ਕੋਈ ਵੀ ਗੈਂਗਸਟਰ ਮੈਨੂੰ ਹਿਲਾ ਨਹੀਂ ਸਕਦਾ : ਸੁਖਜਿੰਦਰ ਰੰਧਾਵਾ
ਉਦੇਵੀਰ ਰਧਾਵਾ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਮਿਲੀ ਮਾਰਨ ਦੀ ਧਮਕੀ , MP ਸੁਖਜਿੰਦਰ ਰੰਧਾਵਾ ਨੇ ਕੀਤਾ ਟਵੀਟ
ਫਤਿਹਗੜ੍ਹ ਚੂੜੀਆਂ ਦੀ ਜਿਸ ਦੁਕਾਨ ਤੇ ਕੱਲ ਚਲੀ ਸੀ ਗੋਲੀ ਇਕ ਘੰਟਾ ਪਹਿਲਾਂ ਉਸ ਦੁਕਾਨ ਤੇ ਬੈਠੇ ਸੀ ਉਦੇਵੀਰ
ਰੋਹਿਤ ਗੁਪਤਾ
ਗੁਰਦਾਸਪੁਰ 1 ਅਗਸਤ 2025 : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਐਕਸ ਹੈਂਡਲ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਨੂੰ ਜੇਲ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਨੇ ਲਿਖਿਆ ਕਿ ਬੀਤੇ ਕੱਲ ਉਹਨਾਂ ਦਾ ਇੱਕ ਸਾਥੀ ਉਹਨਾਂ ਦੇ ਪੁੱਤਰ ਨੂੰ ਮਿਲਿਆ ਸੀ ਅਤੇ ਜਾਣ ਤੋਂ ਇਕ ਘੰਟੇ ਦੇ ਅੰਦਰ ਅੰਦਰ ਉਸਦੇ ਉੱਪਰ ਗੋਲੀ ਚਲਾ ਦਿੱਤੀ ਗਈ ਉਹਨਾਂ ਕਿਹਾ ਕਿ ਮੈਂ ਸੰਸਦ ਸੈਸ਼ਨ ਲਈ ਦਿੱਲੀ ਵਿੱਚ ਹਾਂ ਕੋਈ ਵੀ ਗੈਂਗਸਟਰ ਮੈਨੂੰ ਹਿਲਾ ਨਹੀਂ ਸਕਦਾ
ਉਹਨਾਂ ਅੱਗੇ ਐਕਸ ਹੈਂਡਲ ਤੇ ਪਾਈ ਪੋਸਟ ਵਿਚ ਲਿਖਿਆ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰਾਂ ਦੇ ਸਵਰਗ ਵਿੱਚ ਬਦਲ ਦਿੱਤਾ ਹੈ। ਜਿੱਥੇ ਕਾਨੂੰਨ ਵਿਵਸਥਾ ਪੂਰੀ ਤਰਹਾਂ ਨਾਲ ਢੈ ਢੇਰੀ ਹੋ ਗਈ ਹੈ।
ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜੀਆਂ ਚ ਪਰਮਿੰਦਰ ਸਿੰਘ ਜੋ ਕਿ ਪਿੰਡ ਰਣਸਿਕੇ ਕਲਾਂ ਦੇ ਰਹਿਣ ਵਾਲੇ ਹਨ ਉਹਨਾਂ ਦੀ ਦੁਕਾਨ ਸਰਦਾਰ ਪਗੜੀ ਹਾਉਸ ਉੱਪਰ ਬੀਤੇ ਕੱਲ 11 ਵਜੇ ਦੇ ਕਰੀਬ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਗੋਲੀ ਚਲਾ ਕੇ ਫਰਾਰ ਹੋ ਗਏ। ਮੋਟਰਸਾਈਕਲ ’ਤੇ ਸਵਾਰ ਦੋ ਅਣ-ਪਛਾਤੇ ਨੌਜਵਾਨਾਂ ਵਲੋਂ ਚਲਾਈ ਗਈ ਗੋਲੀ ਦੌਰਾਨ ਗੋਲੀ ਬਾਹਰਲੇ ਸ਼ੀਸ਼ੇ ਤੇ ਹੀ ਲੱਗੀ ਹੈ ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਇਸ ਮੋਕੇ ਫਤਿਹਗੜ ਚੂੜੀਆਂ ਦੇ ਡੀ ਐਸ ਪੀ ਵਿਪਨ ਕੁਮਾਰ ਅਤੇ ਐਸ.ਐਚ.ਓ. ਪ੍ਰਭਜੋਤ ਸਿੰਘ ਵਲੋਂ ਮੌਕੇ ’ਤੇ ਪਹੁੰਚ ਕੇ ਦੁਕਾਨ ਮਾਲਕ ਪਰਮਿੰਦਰ ਸਿੰਘ ਪਾਸੋਂ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ਅਤੇ ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਦੀ ਸੁਰੱਖਿਆ ਵੀ ਵਧਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਹੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਇਸ ਦੁਕਾਨ ਤੇ ਬੈਠੇ ਹੋਏ ਸਨ ਉਹਨਾਂ ਦੇ ਜਾਣ ਤੋਂ ਬਾਅਦ ਹੀ ਇਹ ਗੋਲੀ ਚੱਲੀ ਹੈ