ਜੰਗਲਾਤ ਵਰਕਰਜ ਯੂਨੀਅਨ ਦੀ ਵਿੱਤ ਮੰਤਰੀ ਨਾਲ ਮੀਟਿੰਗ 10 ਜਨਵਰੀ ਨੂੰ
ਮੀਟਿੰਗ ਰੱਦ ਹੋਣ ਜਾਂ ਬੇਸਿੱਟਾ ਹੋਣ ਤੇ ਜੰਗਲਾਤ ਕਾਮੇ ਦਿੜ੍ਹਬਾ ਵਿਖੇ ਗਰਜਣਗੇ 16 ਜਨਵਰੀ ਨੂੰ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 7 ਜਨਵਰੀ 2025:-ਜੰਗਲਾਤ ਞਰਕਰਜ ਯੂਨੀਅਨ ਪੰਜਾਬ ਜਿਲਾ ਪਟਿਆਲਾ ਦੀ ਮੀਟਿੰਗ ਜਸਵਿੰਦਰ ਸਿੰਘ ਸੌਜਾ ,ਜਗਤਾਰ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਪਟਿਆਲਾ ਵਿਖੇ ਹੋਈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸੇਰ ਸਿੰਘ ਸਰਹਿੰਦ, ਭੁਪਿੰਦਰ ਸਿੰਘ ਸਾਧੋਹੇੜੀ,ਨਰੇਸ ਕੁਮਾਰ ਬੋਸਰ, ਜੋਗਾ ਸਿੰਘ ਭਾਦਸੋਂ ਅਤੇ ਭਿੰਦਰ ਘੱਗਾ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ 25-25 ਸਾਲਾਂ ਤੋਂ ਡੇਲੀਵੇਜ ਤੇ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਸਬੰਧੀ ਵਣ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੇ ਨਾਲ ਮਿਤੀ 16.05.2023 ਅਤੇ 22.06. 2023 ਨੂੰ ਮੀਟਿੰਗਾਂ ਕੀਤੀਆ ਗਈਆ।
ਅਤੇ ਜੰਥੇਬੰਦੀ ਦੀਆਂ ਵਿੱਤ ਮੰਤਰੀ ਨਾਲ 22.11. 2023 ਅਤੇ 13.12. 2023 ਨੂੰ ਦੋ ਮੀਟਿੰਗਾਂ ਕੀਤੀਆਂ ਗਈਆਂ। ਪ੍ਰੰਤੂ ਵਿੱਤ ਮੰਤਰੀ ਤੇ ਵਣ ਮੰਤਰੀ ਨੇ ਮੀਟਿੰਗਾਂ ਵਿੱਚ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ ਅਤੇ ਭਰੋਸਾ ਤਾਂ ਜਰੂਰ ਦਿਵਾਇਆ ਜਾਂਦਾ ਰਿਹਾ। ਪ੍ਰੰਤੂ ਇਕ ਵੀ ਮੰਗ ਦਾ ਹੁਣ ਤੱਕ ਹੱਲ ਨਹੀਂ ਕੀਤਾ ਗਿਆ। ਸੋ ਜੰਥੇਬੰਦੀ ਨੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਦੇ ਨਾਲ 22 ਫਰਵਰੀ ਦੀ ਮੀਟਿੰਗ ਨੂੰ ਅੱਗੇ ਤੋ ਅੱਗੇ 5 ਮਾਰਚ ਅਤੇ ਫਿਰ 22 ਮਾਰਚ ਕੀਤਾ ਗਿਆ।ਪ੍ਰੰਤੂ ਇਹ ਮੀਟਿੰਗਾਂ ਵਿੱਤ ਮੰਤਰੀ ਵਲੋ ਹੁਣ ਤੱਕ ਨਹੀਂ ਕੀਤੀਆ ਗਈਆਂ।
ਫਿਰ ਵਿੱਤ ਮੰਤਰੀ ਵੱਲੋਂ ਜਥੇਬੰਦੀ ਨੂੰ ਦੁਆਰਾ 20 ਅਗਸਤ 2024 ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ। ਫਿਰ ਇਹ ਮੀਟਿੰਗ ਆਪ ਵੱਲੋਂ ਅੱਗੇ ਤੋਂ ਅੱਗੇ 11 ਸਤੰਬਰ ਅਤੇ ਦੁਆਰਾ ਫੇਰ ਅੱਗੇ 12 ਸਤੰਬਰ 2024 ਦੀ ਕੀਤੀ ਗਈ। ਪਰ ਇਹ ਮੀਟਿੰਗ ਆਪ ਵੱਲੋਂ ਹੁਣ ਤੱਕ ਨਹੀਂ ਕੀਤੀ ਗਈ। ਜੰਥੇਬੰਦੀ ਨੇ ਲੋਕ ਸਭਾ ਹਲਕਾ ਬਰਨਾਲਾ ਵਿੱਚ 6 ਨਵੰਬਰ ਨੂੰ ਧਰਨਾ-ਪ੍ਰਦਰਸ਼ਨ ਕਰਕੇ ਬਰਨਾਲਾ ਪ੍ਸਾਸਨ ਨੇ ਜੰਥੇਬੰਦੀ ਨੂੰ 11 ਨਵੰਬਰ 2024 ਨੂੰ ਅਜੋਏ ਸਿਨਹਾ IAS ( ਪ੍ਰਮੁੱਖ ਸਕੱਤਰ ਵਿੱਤ ਵਿਭਾਗ) ਨਾਲ ਜਥੇਬੰਦੀ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਹੱਲ ਕੀਤੀਆ ਜਾਣ ਗਈਆਂ ਪ੍ਰੰਤੂ ਇਕ ਵੀ ਮੰਗ ਹੱਲ ਨਹੀ ਹੋਈ
ਜੰਗਲਾਤ ਕਾਮਿਆਂ ਦੇ ਰੋਹ ਨੂੰ ਦੇਖਦਿਆ ਜੰਥੇਬੰਦੀ ਵਲੋ ਮਿਤੀ 4ਜਨਵਰੀ 2025ਨੂੰ ਵਿਧਾਨ ਸਭਾ ਹਲਕਾ ਦਿੜਬਾ ਵਿਖੇ ਸੂਬਾ ਪੱਧਰੀ ਰੋਸ ਧਰਨਾ ਦੇਣਾ ਸੀ। ਪਰ ਵਿੱਤ ਮੰਤਰੀ ਵਲੋ ਜੰਥੇਬੰਦੀ ਨੂੰ ਮਿਤੀ 10 ਜਨਵਰੀ ਦਾ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ।
ਜਸਵੰਤ ਸਿੰਘ ਸਰਹਿੰਦ, ਹਲੀਮ ਖਾਨ, ਹਰਮੇਸ ਨਾਭਾ,ਬਲਵੀਰ ਖਾਨ,ਅਮਰਜੀਤ ਲਾਛੜੂ ਅਤੇ ਦਵਿੰਦਰ ਚੌਧਰੀਮਾਜਰਾ ਨੇ ਕਿਹਾ ਕੀ ਅਗਰ ਵਿੱਤ ਮੰਤਰੀ ਜੀ ਵਲੋ 10 ਜਨਵਰੀ ਮੀਟਿੰਗ ਨਾ ਕੀਤੀ ਤਾ ਜੰਥੇਬੰਦੀ 16 ਜਨਵਰੀ ਨੂੰ ਰੋਸ ਧਰਨਾ ਦੇਣ ਉਪਰੰਤ ਸਹਿਰ ਚ ਰੋਸ ਪ੍ਰਦਰਸ਼ਨ ਕਰਕੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜਿਸ ਦੀ ਸਮੂਚੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਜੀ।।