ਵੱਡੀ ਖ਼ਬਰ: ਚੰਡੀਗੜ੍ਹ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਝੜਪ (ਵੀਡੀਓ ਵੀ ਵੇਖੋ)
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਜਨਵਰੀ 2025- ਚੰਡੀਗੜ੍ਹ ਪੁਲਿਸ ਅਤੇ ਨਿਹੰਗਾਂ ਸਿੰਘਾਂ ਵਿਚਾਲੇ 43 ਬੱਸ ਸਟੈਂਡ ਤੇ ਝੜਪ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਉਕਤ ਨਿਹੰਗ ਸਿੰਘ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ, ਇਸੇ ਦੌਰਾਨ ਹੀ ਉਕਤ ਨਿਹੰਗਾਂ ਦੀ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਨੇ ਜਿੱਥੇ ਹਲਕੇ ਬਲ ਦਾ ਪ੍ਰਯੋਗ ਕੀਤਾ, ਉਥੇ ਹੀ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਵੀ ਲਿਆ। ਦੂਜੇ ਪਾਸੇ, ਨਿਹੰਗਾਂ ਦੇ ਵਲੋਂ ਵੀ ਪੁਲਿਸ ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਕੁੱਝ ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਹਨ।