← ਪਿਛੇ ਪਰਤੋ
Punjab Breaking : ਦਿਨ ਦਿਹਾੜੇ ਕੀਤੀ ਫਾਇਰਿੰਗ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਵਿੱਚ ਮੁੜ ਤੋਂ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਹੁਣ ਪੁਲਿਸ ਜਿਲਾ ਬਟਾਲਾ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਅਜਨਾਲਾ ਰੋਡ ’ਤੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਗੋਲੀ ਚਲਾ ਕੇ ਫਰਾਰ ਹੋ ਗਏ। ਮੋਟਰਸਾਈਕਲ ’ਤੇ ਸਵਾਰ ਦੋ ਅਣ-ਪਛਾਤੇ ਨੌਜਵਾਨਾਂ ਵਲੋਂ ਦਸਤੂਰ-ਏ-ਦਸਤਾਰ ਦੀ ਦੁਕਾਨ ’ਤੇ ਚਲਾਈ ਗਈ ਗੋਲੀ ਦੌਰਾਨ ਗੋਲੀ ਬਾਹਰਲੇ ਸ਼ੀਸ਼ੇ ਤੇ ਹੀ ਲੱਗੀ ਹੈ ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਇਸ ਮੋਕੇ ਫਤਿਹਗੜ ਚੂੜੀਆਂ ਦੇ ਡੀ ਐਸ ਪੀ ਵਿਪਨ ਕੁਮਾਰ ਅਤੇ ਐਸ.ਐਚ.ਓ. ਪ੍ਰਭਜੋਤ ਸਿੰਘ ਵਲੋਂ ਮੌਕੇ ’ਤੇ ਪਹੁੰਚ ਕੇ ਦੁਕਾਨ ਮਾਲਕ ਪਰਮਿੰਦਰ ਸਿੰਘ ਪਾਸੋਂ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।
Total Responses : 5652