ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਪਤਨੀ ਦਾ ਦਿਹਾਂਤ, ਅੰਤਿਮ ਸਸਕਾਰ ਅੱਜ 7 ਜਨਵਰੀ ਨੂੰ ਮੁਹਾਲੀ ’ਚ
ਮੁਹਾਲੀ, 7 ਜਨਵਰੀ, 2025: ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਧਰਮ ਪਤਨੀ ਜਰਨੈਲ ਕੌਰ ਦਾ ਦਿਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਉਹ ਪਣੇ ਪਿੱਛੇ ਸਪੁੱਤਰ ਨਵਤੇਜ ਗਿੱਲ, ਦੋ ਪੁੱਤਰੀਆਂ ਅਮਨਜੋਤ ਕੌਰ ਰਾਮੂੰਵਾਲੀਆ ਤੇ ਪਾਇਲਟ ਨਵਜੋਤ ਕੌਰ ਦੇ ਇਲਾਵਾ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ, 1 ਪੜੋਤਾ ਅਤੇ ਪੜਦੋਹਤੇ-ਪੜਦੋਹਤੀਆਂ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ।
ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਜਰਨੈਲ ਕੌਰ ਦਾ ਅੰਤਿਮ ਸਸਕਾਰ 7 ਜਨਵਰੀ ਨੂੰ 2:30 ਮਿੰਟ 'ਤੇ ਬਲੌਂਗੀ, ਮੋਹਾਲੀ ਵਿਖੇ ਹੋਵੇਗਾ।