ਮੋਟਰਸਾਈਕਲ ਨੂੰ ਬਚਾਉਂਦੇ ਖੰਬੇ ਨਾਲ ਜਾ ਟਕਰਾਈ ਕਾਰ, ਕਾਰ ਸਾਵਾਰ ਦੋ ਨੌਜਵਾਨ ਗੰਭੀਰ ਜ਼ਖਮੀ
- ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਤੜਕਸਾਰ ਹੋਇਆ ਭਿਆਨਕ ਸੜਕ ਹਾਦਸਾ
ਰੋਹਿਤ ਗੁਪਤਾ
ਗੁਰਦਾਸਪੁਰ, 30 ਜੁਲਾਈ 2025 - ਡੇਰਾ ਬਾਬਾ ਨਾਨਕ _ ਕਰਤਾਰਪੁਰ ਸਾਹਿਬ ਕੋਰੀਡੋਰ ਰੋਡ ਤੇ ਮੋਟਰਸਾਈਕਲ ਨੂੰ ਬਚਾਉਣ ਤੇ ਚੱਕਰ ਵਿੱਚ ਇੱਕ ਕਾਰ ਡਿਵਾਈਡਰ ਤੇ ਲੱਗੇ ਖੰਬੇ ਨਾਲ ਜਾ ਟਕਰਾਈ । ਹਾਦਸੇ ਵਿੱਚ ਕਾਰ ਸਵਾਰ 20 ਤੇ 22 ਸਾਲ ਉਮਰ ਤੇ ਦੋ ਨੌਜਵਾਨ ਜੋ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਰਾਏ ਚੱਕ ਦੇ ਦੱਸੇ ਜਾ ਰਹੇ ਹਨ, ਗੰਭੀਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਦੋਵਾਂ ਨੂੰ ਨਜ਼ਦੀਕੀ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਤਾਂ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਹਨਾਂ ਨੂੰ ਗੁਰਦਾਸਪੁਰ ਲਈ ਰੈਫਰ ਕਰ ਦਿੱਤਾ।
ਬੱਚਿਆਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਵੇਰੇ ਘਰੋਂ ਕਾਰ ਲੈਕੇ ਦੋਵੇ ਨੌਜਵਾਨ ਨਿਕਲੇ ਸਨ । ਕੁਝ ਦੇਰ ਬਾਅਦ ਹੀ ਉਹਨਾਂ ਨੂੰ ਕਿਸੇ ਨੇ ਫੋਨ ਤੇ ਦੱਸਿਆ ਕਿ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਹੈ।
ਡਾਕਟਰ ਪ੍ਰਗਤੀ ਸਿੰਘ ਨੇ ਦੱਸਿਆ ਕਿ 108 ਐਂਬੂਲੈਂਸ ਰਾਹੀ ਐਕਸੀਡੈਂਟ ਕੇਸ ਆਇਆ ਸੀ ਜਿਸ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਸਨ। ਇੱਕ 20 ਸਾਲ ਦਾ ਹੈ ਤੇ ਇੱਕ 22 ਸਾਲ ਦਾ । ਫਸਟ ਏਡ ਦੇ ਕੇ ਉਹਨਾਂ ਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੀ ਹਾਲਤ ਗੰਭੀਰ ਸੀ।