'ਮੇਰਾ ਯੁਵਾ ਭਾਰਤ ਗੁਰਦਾਸਪੁਰ' ਵਲੋਂ ਫਲੈਗਸ਼ਿਪ ਵਰਕਸ਼ਾਪ- ਵੱਖ- ਵੱਖ ਸਕੀਮਾਂ ਬਾਰੇ ਬੱਚਿਆ ਨੂੰ ਜਾਣਕਾਰੀ ਦਿੱਤੀ
ਰੋਹਿਤ ਗੁਪਤਾ
ਬਟਾਲਾ,31 ਜੁਲਾਈ 2025 - 'ਮੇਰਾ ਯੁਵਾ ਭਾਰਤ ਗੁਰਦਾਸਪੁਰ' ਵਲੋਂ ਜਿਲ੍ਹਾ ਸਿਖਲਾਈ ਸੰਸਥਾ ਵਿਚ ਫਲੈਗਸ਼ਿਪ ਵਰਕਸ਼ਾਪ ਪ੍ਰੋਗਰਾਮ ਮਨਾਇਆ ਗਿਆ, ਜਿਸ ਵਿਚ ਵੱਖ- ਵੱਖ ਸਕੀਮਾਂ ਬਾਰੇ ਬੱਚਿਆ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਵੀ ਲਗਾਏ ਗਏ।
ਇਸ ਮੌਕੇ 'ਹਰ ਘਰ ਜਲ' ਮਿਸ਼ਨ ਹੁਨਰ ਤੇ ਦੀ ਡਿਜੀਟਲ ਇੰਡੀਆ ਬਾਰੇ ਦੱਸਿਆ ਗਿਆ।
ਇਸ ਪ੍ਰੋਗਰਾਮ ਵਿਚ ਜ਼ਿਲਾ ਯੂਥ ਅਫਸਰ ਮੈਡਮ ਸੰਦੀਪ ਕੌਰ ਨੇ ਪੋਗਰਾਮ ਬਾਰੇ ਜਾਣਕਾਰੀ ਦਿੱਤੀ
ਕਨਵਰਜੀਤ ਰੱਤਰਾ, ਐੱਸਡੀਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਨੇ ਵਿਭਾਗ ਨਾਲ ਸਬੰਧਿਤ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਸਪੋਰਟਸ ਕੋਆਰਡੀਨੇਟਰ ਅਨੀਤਾ ਪੁਰੀ ਨੇ ਵੱਖ-ਵੱਖ ਸਕਿੱਲਸ ਬਾਰੇ ਗੱਲ ਕੀਤੀ। ਟਰੈਫਿਕ ਪੁਲਿਸ ਅਮਨਦੀਪ ਸਿੰਘ ਨੇ ਦੱਸਿਆ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਟਰੈਫਿਕ ਦੇ ਨਵੇਂ ਢੰਗਾਂ ਤੇ ਡਿਜੀਟਲ ਢੰਗਾਂ ਤੋ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਲੈਕਚਰਾਰ ਨਰੇਸ਼ ਮਹਿਤਾ, ਮੈਡਮ ਤਰੁਣ ਪ੍ਰੀਤ ਕੌਰ, ਮੈਡਮ ਵੰਦਨਾ, ਮੈਡਮ ਮਨਪ੍ਰੀਤ ਸ਼ਾਮਿਲ ਸਨ।