਤ ਸੈਣੀ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਸਾਥੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।