ਪੰਜਾਬ ਦੇ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀਆਂ ਦਾ ਮੁੱਦਾ ਬੜਾ ਗੰਭੀਰ -ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ
ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਰੋਕਣ ਲਈ ਸੰਜੀਦਾ ਉਪਰਾਲਿਆਂ ਬਾਰੇ ਸਰਕਾਰ ਨੂੰ ਸੋਚਣ ਲਈ ਕਿਹਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 30 ਮਾਰਚ,2025,- ਵਿਧਾਨ ਸਭਾ ਦੇ ਚੱਲ ਲਈ ਰਹੇ ਸੈਸ਼ਨ ਦੌਰਾਨ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਪੰਜਾਬ ਦੇ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀਆਂ ਦਾ ਮੁੱਦਾ ਬੜੀ ਗੰਭੀਰਤਾ ਨਾਲ ਚੁੱਕਦਿਆਂ ਕਿਹਾ ਕਿ ਪੰਜਾਬ ਵੀ ਕਿਤੇ ਪਾਣੀ ਕਿੰਨੀ ਵਾਂਝਾ ਨਾ ਹੋ ਜਾਵੇ । ਵਿਧਾਇਕ ਰਹਿਮਾਨ ਨੇ ਕਿਹਾ ਕਿ ਮਾਲੇਰਕੋਟਲਾ ਅੰਦਰ ਵੀ 300 ਫੁੱਟ ਤੋਂ ਲੈ ਕੇ 400 ਫੁੱਟ ਤੱਕ ਡੂੰਘਾ ਬੋਰ ਕਰਨਾ ਪੈਂਦਾ ਹੈ ਜੋ ਇੱਕ ਗੰਭੀਰ ਤੇ ਸੰਜੀਦਾ ਮੁੱਦਾ ਹੈ, ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਅਜਿਹਾ ਕਾਨੂੰਨ ਲੈ ਕੇ ਆਉਣਾ ਚਾਹੀਦਾ ਹੈ ਜਿਸ ਨਾਲ ਪਾਣੀ ਦੇ 300 ਫੁੱਟ ਤੋਂ ਲੈ ਕੇ 400 ਫੁੱਟ ਡਿੱਗ ਰਹੇ ਪਾਣੀ ਤੇ ਕੋਈ ਕੰਟਰੋਲ ਕੀਤਾ ਜਾ ਸਕੇ ਅਗਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਸਿੱਟੇ ਗੰਭੀਰ ਹੋਣਗੇ। ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੇ ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਰੋਕਣ ਲਈ ਸੰਜੀਦਾ ਉਪਰਾਲਿਆਂ ਬਾਰੇ ਸਰਕਾਰ ਨੂੰ ਸੋਚਣ ਲਈ ਕਿਹਾ।