ਯੂ-ਟਿਊਬ ਤੋਂ ਸਿੱਖ-ਸਿੱਖ ਕੇ ਹੁਣ ਸਾਹਮਣੇ ਆਦਮੀ ਨੂੰ ਬਿਠਾ ਕੇ ਹੂਬਹੂ ਸਕੈਚ ਬਣਾ ਲੈਂਦਾ ਹੈ ਲਕਸ਼ੇ
- ਪਿਤਾ ਦੀ ਮੌਤ ਤੋਂ ਬਾਅਦ ਪੇਂਟਿੰਗ ਅਤੇ ਸਕੈਚਿੰਗ ਨੂੰ ਪ੍ਰੋਫੈਸ਼ਨ ਬਣਾਉਣ ਦੀ ਕੀਤੀ ਕੋਸ਼ਿਸ਼ ਪਰ ਛੋਟਾ ਸ਼ਹਿਰ ਹੋਣ ਕਰਕੇ ਨਹੀਂ ਹੋਇਆ ਕਾਮਯਾਬ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 11 ਦਸੰਬਰ 2024 - ਸਮੇਂ ਦਾ ਸਦ ਉਪਯੋਗ ਕਰਨਾ ਹੋਵੇ ਤਾਂ ਆਦਮੀ ਵੇਲੇ ਟਾਈਮ ਕੋਈ ਵੀ ਹੁਨਰਮੰਦ ਕੰਮ ਕਰਨ ਦੀ ਪ੍ਰੈਕਟਿਸ ਕਰ ਸਕਦਾ ਹੈ ਅਤੇ ਉਸ ਕੰਮ ਵਿੱਚ ਮਾਹਰ ਵੀ ਹੋ ਸਕਦਾ ਹੈ। ਇਹ ਸਾਬਤ ਕੀਤਾ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ 20 ਸਾਲਾਂ ਦੇ ਨੌਜਵਾਨ ਲਕਸ਼ੇ ਨੇ, ਜਿਸ ਨੇ ਲਾਕਡਾਊਨ ਦੌਰਾਨ ਵੇਲੇ ਰਹਿਣ ਦੀ ਬਜਾਏ ਆਪਣੀ ਮਾਂ ਦੇ ਕਹਿਣ ਤੇ ਸਕੈਚ ਅਤੇ ਪੇਂਟਿੰਗ ਬਣਾਉਣਾ ਸ਼ੁਰੂ ਕੀਤਾ ਤੇ ਜਦੋਂ ਦਿਲਚਸਪੀ ਵਧਦੀ ਗਈ ਤਾਂ ਯੂਟੀਊਬ ਤੋਂ ਸਿੱਖ ਸਿੱਖ ਕੇ ਹੀ ਇਸ ਕੰਮ ਵਿੱਚ ਇਨਾ ਮਾਹਰ ਹੋ ਗਿਆ ਹੈ ਕਿ ਹੁਣ ਆਦਮੀ ਨੂੰ ਸਾਹਮਣੇ ਬਿਠਾ ਕੇ ਉਸਦਾ ਹੂਬਹੂ ਸਕੈਚ ਜਾਂ ਤਸਵੀਰ ਕਾਗਜ ਤੇ ਉਕੇਰ ਸਕਦਾ ਹੈ।
ਆਪਣੇ ਹੁਨਰ ਦੀ ਬਦੌਲਤ ਲਕਸ਼ੇ ਇਲਾਕੇ ਵਿੱਚ ਵੀ ਮਸ਼ਹੂਰ ਹੋ ਚੁੱਕਾ ਹੈ ਅਤੇ ਅਖਬਾਰਾਂ ਵਿੱਚ ਵੀ ਕਈ ਵਾਰ ਉਸ ਦੀਆਂ ਤਸਵੀਰਾਂ ਛੱਪ ਚੁੱਕੀਆਂ ਹਨ। ਢਾਈ ਸਾਲ ਪਹਿਲਾਂ ਪਿਤਾ ਜੀ ਦੀ ਬਿਮਾਰੀ ਕਾਰਨ ਮੌਤ ਹੋਣ ਕਾਰਨ ਲਕਸ਼ੇ ਦੇ ਸਿਰ ਤੇ ਪਰਿਵਾਰ ਚਲਾਉਣ ਦਾ ਬੋਝ ਵੀ ਆ ਪਿਆ। ਘਰ ਵਿੱਚ ਮਾਤਾ ਤੇ ਛੋਟਾ ਭਰਾ ਹੈ , ਜਿਸ ਕਾਰਨ ਲਕਸ਼ੇ ਨੇ ਆਪਣੇ ਹੁਨਰ ਨੂੰ ਕਿਤਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਛੋਟਾ ਜਿਹਾ ਸ਼ਹਿਰ ਹੋਣ ਕਰਕੇ ਗੱਲ ਨਹੀਂ ਬਣੀ ।ਲਕਸ਼ ਜੁੱਡੋ ਦਾ ਵੀ ਵਧੀਆ ਖਿਡਾਰੀ ਹੈ ਅਤੇ ਨੈਸ਼ਨਲ ਤੱਕ ਖੇਡ ਆਇਆ ਹੈ। ਹੁਣ ਪਰਿਵਾਰ ਦੀ ਰੋਜੀ ਰੋਟੀ ਤਾਂ ਜੁਗਾੜ ਕਰਨ ਲਈ ਉਹ ਦੋ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੂਡੋ ਦੀ ਕੋਚਿੰਗ ਵੀ ਦੇ ਰਿਹਾ ਹੈ।
ਆਪਣੇ ਪੇਂਟਿੰਗ ਅਤੇ ਸਕੈਚਿੰਗ ਦੇ ਹੁਨਰ ਨੂੰ ਲਕਸ਼ੇ ਅਪਰਾਧੀਆਂ ਨੂੰ ਫੜਾਉਣ ਵਿੱਚ ਪੁਲਿਸ ਦੀ ਮਦਦ ਕਰਨ ਲਈ ਵਰਤਣ ਦੀ ਚਾਹਤ ਰੱਖਦਾ ਹੈ।