ਸ਼ਹੀਦਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ- ਸੰਤ ਸੁਖਜੀਤ ਸਿੰਘ
- ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ - 31 ਜੁਲਾਈ 2025 - ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਿਹੜੀਆਂ ਕੌਮਾਂ ਇਹ ਸਰਮਾਇਆ ਸੰਭਾਲ ਕੇ ਨਹੀਂ ਰੱਖਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਸੁਲਤਾਨਪੁਰ ਲੋਧੀ ਵੱਲੋਂ ਚੇਅਰਮੈਨ ਪ੍ਰੋ. ਚਰਨ ਸਿੰਘ ਦੀ ਸਰਪ੍ਰਸਤੀ ਹੇਠ ਸ਼ਹੀਦ ਊਧਮ ਸਿੰਘ ਸਮਾਰਕ ਸੁਲਤਾਨਪੁਰ ਲੋਧੀ ਵਿਖੇ ਬਾਰ ਐਸੋਸੀਏਸ਼ਨ, ਸਾਹਿਤ ਸਭਾ, ਪ੍ਰੈਸ ਕਲੱਬ ਵੱਲੋਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਆਪਣੇ ਸੰਬੋਧਨ ਵਿੱਚ ਕੀਤਾ। ਉਹਨਾਂ ਕਿਹਾ ਕਿ ਅੱਜ ਅਸੀਂ ਅੱਜ ਇਹਨਾਂ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਇਸ ਲਈ ਸ਼ਹੀਦਾਂ ਵੱਲੋਂ ਦਰਸਾਏ ਗਏ ਮਾਰਗ ਚਲਦਿਆਂ ਉਹਨਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੇ ਬੱਚਿਆਂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਸਬੰਧਿਤ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ ਅੰਤਰਰਾਸ਼ਟਰੀ ਢਾਡੀ ਗੁਰਜੀਤ ਸਿੰਘ ਗੋਰੀ ਵੱਲੋਂ ਵੀ ਸ਼ਹੀਦ ਉਧਮ ਸਿੰਘ ਦੇ ਜੀਵਨ ਤੇ ਵਾਰ ਪੇਸ਼ ਕੀਤੀ ਤੇ ਪ੍ਰਸਿੱਧ ਪੰਜਾਬੀ ਗਾਇਕ ਬਲਵੀਰ ਸ਼ੇਰਪੁਰੀ ਨੇ ਵੀ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਇੱਕ ਗੀਤ ਪੇਸ਼ ਕੀਤਾ ।
ਇਸ ਮੌਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਐਡ ਰਜਿੰਦਰ ਸਿੰਘ ਰਾਣਾ, ਐਡ ਕੇਹਰ ਸਿੰਘ, ਬਾਰ ਐਸੋਸੀਏਸ਼ਨ ਪ੍ਰਧਾਨ ਐਡ ਐਡ ਜਰਨੈਲ ਸਿੰਘ ਸੰਧਾ, ਐਡ ਜਸਪਾਲ ਸਿੰਘ ਧੰਜੂ, ਐਡ ਕੁਲਬੀਰ ਸਿੰਘ, ਐਡ ਗੁਰਮੇਲ ਸਿੰਘ , ਐਡ ਸਤਨਾਮ ਸਿੰਘ ਮੋਮੀ, ਐਡ ਪਰਮਿੰਦਰ ਸਿੰਘ ,ਐਡ ਬਿਕਰਮਜੀਤ ਸਿੰਘ ਚੰਦੀ, ਐਡ ਜਗਦੀਸ਼ ਸਿੰਘ ਸੋਢੀ, ਐਡ ਸਤਵੀਰ ਮਹੀਪਾਲ, ਅਮਰਜੀਤ ਸਿੰਘ ਸ਼ਾਲਾਪੁਰ ਬੇਟ, ਡਾਕਟਰ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਮੁਖਤਾਰ ਸਿੰਘ ਚੰਦੀ, ਤੇਜਿੰਦਰ ਸਿੰਘ ਧੰਜੂ, ਮਾਸਟਰ ਚਰਨ ਸਿੰਘ ਹੈਬਤਪੁਰ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਕਾਮਰੇਡ ਰਛਪਾਲ ਸਿੰਘ, ਮੁਕੰਦ ਸਿੰਘ , ਅਜੀਤ ਸਿੰਘ ਔਜਲਾ, ਕਾਮਰੇਡ ਬਲਦੇਵ ਸਿੰਘ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ, ਤਾਰਾ ਸਿੰਘ ਮੋਖਾ , ਗੁਰਚਰਨ ਸਿੰਘ ਟਿੱਬੀ, ਨਿਰਮਲ ਸਿੰਘ ਮਨਿਆਲਾ, ਸਰਪੰਚ ਪ੍ਰੋ ਬਲਜੀਤ ਸਿੰਘ ਟਿੱਬਾ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਪ੍ਰਤਾਪ ਸਿੰਘ ਮੋਮੀ, ਜੱਗਾ ਸਿੰਘ ਫੌਜੀ ਕਲੋਨੀ, ਸਰਵਨ ਸਿੰਘ ਕਰਮਜੀਤਪੁਰ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਫ਼ਕੀਰ ਮੁਹੰਮਦ, ਪ੍ਰਿੰਸੀਪਲ ਮੋਹਨ ਸਿੰਘ ਖਿੰਡਾ, ਮੁਖਤਿਆਰ ਸਿੰਘ ਖਿੰਡਾ, ਸਰਵਨ ਸਿੰਘ ਚੰਦੀ, ਅਮਰਜੀਤ ਸਿੰਘ ਟਿੱਬਾ, ਸੁਖਦੇਵ ਸਿੰਘ ਟਿੱਬਾ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
*ਆਪ ਆਗੂਆਂ ਕੀਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ* -
ਸ਼ਹੀਦ ਉਧਮ ਸਿੰਘ ਦੇ ਸ਼ਹੀਦੇ ਦਿਹਾੜੇ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਸ਼ਹੀਦ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਆਗੂ ਨਰਿੰਦਰ ਸਿੰਘ ਖਿੰਡਾ, ਗੁਰਚਰਨ ਸਿੰਘ ਬਿੱਟੂ ਪ੍ਰਧਾਨ, ਪੀਏ ਲਵਪ੍ਰੀਤ ਸਿੰਘ ਡਡਵਿੰਡੀ, ਨੰਬਰਦਾਰ ਜੋਗਿੰਦਰ ਸਿੰਘ, ਜਸਕਮਲ ਤਲਵੰਡੀ ਚੌਧਰੀਆਂ, ਕੁਲਵਿੰਦਰ ਸਿੰਘ ਸਧੂਵਾਲ, ਜਤਿੰਦਰਜੀਤ ਸਿੰਘ ਫਤੋਵਾਲ, ਸਰਪੰਚ ਜਸਪਾਲ ਸਿੰਘ, ਸਰਪੰਚ ਗੁਰਦੇਵ ਸਿੰਘ ਪੱਪਾ, ਸਰਪੰਚ ਲਾਭ ਸਿੰਘ ਧੰਜੂ, ਸੁਖਦੇਵ ਸਿੰਘ ਟਿੱਬਾ, ਬਲਵੀਰ ਸਿੰਘ ਲਾਟੀਆਂ ਵਾਲ, ਚੰਚਲ ਸਿੰਘ ਸਾਬਕਾ ਸੰਮਤੀ ਮੈਂਬਰ, ਸਰਪੰਚ ਮੇਜਰ ਸਿੰਘ ਜੈਨਪੁਰ, ਵਿਕਰਮਜੀਤ ਸਿੰਘ ਬੂਸੋਵਾਲ, ਹਰਜਿੰਦਰ ਸਿੰਘ ਮਨਿਆਲਾ ,ਕਰਮਜੀਤ ਸਿੰਘ ਲਾਡੀ ਮੁੱਲਾਂ ਕਾਲਾ, ਗੁਰਵਿੰਦਰ ਕੌਰ ਮੁਕਟ ਰਾਮ ਵਾਲਾ, ਡਾਕਟਰ ਮਨੋਹਰ ਲਾਲ, ਸੁਖਜਿੰਦਰ ਸਿੰਘ ਗੋਲਡੀ ਆਦਿ ਸ਼ਾਮਿਲ ਸਨ।
*ਨਗਰ ਕੌਂਸਲ ਪ੍ਰਧਾਨ ਤੇ ਕੌਂਸਲਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ*-
ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਧੀਰ ਨੇ ਸਾਥੀ ਕੌਂਸਲਰਾਂ ਸਮੇਤ ਸ਼ਹੀਦ ਉਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਸਾਡੇ ਪ੍ਰੇਰਨਾ ਸਰੋਤ ਹਨ ਅਤੇ ਸਾਨੂੰ ਉਹਨਾਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਭਾਈਚਾਰਕ ਸਾਂਝ ਨੂੰ ਮਜਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਕਾਂਗਰਸ ਦੇ ਸਾਬਕਾ ਪ੍ਰਧਾਨ ਸੰਜੀਵ ਮਰਵਾਹਾ, ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਪਵਨ ਕਨੋਜੀਆ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਸੋਨੂ ਕਨੋਜੀਆ ਵੀ ਹਾਜ਼ਰ ਸਨ।
*ਅਕਾਲੀ ਆਗੂਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ* -
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਅਕਾਲੀ ਦਲ ਦੇ ਪੀਏਸੀ ਮੈਂਬਰ ਇੰਜੀਨੀਅਰ ਸਵਰਨ ਸਿੰਘ, ਕੌਮੀ ਯੂਥ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਲਸਾਨੀ ਹਨ ਅਤੇ ਇਨਾਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਜਥੇਦਾਰ ਗੁਰਦਿਆਲ ਸਿੰਘ ਖਾਲਸਾ ,ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਹੈਡ ਗ੍ਰੰਥੀ ਗਿਆਨੀ ਸਤਨਾਮ ਸਿੰਘ , ਯੂਥ ਅਕਾਲੀ ਆਗੂ ਦਰਬਾਰਾ ਸਿੰਘ ਵਿਰਦੀ, ਸਤਨਾਮ ਸਿੰਘ ਰਾਮੇ, ਪਰਮਜੀਤ ਸਿੰਘ ਖਾਲਸਾ, ਇੰਜੀਨੀਅਰ ਹਰਨਿਆਮਤ ਕੌਰ, ਅਰੁਣਦੀਪ ਸਿੰਘ ਸੈਦਪੁਰ , ਕਰਨਵੀਰ ਸਿੰਘ ਸੈਦਪੁਰ, ਸੁਖਜੀਤ ਸਿੰਘ ਨੀਲੂ ,ਸੁਮਿਤ ਭੱਲਾ, ਚਾਚਾ ਸੁਰਜੀਤ ਸਿੰਘ, ਇੰਦਰ ਸਿੰਘ ਲਾਟੀਆਂਵਾਲ ,ਬਲਜੀਤ ਕੌਰ ਕਮਾਲਪੁਰ ,ਬਲਕਾਰ ਸਿੰਘ ਕੌੜਾ, ਜੋਗਿੰਦਰ ਸਿੰਘ ਭੁੱਟੋ , ਸਰਵਨ ਸਿੰਘ ਚੱਕਾ, ਸੁਖਜਿੰਦਰ ਸਿੰਘ ਭਗਤਪੁਰ ,ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਭਾਈ ਦਿਆਲ ਸਿੰਘ, ਸਲਵੰਤ ਸਿੰਘ, ਦਿਲਬਾਗ ਸਿੰਘ ,ਭਾਈ ਸਰਬਜੀਤ ਸਿੰਘ, ਹਰਦੀਪ ਸਿੰਘ, ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਰੋਟਰੀ ਕਲੱਬ ਸੁਲਤਾਨਪੁਰ ਲੋਧੀ ਨੇ ਸ਼ਰਧਾਂਜਲੀ ਦਿੱਤੀ -
ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ ਤੋਂ ਇਲਾਵਾ ਡਾਕਟਰ ਹਰਜੀਤ ਸਿੰਘ ਸਾਬਕਾ ਪ੍ਰਧਾਨ, ਅਜੇ ਧੀਰ ਸਾਬਕਾ ਪ੍ਰਧਾਨ, ਨਵਪ੍ਰੀਤ ਪ੍ਰਿੰਸ ,ਗੁਰਪਿੰਦਰ ਸਿੰਘ ਕੰਡਾ, ਡਾਕਟਰ ਸਵਰਨ ਸਿੰਘ ਸਾਬਕਾ ਪ੍ਰਧਾਨ , ਜਗਮੋਹਨ ਸਿੰਘ ਥਿੰਦ ਆਦਿ ਵੀ ਹਾਜ਼ਰ ਸਨ।
ਬਸਪਾ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ ।
ਬਸਪਾ ਆਗੂਆਂ ਸਰਧਾਂਜਲੀ ਭੇਂਟ ਕੀਤੀ -
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਸਵੰਤ ਸਿੰਘ ਹਰਨਾਮਪੁਰ ਤੇ ਸਾਥੀਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਸਾਡਾ ਦੇਸ਼ ਅਜ਼ਾਦ ਹੋਇਆ ਤੇ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਹਰਨਾਮਪੁਰ ਤੋਂ ਇਲਾਵਾ ਬਾਸਸੇਫ ਵਿਜੇ ਕੁਮਾਰ ,ਸੈਕਟਰੀ ਰਾਮ ਲਾਲ ਮਹੇ ,ਸੁਖਦੇਵ ਸਿੰਘ ਯੂਨਿਟ ਪ੍ਰਧਾਨ ਤਲਵੰਡੀ ਚੌਧਰੀਆਂ ,ਸਰਪੰਚ ਗੁਰਦਿਆਲ ਸਿੰਘ ਦੋਦਾ ਵਜ਼ੀਰ, ਸੂਬੇਦਾਰ ਜਗੀਰ ਸਿੰਘ ਸਰਾਏ ਜੱਟਾ ,ਅਵਤਾਰ ਸਿੰਘ ਮੇਵਾ ਸਿੰਘ ਵਾਲਾ, ਭਜਨ ਸਿੰਘ, ਜੁਗਰਾਜਵੀਰ ਸਿੰਘ, ਵਿਨੋਦ ਕੁਮਾਰ ,ਜਥੇਦਾਰ ਅਮਰਜੀਤ ਸਿੰਘ ਆਲੂਪੁਰ ,ਗੁਰਦੇਵ ਸਿੰਘ ਸਰਾਏ ਜੱਟਾਂ ਆਦਿ ਹਾਜ਼ਰ ਸਨ।
ਭਾਜਪਾ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ -
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਰਕੇਸ਼ ਕੁਮਾਰ ਨੀਟੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਸ਼ਹੀਦ ਉਧਮ ਸਿੰਘ ਨੂੰ 86ਵੇਂ ਜਨਮ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਉਹਨਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਅਤੇ ਸਾਨੂੰ ਸਭ ਨੂੰ ਉਹਨਾਂ ਦੇ ਦਿਹਾੜੇ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਰਕੇਸ਼ ਨੀਟੂ ਦੇ ਨਾਲ ਪ੍ਰਧਾਨ ਅਸ਼ੋਕ ਕਨੋਜੀਆ, ਆਸ਼ੀਸ਼ ਅਰੋੜਾ, ਰਵਿੰਦਰ ਜੈਨ, ਚਤਰ ਸਿੰਘ ਜੋਸਨ ,ਰਕੇਸ਼ ਪੁਰੀ , ਬਲਵਿੰਦਰ ਕੁਮਾਰ, ਵਿਜੇ ਕੁਮਾਰ ਆਦਿ ਵੀ ਹਾਜਰ ਸਨ।
ਯੂਥ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ -
ਯੂਥ ਆਗੂ ਸੋਸ਼ਲ ਮੀਡੀਆ ਇੰਚਾਰਜ ਗੋਲਡੀ ਧੰਜੂ ਦੀ ਅਗਵਾਈ ਹੇਠ ਯੂਥ ਆਗੂਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਹਨਾਂ ਦੇ ਨਾਲ ਜਗਜੀਤ ਸਿੰਘ ਸੋਨੂ, ਕੁਲਦੀਪ ਸਿੰਘ, ਤਰਲੋਚਨ ਦੋਦਾ ਵਜ਼ੀਰ,ਪਵਨ ਮਹੀਜੀਤਪੁਰ, ਅਭੇ ਸ਼ਾਲਾਪੁਰ, ਰਾਜਾ ਰਾਮੇ, ਹਰਮਨ ਰਾਮੇ, ਹਰਮਨ ਠੱਟਾ, ਸੁਖਪ੍ਰੀਤ ਸਿੰਘ ਦੰਦੂਪੁਰ, ਸੋਨੂ ਅਟਵਾਲ, ਹਰਮਨ ਕਾਹਨਾ, ਹਰਮਨ ਸਿੰਘ ਟਿੱਬਾ, ਚਰਨਜੀਤ ਮਸੀਹ ,ਇੰਦਰਜੀਤ ਸਿੰਘ ਆਦਿ ਵੀ ਹਾਜਰ ਸਨ।