ਕਸ਼ਮੀਰੀ ਲੈ ਆਇਆ ਪੰਜਾਬ ਵਿੱਚ ਕਸ਼ਮੀਰ ਦੀ ਸੌਗਾਤ ਵੱਖਰੀ ਤਰ੍ਹਾਂ ਦੀ ਬਾਕਰਖਾਨੀ ਤੇ ਗੁੰਮੇ (ਵੀਡੀਓ ਵੀ ਦੇਖੋ)
- ਪੰਜ ਰੁਪਏ ਦਾ ਦਿੰਦਾ ਹੈ ਇੱਕ ਪੀਸ, ਗ੍ਰਾਹਕ ਕਹਿੰਦੇ ਇੱਕ ਵਾਰ ਖਾ ਕੇ ਦੇਖੋ ਰੋਜ਼ ਖਾਓਗੇ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 18 ਦਸੰਬਰ 2024 - ਖਾਣ ਪੀਣ ਦੇ ਮਾਮਲੇ ਵਿੱਚ ਭਾਰਤ ਦੇ ਹਰ ਸੂਬੇ ਦੀ ਕੋਈ ਨਾ ਕੋਈ ਸਪੈਸ਼ਲ ਡਿਸ਼ ਜਰੂਰ ਹੈ ਅਜਿਹੀ ਇਕ ਸਪੈਸ਼ਲ ਖਾਣ ਵਾਲੀ ਚੀਜ਼ ਲੈ ਕੇ ਜੰਮੂ ਕਸ਼ਮੀਰ ਤੋਂ ਬਟਾਲੇ ਆਇਆ ਵਿਅਕਤੀ ਇਲਾਕੇ ਵਿੱਚ ਖੂਬ ਮਸ਼ਹੂਰ ਹੋ ਰਿਹਾ ਹੈ । ਇਸ ਖਾਣ ਵਾਲੀ ਚੀਜ਼ ਨੂੰ ਸਪੈਸ਼ਲ ਕਿਸਮ ਦੀ ਬਾਕਰਖਾਨੀ ਅਤੇ ਗੁੰਮੇ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਦਾ ਤਰੀਕਾ ਤਾਂ ਤੰਦੂਰੀ ਨਾਨ ਵਰਗਾ ਹੈ ਪਰ ਖਾਣ ਦੇ ਤਰੀਕੇ ਅਤੇ ਸਵਾਦ ਦੇ ਮਾਮਲੇ ਇਹ ਨਾਨ ਤੋਂ ਬਿਲਕੁਲ ਵੱਖ ਹੈ। ਇਸ ਨੂੰ ਚਾਹ ਨਾਲ, ਦਾਲ ਸਬਜ਼ੀ ਨਾਲ ਜਾਂ ਫਿਰ ਉੰਝ ਹੀ ਖਾਧਾ ਜਾ ਸਕਦਾ ਹੈ। ਇਹੋ ਨਹੀਂ ਇਸ ਨੂੰ ਬਾਰ-ਬਾਰ ਗਰਮ ਕਰਕੇ ਵੀ ਖਾਇਆ ਜਾ ਸਕਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/929039772532014
ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਇਸ ਬਾਕਰਖਾਨੀ ਦਾ ਇੱਕ ਪੀਸ ਪੰਜ ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਸਾਈਜ਼ ਦੇ ਹਿਸਾਬ ਨਾਲ ਇਸ ਦਾ ਰੇਟ ਵੀ ਵਧਦਾ ਜਾਂਦਾ ਹੈ ।ਕਸ਼ਮੀਰੀ ਵਿਅਕਤੀ ਅਨੁਸਾਰ ਇਹ ਜੰਮੂ ਕਸ਼ਮੀਰ ਵਿੱਚ ਖੂਬ ਪ੍ਰਚਲਤ ਹੈ ਅਤੇ ਹੁਣ ਕੁਝ ਹੀ ਦਿਨਾਂ ਵਿੱਚ ਬਟਾਲੇ ਵਿੱਚ ਵੀ ਲੋਕ ਇਸ ਦਾ ਭਰਪੂਰ ਸਵਾਦ ਲੈ ਰਹੇ ਹਨ ਅਤੇ ਜੋ ਵੀ ਇਸ ਨੂੰ ਖਾ ਜਾਂਦਾ ਹੈ ਉਹ ਆਪਣੇ ਪਹਿਚਾਣ ਵਾਲਿਆਂ ਨੂੰ ਵੀ ਇਸ ਦੇ ਸਵਾਦ ਦੀ ਤਾਰੀਫ ਕਰਕੇ ਖਾਣ ਲਈ ਜਰੂਰ ਕਹਿੰਦਾ ਹੈ। ਉੱਥੇ ਹੀ ਕਸ਼ਮੀਰੀ ਕੋਲ ਪਹੁੰਚੇ ਇੱਕ ਗ੍ਰਾਹਕ ਨੇ ਵੀ ਦਾਵਾ ਕੀਤਾ ਹੈ ਕਿ ਇੱਕ ਵਾਰ ਇਸ ਨੂੰ ਖਾ ਕੇ ਦੇਖੋ ਬਾਰ-ਬਾਰ ਖਾਣ ਨਾਲ ਪਸੰਦ ਕਰੋਗੇ।