ਸਕੂਲੀ ਖੇਡਾਂ ਦੌਰਾਨ ਮਾਰਸ਼ਲ ਆਰਟਸ ਮੁਕਾਬਲੇ 'ਚ ਖਿਡਾਰੀਆਂ ਨੇ ਦਿਖਾਇਆ ਬੇਮਿਸਾਲ ਜੋਸ਼
ਅਸ਼ੋਕ ਵਰਮਾ
ਤਲਵੰਡੀ ਸਾਬੋ 31 ਜੁਲਾਈ 2025 :ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜੋਨਲ ਪ੍ਰਧਾਨ ਜੋਨ ਟੂਰਨਾਮੈਂਟ ਕਮੇਟੀ ਤਲਵੰਡੀ ਸਾਬੋ ਦੇ ਪ੍ਰਧਾਨ ਮੁੱਖ ਅਧਿਆਪਕ ਅਵਤਾਰ ਸਿੰਘ ਲਾਲੇਆਣਾ ਦੀ ਅਗਵਾਈ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਬਾਕਸਿੰਗ, ਕਰਾਟੇ,ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਬਾਕਸਿੰਗ ਅੰਡਰ 14 ਮੁੰਡੇ ਵਿੱਚ 28 ਤੋਂ 30 ਕਿਲੋ ਭਾਰ ਵਿੱਚ ਰਣਵੀਰ ਸਿੰਘ ਯੂਨੀਵਰਸਲ ਸਕੂਲ ਨੇ ਪਹਿਲਾ, ਸੁਖਮਨ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ, 32 ਕਿਲੋ ਵਿੱਚ ਵਾਰਿਸਨੂਰ ਸਿੰਘ ਅਕਾਲ ਅਕੈਡਮੀ ਤਲਵੰਡੀ ਸਾਬੋ ਨੇ ਪਹਿਲਾ, 34 ਕਿਲੋ ਵਿੱਚ ਗੁਰਸ਼ਾਨ ਸਿੰਘ ਯੂਨੀਵਰਸਲ ਸਕੂਲ ਨੇ ਪਹਿਲਾ, 36 ਕਿਲੋ ਵਿੱਚ ਮਹਿਕਦੀਪ ਸਿੰਘ ਖਾਲਸਾ ਸਕੂਲ ਨੇ ਪਹਿਲਾ, 50 ਕਿਲੋ ਵਿੱਚ ਗੁਰਪ੍ਰੀਤ ਸਿੰਘ ਸੇਂਟ ਜੇਵੀਅਰ ਸਕੂਲ ਜੱਜਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਸੁਖਲੀਨ ਸਿੰਘ ਸੇਂਟ ਜੇਵੀਅਰ ਸਕੂਲ ਨੇ ਦੂਜਾ, ਅੰਡਰ 19 ਕੁੜੀਆਂ 45 ਕਿਲੋ ਤੋਂ ਘੱਟ ਭਾਰ ਵਿੱਚ ਕਰਨਵੀਰ ਕੌਰ ਯੂਨੀਵਰਸਲ ਸਕੂਲ ਨੇ ਪਹਿਲਾ, 51 ਕਿਲੋ ਵਿੱਚ ਸਤਨਾਮ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ ਪਹਿਲਾ, ਯਸਮੀਤ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, ਅੰਡਰ 17 ਕੁੜੀਆ 42 ਕਿਲੋ ਤੋਂ ਘੱਟ ਭਾਰ ਵਿੱਚ ਸੁਮਨਪ੍ਰੀਤ ਕੌਰ ਖਾਲਸਾ ਸਕੂਲ ਨੇ ਪਹਿਲਾ, ਨਵਦੀਪ ਕੌਰ ਸਰਕਾਰੀ ਸਮਰਾਟ ਸਕੂਲ ਜਗਾ ਨੇ ਦੂਜਾ, 54 ਕਿਲੋ ਵਿੱਚ ਸੋਨੀਆ ਕੌਰ ਖਾਲਸਾ ਸਕੂਲ ਨੇ ਪਹਿਲਾ, ਹਰਦੀਪ ਕੌਰ ਸਰਕਾਰੀ ਸਮਰਾਟ ਸਕੂਲ ਜਗਾਰਾਮ ਤੀਰਥ ਨੇ ਦੂਜਾ, ਅੰਡਰ 19 ਮੁੰਡੇ 46 ਕਿਲੋ ਤੋਂ ਘੱਟ ਭਾਰ ਵਿੱਚ ਰਾਜਵੀਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, 81 ਕਿਲੋ ਵਿੱਚ ਜਗਦੀਪ ਸਿੰਘ ਯੂਨੀਵਰਸਲ ਸਕੂਲ ਨੇ ਪਹਿਲਾ,91 ਕਿਲੋ ਤੋਂ ਵੱਧ ਭਾਰ ਵਿੱਚ ਖੁਸ਼ਪ੍ਰੀਤ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, ਕਰਾਟੇ ਅੰਡਰ 14 ਲੜਕੀਆਂ 26 ਕਿਲੋ ਤੋਂ ਘੱਟ ਭਾਰ ਵਿੱਚ ਕਰਿਸਾ ਗੁਪਤਾ ਸਟਾਰ ਪਲੱਸ ਸਕੂਲ ਰਾਮਾਂਮੰਡੀ ਨੇ ਪਹਿਲਾ, 30 ਕਿਲੋ ਵਿੱਚ ਸਹਿਜਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਕੋਰੇਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਰਹਿਮਤਜੋਤ ਕੌਰ ਸਟਾਰ ਪਲੱਸ ਸਕੂਲ ਰਾਮਾਂਮੰਡੀ ਨੇ ਦੂਜਾ, 34 ਕਿਲੋ ਵਿੱਚ ਨੂਰੀ ਸਰਕਾਰੀ ਹਾਈ ਸਕੂਲ ਸੀਗੋ ਨੇ ਪਹਿਲਾ, ਪ੍ਰਭਜੋਤ ਕੌਰ ਸਟਾਰ ਪਲੱਸ ਸਕੂਲ ਨੇ ਦੂਜਾ, 38 ਕਿਲੋ ਵਿੱਚ ਮੀਰਾ ਕੌਰ ਸਰਕਾਰੀ ਹਾਈ ਸਕੂਲ ਕੋਰੇਆਣਾ ਨੇ ਪਹਿਲਾ, ਅਵਨੀਤ ਕੌਰ ਸਟਾਰ ਪਲੱਸ ਸਕੂਲ ਨੇ ਦੂਜਾ, 42 ਕਿਲੋ ਵਿੱਚ ਪ੍ਰਨੀਤ ਸਟਾਰ ਪਲੱਸ ਸਕੂਲ ਰਾਮਾਂਮੰਡੀ ਨੇ ਪਹਿਲਾ, ਸੁਖਮਨਦੀਪ ਕੌਰ ਸਰਕਾਰੀ ਹਾਈ ਸਕੂਲ ਕੋਰੇਆਣਾ ਨੇ ਦੂਜਾ, 46 ਕਿਲੋ ਵਿੱਚ ਸਾਚੀ ਸਟਾਰ ਪਲੱਸ ਨੇ ਪਹਿਲਾ, ਪਰਮਪਾਲ ਸਰਕਾਰੀ ਹਾਈ ਸਕੂਲ ਲੇਲੇਵਾਲਾ ਨੇ ਦੂਜਾ, 50 ਕਿਲੋ ਵਿੱਚ ਜਸ਼ਨਦੀਪ ਕੌਰ ਸਟਾਰ ਪਲੱਸ ਨੇ ਪਹਿਲਾ, ਅਨਮੋਲ ਕੌਰ ਸਰਕਾਰੀ ਹਾਈ ਸਕੂਲ ਕੌਰੇਆਣਾ ਨੇ ਦੂਜਾ, ਕਰਾਟੇ ਅੰਡਰ 17 ਸਾਲ ਕੁੜੀਆਂ 40 ਕਿਲੋ ਭਾਰ ਵਿੱਚ ਪ੍ਰਭਜੋਤ ਕੌਰ ਸਟਾਰ ਪਲੱਸ ਨੇ ਪਹਿਲਾ, ਨਵਜੋਤ ਕੌਰ ਸਰਕਾਰੀ ਹਾਈ ਸਕੂਲ ਸੀਂਗੋ ਨੇ ਦੂਜਾ, 48 ਕਿਲੋ ਵਿੱਚ ਅਮਨਪ੍ਰੀਤ ਕੌਰ ਮਾਸਟਰ ਮਾਇੰਡ ਸਕੂਲ ਬੰਗੀ ਨੇ ਪਹਿਲਾ, ਅਰਮਾਨਜੋਤ ਕੌਰ ਸਟਾਰ ਪਲੱਸ ਰਾਮਾਂਮੰਡੀ ਨੇ ਦੂਜਾ, 56 ਕਿਲੋ ਵਿੱਚ ਅਮਨਦੀਪ ਕੌਰ ਸਰਕਾਰੀ ਹਾਈ ਸਕੂਲ ਸੀਂਗੋ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ
ਵੁਸੂ ਅੰਡਰ 17 ਕੁੜੀਆ 45 ਕਿਲੋ ਵਿੱਚ ਪਰਮਪਾਲ ਕੌਰ ਸਰਕਾਰੀ ਹਾਈ ਸਕੂਲ ਲੇਲੇਵਾਲਾ ਨੇ ਪਹਿਲਾ, ਸੁਖਵੀਰ ਕੌਰ ਜਗਾ ਰਾਮ ਤੀਰਥ ਨੇ ਦੂਜਾ ਸਥਾਨ,ਅੰਡਰ 14 ਕੁੜੀਆਂ ਕਿੱਕ ਬਾਕਸਿੰਗ 37 ਕਿਲੋ ਤੋਂ ਘੱਟ ਭਾਰ ਵਿੱਚ ਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਾ ਰਾਮ ਤੀਰਥ ਨੇ ਪਹਿਲਾ, ਜਸਮੀਤ ਕੌਰ ਸਰਕਾਰੀ ਹਾਈ ਸਕੂਲ ਲੇਲੇਵਾਲਾ ਨੇ ਦੂਜਾ,42 ਕਿਲੋ ਤੋਂ ਘੱਟ ਭਾਰ ਵਿੱਚ ਗੁਰਨੂਰ ਕੌਰ ਸਰਕਾਰੀ ਹਾਈ ਸਕੂਲ ਕੋਰੇਆਣਾ ਨੇ ਪਹਿਲਾ, ਲਵਜੋਤ ਕੌਰ ਲੇਲੇਵਾਲਾ ਨੇ ਦੂਜਾ,50 ਕਿਲੋ ਤੋਂ ਘੱਟ ਭਾਰ ਵਿੱਚ ਕਰਨਦੀਪ ਕੌਰ ਸਰਕਾਰੀ ਹਾਈ ਸਕੂਲ ਲੇਲੇਵਾਲਾ ਨੇ ਪਹਿਲਾ, ਅਨਮੋਲ ਕੌਰ ਸਰਕਾਰੀ ਹਾਈ ਸਕੂਲ ਕੋਰੇਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਨਿਰਮਲ ਸਿੰਘ, ਹਰਮੰਦਰ ਸਿੰਘ ਸਟੇਟ ਐਵਾਰਡੀ,ਕਰਨੀ ਸਿੰਘ, ਭੁਪਿੰਦਰ ਸਿੰਘ,ਹਰਪਾਲ ਸਿੰਘ,ਹਰਦੀਪ ਸਿੰਘ ਅਤੇ ਵੱਖ ਵੱਖ ਸਕੂਲਾਂ ਤੋ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਸਨ।