Big Breaking: ਚੰਡੀਗੜ੍ਹ 'ਚ ਐਡਵਾਇਜ਼ਰ ਦਾ ਅਹੁਦਾ ਖਤਮ
ਮੁੱਖ ਸਕੱਤਰ ਸਲਾਹਕਾਰ ਦੀ ਥਾਂ 'ਤੇ ਹੋਣਗੇ
ਰਮੇਸ਼ ਗੋਇਤ
ਚੰਡੀਗੜ੍ਹ, 07 ਜਨਵਰੀ 2025- ਚੰਡੀਗੜ੍ਹ ਵਿੱਚ ਪ੍ਰਸ਼ਾਸਨਿਕ ਢਾਂਚੇ ਵਿੱਚ ਅਹਿਮ ਬਦਲਾਅ ਕੀਤੇ ਗਏ ਹਨ। ਹੁਣ ਚੰਡੀਗੜ੍ਹ ਵਿੱਚ ਐਡਵਾਇਜ਼ਰ ਦਾ ਅਹੁਦਾ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵਿੱਚ ਮੁੱਖ ਸਕੱਤਰ ਦੀ ਭੂਮਿਕਾ ਨੂੰ ਪ੍ਰਮੁੱਖ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ IAS ਅਫ਼ਸਰਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ, ਜਿਸ ਨਾਲ ਪ੍ਰਸ਼ਾਸਨ ਦੀ ਕਾਰਜਕੁਸ਼ਲਤਾ ਹੋਰ ਮਜ਼ਬੂਤ ਹੋਵੇਗੀ।
ਨਵੇਂ ਪ੍ਰਬੰਧਕੀ ਢਾਂਚੇ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਕੁੱਲ 11 ਅਸਾਮੀਆਂ ਹੋਣਗੀਆਂ, ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:
ਮੁੱਖ ਸਕੱਤਰ
ਸਕੱਤਰ (ਗ੍ਰਹਿ)
ਸਕੱਤਰ (ਵਿੱਤ)
ਸਕੱਤਰ, ਟਾਊਨ ਪਲਾਨਿੰਗ (ਸਮਾਰਟ ਸਿਟੀ)
ਡਿਪਟੀ ਕਮਿਸ਼ਨਰ (ਜ਼ਿਲ੍ਹਾ)
ਸੰਯੁਕਤ ਸਕੱਤਰ (ਵਿੱਤ)
ਆਬਕਾਰੀ ਕਮਿਸ਼ਨਰ
ਸਕੱਤਰ
ਵਧੀਕ ਸਕੱਤਰ
ਵਧੀਕ ਡਿਪਟੀ ਕਮਿਸ਼ਨਰ