ਜਿੰਦਗੀ ਵਿਚ ਸਫਲ ਹੋਣ ਲਈ ਵੱਡੇ ਸੁਪਨੇ ਦੇਖਣੇ ਚਾਹੀਦੇ ਹਨ : ਇੰਜੀ.ਸੰਦੀਪ ਕੁਮਾਰ
ਕੰਪਿਊਟਰ ਅਤੇ ਆਈ.ਟੀ ਕੋਰਸ ਕਰਨ ਦੇ ਚਾਹਵਾਨ ਲੜਕੇ ਲੜਕੀਆਂ ਲਈ ਸੀ.ਬੀ.ਏ ਇਨਫੋਟੈਕ ਤੋਂ ਵਧੀਆ ਹੋਰ ਕੋਈ ਸੈਂਟਰ ਨਹੀਂ.
ਰੋਹਿਤ ਗੁਪਤਾ
ਗੁਰਦਾਸਪੁਰ, 1 ਅਗਸਤ
ਜਿੰਦਗੀ ਵਿਚ ਸਫਲ ਹੋਣ ਅਤੇ ਚੰਗਾ ਮੁਕਾਮ ਹਾਸਲ ਕਰਨ ਲਈ ਵੱਡੇ ਸੁਪਨੇ ਦੇਖਣੇ ਚਾਹੀਦੇ ਹਨ, ਕਿਉਂਕਿ ਜੇਕਰ ਸੁਪਨੇ ਵੱਡੇ ਨਹੀਂ ਹੋਣਗੇ ਤਾਂ ਸਫਲਤਾ ਦਾ ਰਾਹ ਤੈਅ ਕਰਨਾ ਔਖਾ ਹੋ ਜਾਂਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੇ ਐਮ.ਡੀ.ਇੰਜੀ.ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤਾ। ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ਵਿਚ ਕੰਪਿਊਟਰ ਅਤੇ ਆਈ.ਟੀ ਦੇ ਕੋਰਸ ਕਰਵਾ ਰਹੀ ਹੈ ਅਤੇ ਹੁਣ ਤੱਕ ਸਾਡੇ ਕਈ ਵਿਦਿਆਰਥੀ ਕੋਰਸ ਪੂਰਾ ਕਰਨ ਉਪਰੰਤ ਜਿੱਥੇ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਸਕਦੇ ਹਨ ਉਥੇ ਹੀ ਆਈ.ਟੀ ਦੇ ਖੇਤਰ ਵਿਚ ਵਿਦਿਆਰਥੀ ਤੇਜੀ ਨਾਲ ਅੱਗੇ ਵੱਧ ਰਹੇ ਹਨ। ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਇਹ ਯੁੱਗ ਕੰਪਿਊਟਰ ਅਤੇ ਆਈ.ਟੀ ਦਾ ਯੁੱਗ ਹੈ ਤੁਸੀਂ ਚਾਹੇ ਜਿੰਨੀ ਮਰਜੀ ਪੜਾਈ ਕਰ ਲਵੋਂ ਲੇਕਿਨ ਜੇਕਰ ਤੁਹਾਨੂੰ ਕੰਪਿਊਟਰ ਦਾ ਗਿਆਨ ਜੀਰੋ ਹੈ ਤਾਂ ਕੋਈ ਵੀ ਚੰਗੀ ਕੰਪਨੀ ਤੁਹਾਨੂੰ ਨੌਕਰੀ ਨਹੀਂ ਦੇਵੇਗੀ।
ਇਸ ਲਈ ਅੱਜ ਦੇ ਦੌਰ ਵਿਚ ਜਿੱਥੇ ਉਚ ਦਰਜੇ ਦੀ ਪੜਾਈ ਕਰਨੀ ਜ਼ਰੂਰੀ ਹੈ ਉਸਦੇ ਨਾਲ ਹੀ ਕੰਪਿਊਟਰ ਦਾ ਗਿਆਨ ਹੋਣਾ ਵੀ ਲਾਜਮੀ ਹੈ। ਉਹਨਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਉਹ ਕੋਰਸ ਕਰਵਾਉਂਦੇ ਹਾਂ ਜਿਹਨਾਂ ਦੀ ਮਾਰਕੀਟ ਵਿਚ ਚੰਗੀ ਡਿਮਾਂਡ ਹੈ ਅਤੇ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਮਿਲਦੀਆਂ ਹਨ ਅੱਜ ਹਰ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਕਾਰੋਬਾਰ ਡਿਜੀਟਲ ਖੇਤਰ ਨਾਲ ਜੁੜਿਆ ਹੋਇਆ ਹੈ। ਇਸ ਲਈ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਕੰਪਨੀ ਨੂੰ ਕੰਪਿਊਟਰ ਦਾ ਗਿਆਨ ਰੱਖਣ ਵਾਲੇ ਲੜਕੇ ਲੜਕੀਆਂ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਜਿਹੜੇ ਵੀ ਵਿਦਿਆਰਥੀ ਪੜਾਈ ਕਰ ਚੁੱਕੇ ਹਨ ਜਾਂ ਫਿਰ ਪੜਾਈ ਦੇ ਨਾਲ ਨਾਲ ਕੰਪਿਊਟਰ ਅਤੇ ਆਈ.ਟੀ ਦੇ ਕੋਰਸ ਕਰਨਾ ਚਾਹੁੰਦੇ ਹਨ ਉਹਨਾਂ ਲਈ ਸੀ.ਬੀ.ਏ ਇਨਫੋਟੈਕ ਇਕ ਵਧੀਆ ਪਲੇਟਫਾਰਮ ਲੈ ਕੇ ਆਇਆ ਹੈ। ਚਾਹਵਾਨ ਵਿਦਿਆਰਥੀ ਸੀ.ਬੀ.ਏ ਇਨਫੋਟੈਕ ਦੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਕਲਾਸਾਂ ਸ਼ੁਰੂ ਕਰ ਸਕਦੇ ਹਨ।