ਸਕੂਲ ਆਫ ਐਮੀਨੈਂਸ ਘਨੌਰੀ ਕਲਾਂ ਵਿਖੇ ਚੱਲ ਰਹੇ ਐਨ.ਐਸ.ਐਸ. ਕੈਂਪ ਮੌਕੇ ਆਏ ਮਹਿਮਾਨਾਂ ਨੂੰ ਸਨਮਾਨਤ ਕੀਤਾ ਗਿਆ
N.S.S.ਕੈਂਪ 'ਚ ਪਹੁੰਚੇ ਮਹਿਮਾਨਾਂ ਦਾ ਪ੍ਰਿੰਸੀਪਲ ਖੁਸ਼ਦੀਪ ਗੋਇਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 7 ਜਨਵਰੀ 2025 (ਨਿਰਮਲ ਦੋਸਤ) - ਸਕੂਲ ਆਫ ਐਮੀਨੈਂਸ ਘਨੋਰੀ ਕਲ੍ਹਾਂ ਵਿੱਚ ਚੱਲ ਰਹੇ 7 ਰੋਜ਼ਾ ਐਨ. ਐਸ.ਐਸ.ਕੈਂਪ ਦੇ ਅੱਜ ਚੌਥੇ ਦਿਨ ਸ੍ਰੀ ਅਸ਼ੋਕ ਭੰਡਾਰੀ ਜੀ (ਸਮਾਜ ਸੇਵੀ )ਅਤੇ ਸ੍ਰੀ ਸੋਮਨਾਥ ਜੀ (ਸੀ.ਏ.ਧੂਰੀ) ਵਿਸ਼ੇਸ਼ ਤੌਰ 'ਤੇ ਪਹੁੰਚੇ।
7 ਦਿਨਾ ਐਨ.ਐਸ.ਐਸ.ਕੈਂਪ 'ਚ ਪਹੁੰਚੇ ਮਹਿਮਾਨਾਂ ਨੇ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ 'ਚ ਵਿਚਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਪਵੇਗਾ ਤਾਂ ਜੋ ਸਮਾਜ ਦੇ 'ਚ ਵਿਚਰ ਕੇ ਅਸੀਂ ਇੱਕ ਉਦਾਹਰਨ ਦੇ ਤੌਰ 'ਤੇ ਆਪਣੇ ਆਪ ਨੂੰ ਪੇਸ਼ ਕਰ ਸਕੀਏ।ਜਿਸ ਨਾਲ ਸਮਾਜ ਨੂੰ ਚੰਗੀ ਸੇਧ ਮਿਲੇਗੀ।
ਸਕੂਲ 'ਚ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਪ੍ਰਿੰਸੀਪਲ ਸ੍ਰੀ ਖੁਸ਼ਦੀਪ ਗੋਇਲ ਵੱਲੋਂ ਕੀਤਾ ਗਿਆ।ਆਈਆਂ ਸਖਸੀਅਤਾਂ ਦਾ ਐਨ.ਐਸ.ਐਸ.ਯੂਨਿਟ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ ।
ਇਸ ਮੌਕੇ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਸਹਾਇਕ ਸਰਦਾਰ ਜਸਦੇਵਪ੍ਰੀਤ ਸਿੰਘ ਵੜੈਚ ,ਸਰਦਾਰ ਸੁਖਵਿੰਦਰ ਸਿੰਘ ਜਹਾਂਗੀਰ , ਪੁਸ਼ਪਿੰਦਰ ਸ਼ਰਮਾ, ਬਹਾਦਰ ਸਿੰਘ ਕਾਤਰੋਂ ਸ੍ਰੀਮਤੀ ਨਵਦੀਪ ਰਾਣੀ ,ਸ੍ਰੀਮਤੀ ਮਨਪ੍ਰੀਤ ਕੌਰ ਅਤੇ ਸਮੂਹ ਐਨ.ਐਸ.ਐਸ.ਵਲੰਟੀਅਰਜ਼ ਹਾਜ਼ਰ ਸਨ ।