ਪ੍ਰੀਖਿਆ ਕਰਵਾਏ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 6 ਅਪ੍ਰੈਲ 2025 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਪੰਜਾਬ ਰਾਜ ਵਿੱਚ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ ਗਿਆਰਵੀਂ ਜਮਾਤ ਦੀ ਪ੍ਰਵੇਸ਼ ਪ੍ਰੀਖਿਆ ਕਰਵਾਈ ਗਈ , ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਗਨਦੀਪ ਜੌਲੀ, ਜਿਲ੍ਹਾ ਮੈਨੇਜਰ, ਪੰਜਾਬ ਸਕੂਲ ਸਿੱਖਿਆ ਬੌਰਡ ਅਤੇ ਸੁਸ਼ੀਲ ਨਾਥ,ਜਿਲ੍ਹਾ ਸਿੱਖਿਆ ਅਫਸਰ ਵੱਲੋਂ ਦੱਸਿਆ ਗਿਆ ਕਿ ਜਿਲਾ ਫਤਹਿਗੜ੍ਹ ਸਾਹਿਬ ਵਿੱਚ ਇਸ ਪ੍ਰੀਖਿਆ ਲਈ ਕੂਲ 11 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਸਨ , ਇਹਨਾਂ ਵਿੱਚ ਨੋਡਲ ਪਰੀਖਿਆ ਕੇਂਦਰ ਅਸ਼ੋਕਾ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਸਰਹੰਦ ਮੰਡੀ ਵਿਖੇ ਬਣਾਇਆ ਗਿਆ ਸੀ , ਜਿੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ ਆਈ ਟੀਮ ਮੁੱਖੀ ਬਲਜੀਤ ਕੌਰ,ਸੁਪਰਡੰਟ, ਰੇਖਾ ਰਾਣੀ ਵੱਲੋਂ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਖੇਤਰੀ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਜਿਲਾ ਸਿੱਖਿਆ ਅਫਸਰ ਦੇ ਅਮਲੇ ਹਰਪ੍ਰੀਤ ਸਿੰਘ, ਸੰਦੀਪ ਕੌਰ, ਪਲਵਿੰਦਰ ਸਿੰਘ, ਪਲਵਿੰਦਰ ਸਿੰਘ ਮਿੱਠੂ, ਅਨਿਲ ਕੁਮਾਰ, ਅਮਨਦੀਪ ਸਿੰਘ ਦੇ ਸਹਿਯੋਗ ਨਾਲ ਪ੍ਰਸ਼ਨ-ਪੱਤਰਾਂ ਅਤੇ ਹੱਲ ਹੋਈਆਂ ਉਤੱਰ-ਪਤੱਰੀਆਂ ਦੇ ਸੀਲਬੰਦ ਪੈਕਟ ਪ੍ਰਾਪਤ ਕਰਕੇ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ ਗਿਆ , ਇਸ ਸਬੰਧੀ ਉਪ ਜਿਲਾ ਸਿੱਖਿਆ ਅਫਸਰ, ਦੀਦਾਰ ਸਿੰਘ ਮਾਂਗਟ ਵੱਲੋਂ ਦੱਸਿਆ ਗਿਆ ਹੈ ਕਿ ਜ਼ਿਲ੍ਹੇ ਵਿੱਚ ਕੁੱਲ 2385 ਵਿੱਚੋਂ 1508 ਪਰੀਖਿਆਰਥੀ ਇਸ ਪ੍ਰੀਖਿਆ ਵਿੱਚ ਹਾਜ਼ਰ ਹੋਏ