ਲੱਦਾਖ ਵਿੱਚ ਗੁਰਦਾਸਪੁਰ ਦੇ ਆਰਮੀ ਜਵਾਨ ਦੀ ਹੋਈ ਸ਼ਹਾਦਤ: ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
- ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਅੰਤਿਮ ਸੰਸਕਾਰ,,,ਪਰਿਵਾਰ ਨੇ ਕਿਹਾ ਛੋਟੇ ਭਰਾ ਨੂੰ ਦਿੱਤੀ ਜਾਵੇ ਸਰਕਾਰੀ ਨੌਕਰੀ
ਰਿਪੋਰਟਰ --- ਰੋਹਿਤ ਗੁਪਤਾ
ਗੁਰਦਾਸਪੁਰ, 31 ਜੁਲਾਈ 2025 - ਬੀਤੇ ਕੱਲ ਲੇਹ-ਲੱਦਾਖ ਵਿੱਚ ਹੋਈ ਲੈਂਡ ਸਲਾਈਡ ਦੀ ਚਪੇਟ ਚ ਆਉਣ ਨਾਲ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਆਰਮੀ ਜਵਾਨ ਨਾਇਕ ਦਲਜੀਤ ਸਿੰਘ ਸ਼ਹੀਦ ਹੋ ਗਿਆ ਜੋ ਕਿ ਲਦਾਖ ਵਿੱਚ ਤਾਇਨਾਤ ਸੀ ਦੱਸਿਆ ਜਾ ਰਿਹਾ ਹੈ ਕਿ ਕੱਲ ਸਵੇਰੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਅਤੇ ਨਕਾਇਕ ਦਲਜੀਤ ਸਿੰਘ ਆਪਣੇ ਹੋਰ ਦੋ ਸਾਥੀਆਂ ਨਾਲ ਫਾਇਰਿੰਗ ਰੇਂਜ ਤੇ ਜਾ ਰਹੇ ਸਨ ਇਸੇ ਦੌਰਾਨ ਇੱਕ ਪਹਾੜ ਖਿਸ਼ਕ ਗਿਆ ਅਤੇ ਉਹਨਾਂ ਦੀ ਗੱਡੀ ਉੱਪਰ ਜਾ ਡਿੱਗਿਆ ਇਸ ਹਾਦਸੇ ਵਿੱਚ ਉਹਨਾਂ ਦੀ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਇਸ ਹਾਦਸੇ ਵਿੱਚ ਦੋਨੋਂ ਆਰਮੀ ਦੇ ਜਵਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨਾਂ ਨੇ ਦਮ ਤੋੜ ਦਿੱਤਾ।
ਪਿੰਡ ਸ਼ਮਸ਼ੇਰਪੁਰ ਦੇ ਆਰਮੀ ਜਵਾਨ ਨਾਇਕ ਦਲਜੀਤ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਇੱਸ ਮੌਕੇ ਹਰ ਇਕ ਪਿੰਡ ਵਾਸੀ ਨ ਨਮ ਅੱਖਾਂ ਦੇ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਪਰਿਵਾਰ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਜ਼ੋ ਉਹਨਾਂ ਦਾ ਬੁਢਾਪਾ ਕਟਿਆ ਜਾਵੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਨਾਇਕ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ 3 ਵਜੇ ਦੇ ਕਰੀਬ ਪਠਾਨਕੋਟ ਤੋਂ ਆਏ ਆਰਮੀ ਦੇ ਜਵਾਨਾਂ ਨੇ ਦੱਸਿਆ ਕਿ ਨਾਇਕ ਦਲਜੀਤ ਸਿੰਘ ਆਪਣੇ ਅਫ਼ਸਰਾਂ ਨਾਲ ਫਾਇਰਿੰਗ ਰੇਂਜ ਤੇ ਜਾ ਰਹੇ ਸਨ ਇਸੇ ਦੌਰਾਨ ਇੱਕ ਪਹਾੜ ਖਿਸ਼ਕ ਗਿਆ ਅਤੇ ਉਹਨਾਂ ਦੀ ਗੱਡੀ ਉੱਪਰ ਜਾ ਡਿੱਗਿਆ ਇਸ ਹਾਦਸੇ ਵਿੱਚ ਉਹਨਾਂ ਦੇ ਪੁੱਤਰ ਸ਼ਹੀਦ ਹੋ ਗਏ ਉਹਨਾ ਦੱਸਿਆ ਕਿ ਇਹ ਖਬਰ ਸੁਣਦੇ ਹੀ ਪੁਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਉਹਨਾ ਦਸਿਆ ਕਿ ਨਾਇਕ ਦਿਲਜੀਤ ਸਿੰਘ ਦਾ ਘਰ ਫੋਨ ਆਇਆ ਸੀ ਕਿ ਉਸਨੇ 15 ਅਗਸਤ ਨੂੰ ਛੁੱਟੀ ਆਉਣਾ ਸੀ ਅਤੇ ਛੁੱਟੀ ਆ ਕੇ ਆਪਣਾ ਨਵਾਂ ਘਰ ਬਣਾਵੇਗਾ ਇਸ ਲਈ ਮਿਸਤਰੀ ਲੱਭ ਕੇ ਰੱਖਣ ਉਹਨਾਂ ਕਿਹਾ ਕਿ ਮਿਸਤਰੀ ਨਾਲ ਵੀ ਸਾਰੀ ਗੱਲਬਾਤ ਹੋ ਚੁੱਕੀ ਸੀ ਛੁੱਟੀ ਆਉਂਦੇ ਸਾਰ ਹੀ ਉਸਨੇ ਆਪਣਾ ਨਵਾਂ ਘਰ ਸ਼ੁਰੂ ਕਰਨਾ ਸੀ। ਪਰ ਇਸ ਤੋਂ ਪਹਿਲਾਂ ਹੀ ਓਸਦੀ ਸ਼ਹਾਦਤ ਦੀ ਖਬਰ ਸਾਹਮਣੇ ਆ ਗਈ ਜਿਸ ਦੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅਤੇ ਸਾਰਾ ਪਰਿਵਾਰ ਸਦਮੇ ਵਿੱਚ ਹੈ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਉਹਨਾਂ ਦੇ ਛੋਟੇ ਬੇਟੇ ਨੂੰ ਸਰਕਾਰੀ ਨੌਕਰੀ ਦੇਵੇ ਅਤੇ ਸ਼ਹੀਦ ਦੇ ਨਾਂਮ ਦੇ ਗੇਟ ਬਣਾਇਆ ਜਾਵੇ।