ਵਲਟੋਹਾ ਪੁਲਿਸ ਵੱਲੋਂ ਗੈਂਗਸਟਰ ਪ੍ਰਭ ਦਾਸੂਬਾਲ ਦੇ ਬਦਮਾਸ਼ਾਂ ਦਾ ਐਨਕਾਊਂਟਰ
ਬਲਜੀਤ ਸਿੰਘ
ਵਲਟੋਹਾ , 7 ਜਨਵਰੀ 2025- ਥਾਣਾ ਵਲਟੋਹਾ ਦੀ ਪੁਲਿਸ ਨੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਬਦਮਾਸ਼ਾਂ ਨੂੰ ਐਨਕਾਊਂਟਰ ਦੌਰਾਨ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਦੇਸੀ 32 ਬੋਰ ਪਿਸਟਲ ਬਰਾਮਦ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਲਟੋਹਾ ਪੁਲਿਸ ਪੈਟਰੋਲਿੰਗ ਦੌਰਾਨ ਪਿੰਡ ਆਸਲ ਡਰੇਨ ਤੇ ਮੌਜੂਦ ਸੀ ਕੀ ਇਸ ਦੌਰਾਨ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗੇ ਜਿਨਾਂ ਵਿੱਚ ਇੱਕ ਦਾ ਨਾਮ ਕਰਮਜੀਤ ਸਿੰਘ ਕਰਨ ਪਿੰਡ ਤੂਤ ਅਤੇ ਗੁਰਲਾਲਜੀਤ ਸਿੰਘ ਵਾਸੀ ਭੰਗਾਲਾ ਇੱਕ ਐਕਟੀਵਾ ਤੇ ਸਵਾਰ ਹੋ ਕੇ ਆ ਰਹੇ ਸਨ ਜਿਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਰੁਕਣ ਦੀ ਬਜਾਏ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਜਦੋਂ ਗੋਲੀ ਚਲਾਈ ਤਾਂ ਦੋ ਗੈਂਗਸਟਰਾਂ ਦੇ ਲੱਤ ਵਿੱਚ ਗੋਲੀਆਂ ਲੱਗ ਗਈਆਂ, ਜਿਸ ਨਾਲ ਦੋਵੇਂ ਹੀ ਜ਼ਖਮੀ ਹੋ ਗਏ, ਜਿਨਾਂ ਨੂੰ ਪੁਲਿਸ ਨੇ ਕਾਬੂ ਕਰਕੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।