ਹਰਜਿੰਦਰ ਸਿੰਘ ਧਾਮੀ ਵੱਲੋਂ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ , ਪੜ੍ਹੋ ਕੀ ਕਿਹਾ ਧਾਮੀ ਨੇ ?
ਅੰਮ੍ਰਿਤਸਰ, 9 ਜਨਵਰੀ 2025 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਉਥੇ ਹੀ ਇਸ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਅਤੇ ਮੀਡੀਆ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਸਨ। ਹੁਣ ਇਹਨਾਂ ਸਾਰੀਆਂ ਖਬਰਾਂ ਤੇ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਦੇ ਨਾਲ ਉਹਨਾਂ ਦੀ ਇਹ ਰੂਟੀਨ ਮੀਟਿੰਗ ਸੀ। ਉਹਨਾਂ ਕਿਹਾ ਕਿ ਮੁਲਾਕਾਤ ਤੋਂ ਕੋਈ ਕਿਆਸ ਨਾ ਲਗਾਏ ਜਾਣ।
ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਇਹ ਉਹਨਾਂ ਦੀ ਸਿੰਘ ਸਾਹਿਬ ਨਾਲ ਰੂਟੀਨ ਵਿੱਚ ਮੀਟਿੰਗ ਹੋਈ ਹੈ। ਉਹਨਾਂ ਕਿਹਾ ਕਿ ਮੈਂ ਰੋਜਾਨਾ ਕਈ ਮੀਟਿੰਗਾਂ ਕਰਦਾ ਹਾਂ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੁਲਾਕਾਤ ਤੇ ਕੋਈ ਕਿਆਸ ਨਾ ਲਗਾਏ ਜਾਣ। ਸਾਡੀਆਂ ਮੀਟਿੰਗਾਂ ਵਿੱਚ ਪ੍ਰਬੰਧਾਂ ਨੂੰ ਲੈ ਕੇ ਬਹੁਤ ਵਾਰ ਚਰਚਾ ਕਰਦੇ ਹਾਂ, ਧਰਮ ਪ੍ਰਚਾਰ ਦੇ ਮਾਮਲੇ ਵੀ ਵਿਚਾਰੇ ਜਾਂਦੇ ਹਨ।