80% ਤੋਂ ਵੱਧ ਅਪਾਹਿਜ ਜੋੜਾ ਲਵ ਮੈਰਿਜ ਕਰਵਾਕੇ ਬਣਿਆ ਇੱਕ-ਦੂਜੇ ਦਾ ਸਹਾਰਾ
- ਕਰ ਰਹੇ ਖੁਸ਼ੀ ਖੁਸ਼ੀ ਆਪਣਾ ਜੀਵਨ ਵਤੀਤ
ਰਿਪੋਰਟਰ...... ਰੋਹਿਤ ਗੁਪਤਾ
ਗੁਰਦਾਸਪੁਰ, 4 ਦਸੰਬਰ 2024 - ਅਜੋਕੇ ਸਮੇ ਦੀ ਗੱਲ ਕਰੀਏ ਤਾਂ ਨੌਜਵਾਨ ਲੜਕੇ ਲੜਕੀਆਂ ਲਵ ਮੈਰਿਜ ਕਰਵਾ ਤਾਂ ਲੈਂਦੇ ਹਨ ਪਰ ਲਵ ਮੈਰਿਜ ਤੋਂ ਕੁਝ ਸਮੇਂ ਬਾਅਦ ਜਦ ਨਹੀਂ ਨਿਭਦੀ ਤਾਂ ਮਾਪਿਆਂ ਨੂੰ ਵੀ ਨਾਲ ਪ੍ਰੇਸ਼ਾਨੀਆਂ ਵਿੱਚ ਪਾ ਦਿੰਦੇ ਹਨ। ਅਜਿਹੇ ਵਿੱਚ ਇੱਕ ਅਜਿਹਾ ਜੋੜਾ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਇਕ ਦੂਜੇ ਦਾ ਸਹਾਰਾ ਬਣਨ ਲਈ ਲਵ ਮੈਰਿਜ ਕਰਵਾਈ ਹੈ ਅਤੇ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਹਨ।
80% ਤੋਂ ਵੱਧ ਅਪਾਹਿਜ ਰਾਜੂ ਅਤੇ ਭੋਲੀ ਨੇ ਦੱਸਿਆ ਕਿ ਉਹ ਜਿਸ ਸਮਾਜਸੇਵੀ ਸੰਸਥਾ ਕੋਲ ਪੈਨਸ਼ਨ ਲੈਣ ਜਾਂਦੇ ਸੀ ਉੱਥੇ ਹੀ ਇੱਕ ਦੂਜੇ ਨਾਲ ਪਿਆਰ ਹੋਇਆ ਅਤੇ ਜੀਵਨ ਸਾਥੀ ਬਣਨ ਦਾ ਫ਼ੈਸਲਾ ਕੀਤਾ ਡੇਢ ਸਾਲ ਤੱਕ ਇੱਕ ਦੂਜੇ ਨਾਲ ਦਿਨ ਰਾਤ ਫੋਨ ਉੱਤੇ ਗੱਲਬਾਤ ਕਰਦੇ ਰਹੇ ਅਤੇ ਡਰਦੇ ਡਰਦੇ ਜਦ ਘਰ ਦੱਸਿਆ ਤਾਂ ਘਰਦਿਆਂ ਨੂੰ ਉਹਨਾਂ ਦਾ ਪਿਆਰ ਮਨਜ਼ੂਰ ਨਹੀਂ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਵੀ ਫੈਂਸਲਾ ਕਰ ਲਿਆ ਕਿ ਜੇਕਰ ਸਾਡਾ ਵਿਆਹ ਨਹੀਂ ਹੋਇਆ ਤਾਂ ਮੌਤ ਨੂੰ ਗਲੇ ਲਾ ਲਵਾਂਗੇ ਪਰ ਪ੍ਰਮਾਤਮਾ ਨੇ ਸਾਥ ਦਿੱਤਾ ਕਿਉੰਕਿ ਪਿਆਰ ਸੱਚਾ ਸੀ ਦੋਵਾਂ ਦਾ ਵਿਆਹ ਹੋ ਗਿਆ ।ਅੱਜ 4 ਸਾਲ ਹੋ ਗਏ ਵਿਆਹ ਹੋਏ ਨੂੰ ਇੱਕ ਬੇਟਾ ਹੈ ਜੋਂ ਬਿਲਕੁਲ ਤੰਦਰੁਸਤ ਹੈ ਅਤੇ ਆਪਣੇ ਬੇਟੇ ਨੂੰ ਜਿਵੇਂ ਜਿਵੇਂ ਜਵਾਨ ਹੁੰਦਾ ਵੇਖ ਰਹੇ ਹਨ ਆਪਣੇ ਆਪ ਨੂੰ ਅਪਾਹਿਜ ਮਹਿਸੂਸ ਨਹੀਂ ਕਰਦੇ। ਗਰੀਬੀ ਦੇ ਬਾਵਜੂਦ ਖੁਸ਼ੀ ਖੁਸ਼ੀ ਜੀਵਨ ਗੁਜ਼ਾਰ ਰਹੇ ਹਨ।