ਸਿੱਖ ਧਰਮ ਵਿੱਚ ਖਾਲਸਾ ਪੰਥ ਦੀ ਸ਼ਾਜਨਾ ਤੋ ਬਾਅਦ ਸਭਨਾਂ ਨੂੰ ਬਰਾਬਰ ਦਾ ਹੱਕ ਮਿਲ ਗਿਆ। ਪਰ ਹੋਰਨਾਂ ਦੇ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤਾਂ ਦੀ ਬਾਣੀ ਬਾਬਾ ਨਾਮਦੇਵ ਜੀ ਬਾਣੀ ਦਰਜ ਹੈ । ਹੱਥਲੇ ਲੇਖ ਵਿੱਚ ਉਹਨਾਂ ਦੇ ਜੀਵਨ ਤੇ ਮੰਨਣ ਵਾਲਿਆਂ ਦੀ ਅਹਿਮ ਤੇ ਸੰਖੇਪ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।ਆਉ ਇਸ ਦੇ ਉੱਪਰ ਪੰਛੀ ਝਾਤ ਪਾਈਏ ।
Chhimba Caste History | ਛੀਂਬਾ, ਟਾਂਕ ਕਸ਼ੱਤਰੀ, ਜਾਤ ਇਤਿਹਾਸ ਛੀਂਬਾ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸ਼ਿਲਿਪਨ’ ਤੋਂ ਚੱਲਿਆ ਹੈ। ਪਹਿਲਾਂ ਪ੍ਰਾਕ੍ਰਿਤ ਵਿਚ ਛੀਪਾ ਤੇ ਫਿਰ ਪੰਜਾਬੀ ਵਿਚ ਛੀਂਬਾ। ਛੀਂਬੇ ਦਾ ਅਰਥ ਹੈ, ‘ਕਪੜੇ ਉੱਪਰ ਵੇਲ ਬੂਟੇ ਛਾਪਣ ਵਾਲਾ ਕਾਰੀਗਰ’। ਟਾਂਕ ਕਸ਼ੱਤਰੀ ਜਾਂ ਛੀਂਬਾ ਜਾਤ ਪੰਜਾਬ ਵਿਚ ਵੱਡੀ ਗਿਣਤੀ ਵਿਚ ਮਿਲਦੀ ਹੈ। ਇਨ੍ਹਾਂ ਨੂੰ ਦਰਜ਼ੀ ਵੀ ਕਹਿੰਦੇ ਹਨ ਕਿਉਂਕਿ ਇਹ ਕਪੜੇ ਸੀਉਣ ਦਾ ਕੰਮ ਵੀ ਕਰਦੇ ਹਨ ਅਤੇ ਪੰਜਾਬ ਵਿਚ ਜਿੰਨੇ ਵੀ ਪ੍ਰਸਿੱਧ ਦਰਜ਼ੀ ਹਨ, ਇਨ੍ਹਾਂ ਵਿਚੋਂ ਬਹੁਤੇ ਇਸ ਜਾਤ ਨਾਲ ਸੰਬੰਧਤ ਹਨ। ਇਨ੍ਹਾਂ ਵਿਚ ਮੁਸਲਮਾਨ ਹਿੰਦੂ ਤੇ ਸਿੱਖ ਵੀ ਹਨ। ਭਾਰਤ ਦੇ ਉੱਤਰ ਪ੍ਰਦੇਸ਼, ਹਰਿਆਣਾ, ਮਹਾਂਰਾਸਟਰ ਪਾਕਿਸਤਾਨ ਵਿਚ ਲਾਹੌਰ ਅਤੇ ਇਸਦੇ ਪੱਛਮ ਵਿਚ ਪੈਂਦੇ ਜ਼ਿਲ੍ਹਿਆਂ ਵਿਚ ਇਨ੍ਹਾਂ ਨੂੰ ਧੋਬੀ ਵੀ ਕਹਿੰਦੇ ਹਨ । ਧੋਬੀ ਨੂੰ ਸੰਸਕ੍ਰਿਤ ਵਿਚ ਧਾਵਕ ਅਰਥਾਤ ਕਪੜੇ ਧੋਣ ਵਾਲਾ ਕਿਹਾ ਗਿਆ ਹੈ। ਪਾਕਿਸਤਾਨ ਦੇ ਡੇਰਾ ਜਾਤ ਖੇਤਰ (ਡੇਰਾ ਗ਼ਾਜ਼ੀ ਖਾਂ ਅਤੇ ਡੇਰਾ ਇਸਮਾਈਲ ਖਾਂ ਆਦਿ) ਅਤੇ ਮੁਲਤਾਨ ਵਿਚ ਇਨ੍ਹਾਂ ਨੂੰ ਚਰਹੋਆ ਕਿਹਾ ਜਾਂਦਾ ਹੈ। ਚਰਹੋਆ ਵਿਚੋਂ ਕਈ ਜੱਟ ਹਨ। ਇਨ੍ਹਾਂ ਨੂੰ ਕਈ ਥਾਈਂ ਰੰਗਰੇਜ਼ ਜਾਂ ਲਲਾਰੀ ਵੀ ਕਹਿੰਦੇ ਹਨ। ਰੰਗਰੇਜ਼ ਫ਼ਾਰਸੀ ਦਾ ਸ਼ਬਦ ਹੈ, ਜਿਸਦਾ ਅਰਥ ਕਪੜੇ ‘ਰੰਗਣ ਵਾਲਾ’ ਹੈ। ਧੋਬੀਆਂ ਦੀ ਥਾਂ ਡਰਾਈਕਲੀਨਰਜ਼ ਨੇ ਲੈ ਲਈ ਹੈ ਤੇ ਇਹ ਧੰਦਾ ਬਹੁਤ ਲਾਹੇਵੰਦ ਸਾਬਤ ਹੋਇਆ ਹੈ।
ਪੰਜਾਬ ਦੇ ਮਸ਼ਹੂਰ ਡਰਾਈਕਲੀਨਰਜ਼ ਲਗਭਗ 80% ਇਸੇ ਜਾਤ ਦੇ ਹਨ ਅਤੇ ਕਿਤੇ-ਕਿਤੇ ਇਹ ਧੰਦਾ ਹੋਰ ਜਾਤਾਂ ਨੇ ਵੀ ਅਪਣਾ ਲਿਆ ਹੈ। ਕਪੂਰਥਲੇ ਦੇ ਹਿੰਦੂ ਧੋਬੀ ਕਹਿੰਦੇ ਹਨ ਕਿ ਉਹ ਉੱਤਰ ਪ੍ਰਦੇਸ਼ ਤੋਂ ਆਏ ਹਨ । ਛੀਂਬੇ, ਚਿੱਟੀਆਂ ਸੂਤੀ ਚਾਦਰਾਂ ਉਪਰ ਛਪਾਈ (ਠੇਕਣ) ਦਾ ਕੰਮ ਬਹੁਤ ਵਧੀਆ ਕਰਦੇ ਹਨ। ਸੁਲਤਾਨਪੁਰ ਲੋਧੀ ਦੇ ਛੀਂਬੇ ਇਸ ਕੰਮ ਵਿਚ ਬੜੇ ਮਾਹਿਰ ਸਨ ਅਤੇ ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਠੇਕੀਆਂ ਚਾਦਰਾਂ ਅਤੇ ਗਲੀਚੇ ਬਾਹਰਲੇ ਦੇਸ਼ਾਂ ਨੂੰ ਨਿਰਯਾਤ ਕੀਤੇ ਸਨ । ਇਸ ਜਾਤ ਦੇ ਲੋਕ ਟਾਂਕ ਕਸ਼ੱਤਰੀ ਕਹਾਉਣਾ ਪਸੰਦ ਕਰਦੇ ਹਨ, ਕਿਉਂਕਿ ਇਹ ਪ੍ਰਾਚੀਨ ਸਮੇਂ ਦੇ ਕਸ਼ੱਤਰੀ ਹਨ। ਦਰਅਸਲ ਇਹ ਜਾਤ ਕਿੱਤਾ-ਮੁਖੀ ਹੈ ਅਤੇ ਇਸਨੂੰ ਹੋਰ ਕਿੱਤਾ-ਮੁਖੀ ਜਾਤਾਂ ਨਾਲੋਂ ਅੱਡ ਕਰਕੇ ਨਹੀਂ ਵੇਖਿਆ ਜਾ ਸਕਦਾ। ਇਨ੍ਹਾਂ ਦੇ ਗੋਤ ਬ੍ਰਾਹਮਣਾਂ, ਕਸ਼ੱਤਰੀਆਂ (ਖੱਤਰੀਆਂ), ਜੱਟਾਂ, ਕੰਬੋਜਾਂ ਆਦਿ ਹੋਰ ਜਾਤਾਂ ਨਾਲ ਮਿਲਦੇ ਹਨ, ਜਿਸ ਕਰਕੇ ਇਨ੍ਹਾਂ ਦਾ ਮੂਲ ਇਨ੍ਹਾਂ ਜਾਤਾਂ ਦੇ ਲੋਕਾਂ ਵਿਚੋਂ ਹੀ ਹੈ। ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਪਿੰਡਾਂ ਵਿਚ ਇਹ ਆਪਣੇ ਕੀਤੇ ਕੰਮ ਬਦਲੇ ਹਰ ਫਸਲ ‘ਤੇ ਨੀਯਤ ਕੀਤਾ ਹੋਇਆ ਹਿੱਸਾ ਲੈਂਦੇ ਸਨ ਜਿਸਨੂੰ ‘ਸੇਪ’ ਕਿਹਾ ਜਾਂਦਾ ਸੀ । ਸ਼ਹਿਰਾਂ ਵਿਚ ਪੈਸੇ ਲੈ ਕੇ ਕੰਮ ਕੀਤਾ ਜਾਂਦਾ ਸੀ।
ਇਸ ਜਾਤ ਦੇ ਲੋਕ ਖੇਤੀ ਕਰਦੇ ਵੀ ਵੇਖੇ ਜਾਂਦੇ ਹਨ, ਖਾਸ ਕਰਕੇ ਪੰਜਾਬ ਅਤੇ ਹਰਿਆਣੇ ਵਿਚ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਜੇ ਹੋਏ ਪੰਜ ਪਿਆਰਿਆਂ ਵਿਚੋਂ ਮਹਾਨ ਸਿੱਖ ਭਾਈ ਮੁਹਕਮ ਸਿੰਘ ਜੀ (ਭਾਈ ਠਾਕਰ ਸਿੰਘ, ‘ਗੁਰਦੁਆਰੇ ਦਰਸ਼ਨ’ ਅਨੁਸਾਰ ਬੂੜੀਏ ਪਿੰਡ ਦੇ ਰਹਿਣ ਵਾਲੇ, ਜਨਮ 22 ਜੇਠ ਸੰਮਤ 1733 ਬਿ:, ਭਾਈ ਮੰਗਲ ਸਿੰਘ ਅਨੁਸਾਰ, ਦਵਾਰਕਾ ਦੇ ਰਹਿਣ ਵਾਲੇ ਜਨਮ 1720 ਬਿ:)—(ਮਹਾਨਕੋਸ਼ ਪੰ. 792) ਗੁਰੂ ਕੇ ਬਾਗ਼ ਦੇ ਅਕਾਲੀ ਮੋਰਚੇ ਸਮੇਂ ਅੰਮ੍ਰਿਤਸਰ ਤੋਂ ਜ਼ਖਮੀਆਂ ਦੀ ਭਰੀ ਗੱਡੀ ਨੂੰ ਅਟਕ ਜੇਲ੍ਹ ਵਿਚ ਲਿਜਾਂਦੇ ਹੋਏ ਪੰਜਾ ਸਾਹਿਬ ਗੱਡੀ ਰੋਕਣ ਵਾਲੇ ਸ਼ਹੀਦ ਭਾਈ ਕਰਮ ਸਿੰਘ ਜੀ ਇਸੇ ਭਾਈਚਾਰੇ ਨਾਲ ਸੰਬੰਧਤ ਸਨ। ਇਸ ਭਾਈਚਾਰੇ ਵਿਚ ਭਗਤ ਨਾਮਦੇਵ ਜੀ (1272-1356 ਈ.) ਹੋਏ ਹਨ ਜੋ ਪੂਰਨ ਬ੍ਰਹਮਗਿਆਨੀ ਸਨ। ਉਨ੍ਹਾਂ ਦਾ ਜਨਮ ਮਹਾਰਾਸ਼ਟਰ ਵਿਚ ਸਤਾਰਾ ਜ਼ਿਲ੍ਹੇ ਦੇ ਪਿੰਡ ਨਰਸੀਬਾਮਨੀ ਵਿਚ ਹੋਇਆ। ਆਪ ਪੰਜਾਬ ਵਿਚ ਵੀ ਆਏ ਅਤੇ ਇਨ੍ਹਾਂ ਦੀ ਆਮਦ ਦੀ ਯਾਦ ਵਿਚ ਪਿੰਡ ਘੁੰਮਾਣ ਜ਼ਿਲ੍ਹਾ ਗੁਰਦਾਸਪੁਰ ਵਿਚ, ਇਕ ਗੁਰਦੁਆਰਾ ਹੈ ਜਿਸਨੂੰ ਸਭ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਾਇਆ ਸੀ। ਇਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
ਇਸ ਭਾਈਚਾਰੇ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਦੇ ਹਨ । ਇਹ ਨਾਂ ਦੇ ਬਹੁਤੇ ਜੱਟ ਸਿੱਖ ਭਾਈਚਾਰੇ ਵਾਲੇ ਹੀ ਹਨ । ਇਸ ਭਾਈਚਾਰੇ ਵਿਚ, ਭਾਈ ਸੰਤੋਖ ਸਿੰਘ (1789-1844 ਈ.) ਜਿਨ੍ਹਾਂ ‘ਗੁਰੂ ਨਾਨਕ ਪ੍ਰਕਾਸ਼’ ਜਪੁਜੀ ਦਾ ਟੀਕਾ ‘ਗਰਬ ਗੰਜਨੀ’ ਅਤੇ ‘ਗੁਰਪ੍ਰਤਾਪ ਸੂਰਯ’ ਆਦਿ ਨਾਂ ਦੇ ਗ੍ਰੰਥ ਲਿਖੇ, ਇਕ ਮਹਾਨ ਕਵੀ ਹੋਏ ਹਨ। ਪ੍ਰਸਿੱਧ ਲੇਖਕ ਡਾਕਟਰ ਸਤਿੰਦਰ ਸਿੰਘ ਨੂਰ ਦਿੱਲੀ, ਕਵੀ ਸਵਰਗੀ ਐਸ.ਐਸ. ਮੀਸ਼ਾ, ਸ. ਪਿਆਰਾ ਸਿੰਘ ਪਦਮ, ਪ੍ਰਸਿੱਧ ਲੇਖਕ ਸੰਤੋਖ ਸਿੰਘ ਧੀਰ, ਨਿਰੰਜਣ ਸਿੰਘ ਤਸਨੀਮ, ਕਰਮਜੀਤ ਸਿੰਘ, ਪਿਆਰਾ ਸਿੰਘ ਦਿੱਲੀ, ਪੰਜਾਬੀ ਟ੍ਰਿਬਊਨ ਦੇ ਸਾਬਕਾ ਐਡੀਟਰ ਅਤੇ ਲੇਖਕ ਸਵ. ਹਰਭਜਨ ਸਿੰਘ ਹਲਵਾਰਵੀ,ਸਵ. ਡਾ. ਪਿਆਰ ਸਿੰਘ, ਡਾ. ਠਾਕਰ ਭਾਰਤੀ, ਡਾ. ਮੋਹਨਜੀਤ, ਡਾ. ਹਰਨੇਕ ਸਿੰਘ ਕੋਮਲ, ਉਰਦੂ ਦੇ ਨਾਮਵਰ ਕਵੀ ਪੂਰਨ ਸਿੰਘ ਹੁਨਰ, ਚਰਚਿਤ ਕਹਾਣੀ ਲੇਖਕਾ ਬਚਿੰਤ ਕੌਰ, ਲੇਖਕ ਗੁਰਮੀਤ ਪਲਾਹੀ, ਪ੍ਰਸਿੱਧ ਢਾਡੀ ਦਯਾ ਸਿੰਘ ਦਿਲਬਰ, ਡਾਕਟਰ ਮਾਨ ਸਿੰਘ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰ. ਕਵੀ ਹਰਭਜਨ ਸਿੰਘ ਹਾਮੀ, ਕੁਲਦੀਪ ਸਿੰਘ ਬੇਦੀ, ਸੁਖਵੰਤ ਪੱਟੀ ਗ਼ਜ਼ਲਗੋ ਆਦਿ ਦੇ ਨਾਂ ਵਰਣਨਯੋਗ ਹਨ। ਫਰੀਦਕੋਟ ਤੋਂ ਸ੍ਰਦਾਰ ਮਿਹਰ ਸਿੰਘ ਅਤੇ ਹਰਦੇਵ ਸਿੰਘ ਅਰਸ਼ੀ (ਬੁੱਢਲਾਡਾ) ਐੱਮ.ਐੱਲ.ਏ. ਰਹਿ ਚੁੱਕੇ ਹਨ। ਨੈਸ਼ਨਲ ਕ੍ਰਿਕਟਰ ਸ: ਰਾਜਿੰਦਰ ਸਿੰਘ ਘਈ (ਬਲਿਊ ਸਟਾਰ ਟੇਲਰਜ਼, ਜਲੰਧਰ), ਸ: ਹਰਜੀਤ ਸਿੰਘ ਜੋਤੀ ਇੰਟਰਨੈਸ਼ਨਲ ਹਾਕੀ ਖਿਡਾਰੀ, ਪ੍ਰਸਿੱਧ ਕਾਨੂੰਨਦਾਨ ਸ: ਹਰਬੰਸ ਸਿੰਘ ਦੁਆਬੀਆ ਸਾਬਕਾ ਐਡਵੋਕੇਟ ਜਨਰਲ ਪੰਜਾਬ, ਟਾਂਕ ਕਸ਼ਤਰੀ ਹਨ। ਜਲੰਧਰ ਦੇ ਸ: ਹਰਦਿਆਲ ਸਿੰਘ ਬੋਕੀ, ਜੱਸਲ ਇੰਜੀਨੀਅਰਜ਼ ਲੁਧਿਆਣਾ, ਨੈਸ਼ਨਲ ਕੈਮੀਕਲਜ਼ ਦਿੱਲੀ ਆਦਿ ਸਨਅਤਕਾਰ ਹਨ। ਦੇਵ ਚਿੱਤਰਕਾਰ ਤੇ ਹੋਰ ਵੀ ਅਨੇਕ ਲੋਕ ਹਨ। ਟਾਂਕ ਕਸ਼ੱਤਰੀ ਭਾਈਚਾਰੇ ਵਿਚ ਬੜੇ ਪੜ੍ਹੇ-ਲਿਖੇ ਲੋਕ ਹਨ। ਵੱਡੇ-ਵੱਡੇ ਅਫ਼ਸਰ ਹਨ। ਹਿੰਦੂ ਟਾਂਕ-ਕਸ਼ੱਤਰੀ ਲੋਕ, ਹਿੰਦੂ ਧਰਮ ਦੀਆਂ ਰਹੁ-ਰੀਤਾਂ ਦੇ ਧਾਰਨੀ ਹਨ ਜਦਕਿ ਦਰਜੀ ਸਿੱਖ ਛੀਂਬੇ ਸਿੱਖ ਧਰਮ ਦੀਆਂ ਰਹੁ-ਰੀਤਾਂ ਦੇ। 1881 ਈ. ਦੀ ਮਰਦਮਸ਼ੁਮਾਰੀ ਵਿਚ ਕਈਆਂ ਨੇ ਧੋਬੀ, ਛੀਂਬੇ, ਰੰਗਰੇਜ਼, ਲਲਾਰੀ, ਚਰੋਆ ਅਤੇ ਦਰਜ਼ੀ ਲਿਖਵਾਇਆ ਸੀ ਅਤੇ ਇਹਨਾਂ ਦੀ ਕ੍ਰਮਵਾਰ ਸੰਖਿਆ 133215, 103491, 5060, 27699, 34591 ਅਤੇ 32463 ਸੀ।
ਟਾਂਕ ਕਸ਼ੱਤਰੀ / ਦਰਜੀ ਸਿੱਖ /ਛੀਬਾਂ ਭਾਈਚਾਰੇ ਦੇ ਗੋਤ ਉਨ ਅਸਪਾਲ ਅਤਰੀ : ਇਹ ਗੋਤ ਬ੍ਰਾਹਮਣਾਂ ਦਾ ਵੀ ਹੈ। ਅਚਿੰਤ /ਅਖਤਰ ਅਜੀਮਲ ਅਰਸ਼ੀ ਅਗੋਰੋਇਆ ਔਲਖ : ਇਹ ਗੋਤ ਜੱਟਾਂ ਵਿਚ ਵੀ ਮਿਲਦਾ ਹੈ। ਅਗਰੈ ,ਅਕਥਰਾ , ਆਨੰਦ : ਇਹ ਇਕ ਖੱਤਰੀ ਜਾਤ ਵੀ ਹੈ। ਸਾਰਾ ,ਸਰਾਂ ,ਸਰਾ : ਇਹ ਗੋਤ ਜੱਟਾਂ ਦਾ ਵੀ ਹੈ। ਸੇਠੀ : ਇਹ ਗੋਤ ਅਰੋੜਿਆਂ ਅਤੇ ਖੱਤਰੀਆਂ ਵਿਚ ਵੀ ਮਿਲਦਾ ਹੈ। ਸੰਦਲ : ਇਹ ਗੋਤ ਜੱਟਾਂ ਅਤੇ ਬ੍ਰਾਹਮਣਾਂ ਵਿਚ ਵੀ ਮਿਲਦਾ ਹੈ। ਸਰਨ /ਸਰਪਾਲ ਸਰਾਓ : ਇਹ ਗੋਤ ਜੱਟਾਂ ਵਿਚ ਵੀ ਮਿਲਦਾ ਹੈ। ਸੈਹਸੀ ਸਹਿਗਲ : ਇਹ ਖੱਤਰੀਆਂ ਦਾ ਗੋਤ ਵੀ ਹੈ। ਸੱਪਲ ਜਾਂ ਸਿੱਪਲ ਸਾਰਲੀ /ਸ਼ਰਨ ਸੂਰੀ : ਇਹ ਖੱਤਰੀ ਭਾਈਚਾਰੇ ਵੀ ਗੋਤ ਮਿਲਦਾ ਹੈ। ਸੰਧੂ : ਇਹ ਗੋਤ ਜੱਟਾਂ, ਮਜ੍ਹਬੀਆਂ, ਰਵਿਦਾਸੀਆਂ, ਮੋਚੀਆਂ ਅਤੇ ਕਈ ਹੋਰ ਜਾਤਾਂ ਵਿਚ ਵੀ ਮਿਲਦਾ ਹੈ। ਸੰਖਰ, ਧਤਲ, ਸੰਗਾਰੀ ਸੱਗੂ : ਇਹ ਗੋਤ ਜੱਟਾਂ ਅਤੇ ਰਾਮਗੜ੍ਹੀਆਂ ਵਿਚ ਵੀ ਮਿਲਦਾ ਹੈ। ਸਰਮਾਲ, ਸੰਗਾ ਸੰਸਰਾ ਸਾਰਲੀ ਸੋਲੰਕੀ : ਇਹ ਗੁਜਰਾਤ ਦੇ ਰਾਜਪੂਤਾਂ ਦਾ ਗੋਤ ਹੈ। ਹਰੜ ,ਹਲਣ, ਹਰਸ : ਇਹ ਗੋਤ ਬ੍ਰਾਹਮਣਾਂ ਤੇ ਕੰਬੋਜਾਂ ਵਿਚ ਮਿਲਦਾ ਹੈ।
ਕਰੀਰ ਕੈਂਥ : ਇਹ ਗੋਤ ਜੱਟਾਂ ਅਤੇ ਰਵਿਦਾਸੀਆਂ ਵਿਚ ਮਿਲਦਾ ਹੈ। ਕੈਂਬੇ ਜਾਂ ਕੰਬੋ : ਕੰਬੋਜ ਭਾਈਚਾਰੇ ਦੇ ਲੋਕਾਂ ਨੂੰ ਵੀ ਆਮ ਭਾਸ਼ਾ ਵਿਚ ਕੰਬੋਅ ਕਿਹਾ ਜਾਂਦਾ ਹੈ, ਸ਼ਾਇਦ ਇਸ ਗੋਤ ਦੇ ਲੋਕ ਕੰਬੋਜ ਮੂਲ ਦੇ ਹੋਣ। ਕਨੌਜੀਆ : ਇਨ੍ਹਾਂ ਦਾ ਸੰਬੰਧ ਕਨੌਜ ਨਾਲ ਹੈ ਅਤੇ ਇਹ ਸਥਾਨ ਵਾਚਕ ਗੋਤ ਹੈ। ਕੋਹਾਂਸ ,ਕੇਰ ,ਕੈਸ਼ਪ : ਇਹ ਗੋਤ ਝੀਉਰਾਂ, ਬ੍ਰਾਹਮਣਾਂ ਅਤੇ ਦਲਿਤਾਂ ਵਿਚ ਵੀ ਮਿਲਦਾ ਹੈ। ਕੋਹਾਨਾ, ਕੁਰੀ ਕਰਮਾ ਕਤਾਲ ਕੌਸ਼ਲ : ਇਹ ਬ੍ਰਾਹਮਣਾਂ, ਖੱਤਰੀਆਂ ਦਾ ਵੀ ਗੋਤ ਹੈ। ਕੰਬੋਜਾਂ ਦਾ ਇਕ ਗੋਤ ਕੋਂਸਲੇ ਵੀ ਹੈ। ਕੁਆਸੀਏ, ਕੋਕਚਾ, ਖੁਰਮੇ, ਖੜਪਾਲ ਖੋਖਰ : ਇਹ ਇਕ ਵੱਖਰੀ ਜਾਤ ਵੀ ਹੈ। ਇਹ ਗੋਤ ਜੱਟਾਂ, ਕੰਬੋਜਾਂ, ਰਾਜਪੂਤਾਂ, ਨਾਈਆਂ, ਰਾਮਗੜ੍ਹੀਆਂ ਤੇ ਹੋਰ ਜਾਤਾਂ ਵਿਚ ਮਿਲਦਾ ਹੈ। ਖਰਪਾਲ ਗਾਂਧੀ : ਇਹ ਗੋਤ ਜੱਟਾਂ, ਕੰਬੋਜਾਂ, ਰਾਮਗੜ੍ਹੀਆਂ, ਰਾਜਪੂਤਾਂ, ਅਰੋੜਿਆਂ ਤੇ ਪਾਰਸੀਆਂ ਦਾ ਵੀ ਹੈ। ਗਾਂਜੇ,ਗੋਸਵਾਮੀ : ਇਹ ਬ੍ਰਾਹਮਣਾਂ ਦਾ ਗੋਤ ਵੀ ਹੈ। ਗੁਰੂ : ਇਹ ਰਵਿਦਾਸੀਆਂ ਦਾ ਗੋਤ ਵੀ ਹੈ। ਗਲਰੀ,ਗਲੰਜਰ ਘੁੰਗਰੂ ਗਰਚਾ : ਇਹ ਗੋਤ ਜੱਟਾਂ ਦਾ ਵੀ ਹੈ।
ਘਈ : ਇਹ ਗੋਤ ਅਰੋੜਿਆਂ ਦਾ ਵੀ ਹੈ। ਚਾਹਲ : ਇਹ ਗੋਤ ਜੱਟਾਂ ਅਤੇ ਰਾਮਗੜੀਆਂ ਦਾ ਵੀ ਹੈ। ਚਾਵਲਾ : ਇਹ ਗੋਤ ਅਰੋੜਿਆਂ ਦਾ ਹੈ। ਚੋਹਾਨ : ਇਹ ਗੋਤ ਰਾਜਪੂਤਾਂ, ਜੱਟਾਂ ਆਦਿ ਕਈ ਜਾਤਾਂ ਵਿਚ ਮਿਲਦਾ ਹੈ। ਜੰਝੂਆ : ਇਹ ਗੋਤ ਜੱਟਾਂ ਅਤੇ ਰਾਜਪੂਤਾਂ ਆਦਿ ਕਈ ਜਾਤਾਂ ਵਿਚ ਮਿਲਦਾ ਹੈ। ਜੱਸਲ ਜਸਵਾਲ : ਇਹ ਗੋਤ ਰਾਜਪੂਤਾਂ ਵਿਚ ਮਿਲਦਾ ਹੈ। ਜਸਪਾਲ – ਟੈਗੋਰ ਟੋਹਾਨੀ ਡੈਡ ਢੋਕਲ ਢੁਏ ਤੁਹਾਨੀ ਤਗੜ ਤਾਹਿਮ : ਇਹ ਰਾਜਪੂਤ ਗੋਤ ਵੀ ਹੈ। ਤੇਹਨ : ਇਹ ਖੱਤਰੀਆਂ ਦਾ ਗੋਤ ਵੀ ਹੈ। ਤੇਜੀ ,ਤੁੰਗੜ ,ਤੋਖੀ , ਤਿਹਾਰੀਆ ਥੰਡੇ ਥਰੀਆ ਬੂਏ ਦੱਗਾ ਦੇਗਲ ਦੇਸਲੀ : ਇਹ ਗੋਤ ਗੁਰਦਾਸਪੁਰ ਵਿਚ ਮਿਲਦਾ ਹੈ। ਧਾਮੀ : ਇਹ ਜੱਟਾਂ ਦਾ ਵੀ ਗੋਤ ਹੈ। ਧੀਰ : ਇਹ ਖੱਤਰੀਆਂ ਦਾ ਵੀ ਗੋਤ ਹੈ। ਧਵਨ : ਇਹ ਖੱਤਰੀਆਂ, ਰਾਮਗੜ੍ਹੀਆਂ ਦਾ ਵੀ ਗੋਤ ਹੈ। ਧੰਦਲ ਨਿੱਝਰ : ਇਹ ਗੋਤ, ਜੱਟਾਂ ਅਤੇ ਸੁਨਿਆਰਿਆਂ ਦਾ ਵੀ ਹੈ। ਨਾਗੀ : ਇਹ ਰਾਮਗੜ੍ਹੀਆਂ ਦਾ ਵੀ ਗੋਤ ਹੈ। ਨਾਗਪਾਲ : ਇਹ ਕੰਬੋਜਾਂ ਅਤੇ ਅਰੋੜਿਆਂ ਦਾ ਵੀ ਗੋਤ ਹੈ।
ਪੁਰਬਾ, ਪੂਰੀ : ਇਹ ਖੱਤਰੀਆਂ ਦਾ ਵੀ ਗੋਤ ਹੈ। ਪਤਰਾਏ ਪੂਰੇਵਾਲ : ਇਹ ਜੱਟਾਂ ਦਾ ਵੀ ਗੋਤ ਹੈ। ਪਤਿਆਲ : ਇਹ ਰਾਜਪੂਤਾਂ ਦਾ ਵੀ ਗੋਤ ਹੈ। ਪੱਤੀ ਪੰਵਾਰ : ਇਹ ਜੱਟਾਂ ਤੇ ਰਾਜਪੂਤਾਂ ਦਾ ਵੀ ਗੋਤ ਹੈ। ਪਰਮਾਹਾ, ਫਰਮਾਹੇ,ਫਰਵਾਹੇ ਬੇਦੀ : ਇਹ ਖੱਤਰੀਆਂ ਦਾ ਵੀ ਗੋਤ ਹੈ। ਵੱਟੂ ਜੈਦ ਬਬਰਾ ਬਸਰਾ : ਇਹ ਜੱਟ ਗੋਤ ਵਿੱਚ ਵੀ ਹੈ। ਬਾਗੜੀਆ : ਬਾਗੜ ਖੇਤਰ ਵਿਚ ਰਹਿਣ ਵਾਲੇ ਨੂੰ ਕਹਿੰਦੇ ਹਨ।ਭੱਲਾ ਬਹਿਲ : ਇਹ ਖੱਤਰੀਆਂ ਦਾ ਗੋਤ ਵੀ ਹੈ ਬਜਰੀਆ ਬਾਵਾ : ਇਹ ਭੱਲੇ ਖੱਤਰੀਆਂ ਦੀ ਅੱਲ ਹੈ। ਬੈਂਸ : ਇਹ ਜੱਟਾਂ ਦਾ ਵੀ ਗੋਤ ਹੈ। ਭਾਰਦਵਾਜ : ਇਕ ਬ੍ਰਾਹਮਣ ਵੰਸ਼ ਵੀ ਹੈ। ਭਾਰਦਵਾਜ ਟਾਂਕ ਕਸ਼ੱਤਰੀ ਗੁਰਦਾਸਪੁਰ ਵਿਚ ਮਿਲਦੇ ਹਨ। ਭੋਲਾ, ਭਲਮ ਭੱਟ : ਸੰਭਵ ਹੈ ਕਿ ਇਹ ਬ੍ਰਾਹਮਣ ਮੂਲ ਦਾ ਗੋਤ ਹੋਵੇ। ਟਿਵਾਣਾ -ਇਹ ਗੋਤ ਵੀ ਜੱਟ ਸਿੱਖਾਂ ਵਿੱਚ। ਮਿਲਦਾ ਹੈ। ਪੁਰਬਾ,ਦੇਦ ਢੇਲਡੀ ਢਿੱਲੋਂ ਭੱਟੀ : ਇਹ ਰਾਜਪੂਤਾਂ, ਜੱਟਾਂ, ਰਾਮਗੜੀਆਂ, ਦਲਿਤਾਂ ਵਿਚ ਵੀ ਗੋਤ ਮਿਲਦਾ ਹੈ। ਮਿਨਹਾਸ : ਇਹ ਰਾਜਪੂਤ, ਜੱਟਾਂ ਅਤੇ ਮਹਿਤੋਆਂ ਦਾ ਗੋਤ ਹੈ। ਮੋਛੀ/ਮੋਚੀ : ਇਹ ਗੰਗਾਨਗਰ ਦੇ ਜ਼ਿਲ੍ਹੇ ਵਿਚ ਮਿਲਦੇ ਹਨ। ਮਲਹਾਰੀ ,ਮੋਹਲ , ਮੰਗੇਰ ਮਹਿਮਲ ਮਲਹਾਰ ਮੌਖੜ ਮੋਹਰ ਮੁਕਰ ਮਾਨ : ਇਹ ਜੱਟਾਂ ਤੇ ਰਾਮਗੜੀਆਂ ਦਾ ਗੋਤ ਵੀ ਹੈ। ਮਗੀਆ ,ਮਾਰਵਾਇਰ ਮਲਨਹੰਸ : ਇਹ ਗੋਤ ਰਾਜਪੂਤਾਂ ਦਾ ਵੀ ਹੈ। ਰਾਏ : ਇਹ ਜੱਟਾਂ ਦਾ ਗੋਤ ਹੈ ਅਤੇ ਇਕ ਵੱਖਰੀ ਜਾਤ ਵੀ ਹੈ। ਰੁਹੀਲਾ ਰਪਰਾ ਰਿਸ਼ੀਰਾਜ ਰਿਖਰਾਏ ਰਾਨੋ ਰਾਣੇ ਰਿਸ਼ੀ ਰਹਿਲੇ ਰੋਲੇ ਰਾਜਪਾਲ : ਇਹ ਅਰੋੜਿਆਂ ਦਾ ਵੀ ਗੋਤ ਹੈ। ਰੂਪਾ ਰਿਥਰੀ ਰਥਰਾ ਰਖਰਾ ਰਤਨ ਲਕਮਰਾ ਲਾਰਲੀ ਲਿਪਲ ਵੀਰਮਾਲ ਵਸੀਰ : ਇਹ ਗੋਤ ਰਾਮਗੜ੍ਹੀਆਂ ਵਿਚ ਵੀ ਮਿਲਦਾ ਹੈ। ਵਾਸੀ ਵਿਠਲ : ਮਹਾਰਾਸ਼ਟਰ ਵਿਚ ਪਟੇਲਾਂ ਨੂੰ ਕਹਿੰਦੇ ਹਨ। ਇਸਤੋਂ ਇਲਾਵਾ ਇਹਨਾਂ ਵਿੱਚ ਚੌਧਰੀ ਰਿਖੀ ਰਖਰਾ ਸਿੱਧੂ ਮੰਘੇੜਾ ਵਰਿਆਹ ਘਈ, ਮੂਕਰ ਆਦਿ ਵੀ ਇਸ ਭਾਈਚਾਰੇ ਵਿੱਚ ਪਾਏ ਜਾਂਦੇ ਹਨ । ਵਰਮਾ : ਹਰਿਆਣੇ ਵਿਚ ਜਾਟ, ਹਿੰਦੂ ਕੰਬੋਜ, ਪੰਜਾਬ ਦੇ ਸੁਨਿਆਰੇ ਵੀ ਆਪਣੇ ਨਾਲ ਕਸ਼ੱਤਰੀ ਪਦ ਵਰਮਾ ਲਿਖਦੇ ਹਨ।
-
ਬਲਜਿੰਦਰ ਸਿੰਘ ਸੇਖਾ, ਲੇਖਕ
baljindersekha247@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.