← ਪਿਛੇ ਪਰਤੋ
41 ਵਾਂ ਸਲਾਨਾ ਸੈਣੀ ਸੰਮੇਲਨ 4 ਅਪ੍ਰੈਲ ਨੂੰ ਸੈਣੀ ਭਵਨ ਰੋਪੜ ਵਿਖੇ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 26 ਮਾਰਚ 2025: ਸੈਣੀ ਭਵਨ ਰੋਪੜ ਵਿਖੇ 41 ਵਾਂ ਸਲਾਨਾ ਸੈਣੀ ਸੰਮੇਲਨ 4 ਅਪ੍ਰੈਲ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਨੰਨੂਆ ਨੇ ਦੱਸਿਆ ਕਿ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਰਜਿ.ਸੈਣੀ ਭਵਨ ਰੂਪਨਗਰ ਵੱਲੋਂ ਸਲਾਨਾ ਸੈਣੀ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਅਰੰਭ ਕਰਵਾਏ ਜਾਣਗੇ ਅਤੇ ਭੋਗ ਉਪਰੰਤ ਸੈਣੀ ਭਵਨ ਦੀ ਸਲਾਨਾ ਕਾਰਗੁਜ਼ਾਰੀ ਦੀ ਰਿਪੋਰਟ, ਸੈਣੀ ਬਰਾਦਰੀ ਦੇ ਵੱਖ ਮਸਲੇ ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੈਣੀ ਸਮਾਜ ਦੇ ਨਵੇਂ ਚੁਣੇ ਸਰਪੰਚ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਜਾਣਗੇ। ਇਸ ਮੌਕੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਣਗੇ ਅਤੇ ਮੈਗਜ਼ੀਨ ਸੈਣੀ ਸੰਸਾਰ ਦਾ 56 ਵਾਂ ਅੰਕ ਰਿਲੀਜ਼ ਕੀਤਾ ਜਾਵੇਗਾ।
Total Responses : 0