ਜੱਟ ਦੇ ਗੁੜ ਦੀਆਂ ਡਿਮਾਂਡਾਂ ਵਿਦੇਸ਼ਾਂ ਵਿੱਚ ਵੀ ਹੋਣ ਲੱਗ ਪਈਆਂ , ਬਣਾਉਂਦਾ ਹੈ ਬਿਲਕੁਲ ਸ਼ੁੱਧ ਗੁੜ
ਮਾਸਟਰ ਡਿਗਰੀ ਕਰ ਰਹੇ ਨੌਜਵਾਨ ਨੇ ਦੱਸੇ ਗੁੜ ਦੀ ਕੁਆਲਿਟੀ ਜਾੰਚਨ ਦੇ ਨੁਸਖੇ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 5 ਦਸੰਬਰ 2024 - ਨੌਸ਼ਹਿਰਾ ਮੱਜਾ ਸਿੰਘ ਦੇ ਨੌਜਵਾਨ ਕਿਸਾਨ ਜੁਝਾਰ ਸਿੰਘ ਵੱਲੋਂ ਇਨਾ ਵਧੀਆ ਤੇ ਸ਼ੁੱਧ ਗੁੜ ਤਿਆਰ ਕੀਤਾ ਜਾ ਰਿਹਾ ਹੈ ਕਿ ਉਸ ਦੀ ਡਿਮਾਂਡ ਵਿਦੇਸ਼ਾਂ ਵਿੱਚ ਵੀ ਹੋਣ ਲੱਗ ਪਈ ਹੈ। ਜੂਝਾਰ ਸਿੰਘ ਖੁਦ ਪੱਤਰਕਾਰਿਤਾ ਵਿੱਚ ਮਾਸਟਰ ਡਿਗਰੀ ਕਰ ਰਿਹਾ ਹੈ ਪਰ ਨਾਲ ਹੀ ਉਸਨੇ ਆਪਣਾ ਜੱਦੀ ਕੰਮ ਕਿਸਾਨੀ ਵੀ ਨਹੀਂ ਛੱਡਿਆ ਤੇ ਕਿਸਾਨੀ ਦੇ ਨਾਲ ਹੁਣ ਗੁੜ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਬਹੁਤ ਵਧੀਆ ਤੇ ਬਿਲਕੁਲ ਸ਼ੁੱਧ ਗੁੜ ਹੋਣ ਕਾਰਨ ਬੇਸ਼ਕ ਗੁੜ ਥੋੜਾ ਮਹਿੰਗਾ ਹੈ ਪਰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਜੁਝਾਰ ਸਿੰਘ ਅਨੁਸਾਰ ਉਨਾਂ ਵੱਲੋਂ ਰੋਜ਼ ਚਾਰ ਕੁਇੰਟਲ ਗੁੜ ਤਿਆਰ ਕੀਤਾ ਜਾ ਰਿਹਾ ਹੈ।
ਗੁੜ ਦੀ ਕੁਆਲਿਟੀ ਗੰਨੇ ਦੀ ਕਿਸਮ ਅਤੇ ਫਸਲ ਨੂੰ ਪਾਲਣ ਦੇ ਤਰੀਕੇ ਤੇ ਨਿਰਭਰ ਕਰਦੀ ਹੈ। ਲੋਕ ਹੁਣ ਗੁੜ ਨੂੰ ਖੰਡ ਨਾਲ ਜਿਆਦਾ ਤਰਜੀਹ ਦੇ ਰਹੇ ਹਨ ਕਿਉਂਕਿ ਡਾਇਬਟੀਜ ਦੀ ਬਿਮਾਰੀ ਹੁਣ ਆਮ ਹੋ ਗਈ ਹੈ ਪਰ ਅੱਜ ਕੱਲ ਬਾਜ਼ਾਰ ਵਿੱਚ ਮਿਲਣ ਵਾਲਾ ਸਸਤਾ ਗੁੜ ਖੰਡ ਨਾਲੋਂ ਵੀ ਜਿਆਦਾ ਖਤਰਨਾਕ ਹੈ । ਵਧੀਆ ਗੁੜ ਤੇ 70 ਰੁਪਏ ਦੇ ਕਰੀਬ ਲਾਗਤ ਹੀ ਆ ਜਾਂਦੀ ਹੈ। ਨੌਜਵਾਨ ਕਿਸਾਨ ਜੁਝਾਰ ਸਿੰਘ ਨੇ ਗੁੜ ਦੀ ਕੁਆਲਿਟੀ ਜਾਂਚਣ ਦੇ ਤਰੀਕੇ ਵੀ ਦੱਸੇ ਅਤੇ ਕਿਸਾਨਾਂ ਨੂੰ ਇਹ ਵੀ ਦੱਸਿਆ ਕਿ ਕਿਵੇਂ ਹਾਨੀ ਰਹਿਤ ਵਧੀਆ ਗੁੜ ਤਿਆਰ ਕੀਤਾ ਜਾ ਸਕਦਾ ਹੈ।