ਭੀਮ ਰਾਵ ਅੰਬੇਦਕਰ ਦੇ ਬੁੱਤ ਉੱਪਰ ਸ਼ਰਾਬੀ ਨੇ ਮਾਰਿਆ ਪੱਥਰ, ਬੁੱਤ ਦੇ ਉੱਪਰ ਲੱਗਿਆ ਸ਼ੀਸ਼ਾ ਟੁੱਟਿਆ
ਦੀਪਕ ਜੈਨ
ਜਗਰਾਉਂ, 6 ਅਪ੍ਰੈਲ 2025 - ਬੀਤੀ ਰਾਤ ਕਰੀਬ 11 ਵਜੇ ਜਗਰਾਉਂ ਵਿਖੇ ਭੀਮ ਰਾਓ ਅੰਬੇਦਕਰ ਚੌਂਕ ਵਿਖੇ ਲੱਗੇ ਬੁੱਤ ਦੇ ਸ਼ੀਸ਼ੇ ਨੂੰ ਇੱਕ ਸ਼ਰਾਬੀ ਹ ਵਿਅਕਤੀ ਵੱਲੋਂ ਜਿਆਦਾ ਸ਼ਰਾਬ ਪੀਤੀ ਹੋਣ ਕਰਕੇ ਇੱਟ ਮਾਰਨ ਕਰਕੇ ਸ਼ੀਸ਼ਾ ਟੁੱਟ ਗਿਆ। ਸੜਕ ਤੇ ਜਾਂਦੀ ਇੱਕ ਕਾਰ ਤੇ ਇੱਟ ਵੱਜਣ ਕਰਕੇ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ। ਤੜਕਸਾਰ ਜਦੋਂ ਇਸਦੀ ਭਿਣਕ ਸਫਾਈ ਯੂਨੀਅਨ ਦੇ ਜਿਲਾ ਪ੍ਰਧਾਨ ਅਰੁਣ ਗਿੱਲ ਨੂੰ ਲੱਗੀ ਤਾਂ ਉਹਨਾਂ ਦੁਆਰਾ ਤੁਰੰਤ ਆਪਣੇ ਸਾਥੀਆਂ ਨੂੰ ਮੌਕੇ ਤੇ ਬੁਲਾਇਆ ਗਿਆ, ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ ਵਿੱਚ ਇਸ ਸ਼ਰਾਬੀ ਵਿਅਕਤੀ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕਰ ਲਿਆ ਗਿਆ।
ਕਾਬੂ ਕੀਤੇ ਜਾਣ ਤੇ ਵੀ ਇਹ ਵਿਅਕਤੀ ਸ਼ਰਾਬੀ ਹਾਲਤ ਵਿੱਚ ਹੀ ਪਾਇਆ ਗਿਆ। ਪੁਲਿਸ ਵੱਲੋਂ ਬਾਬਾ ਸਾਹਿਬ ਦੇ ਬੁੱਤ ਉੱਤੇ ਲੱਗੇ ਤੇ ਸ਼ੀਸ਼ੇ ਤੋੜਨ ਤੇ ਇਸ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਗਿਆ। ਜਿਸ ਤੇ ਸਮੁੱਚੀ ਭੀਮ ਰਾਓ ਅੰਬੇਦਕਰ 11 ਮੈਂਬਰੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਅਤੇ ਟੁੱਟੇ ਸ਼ੀਸ਼ੇ ਜਗ੍ਹਾ ਤੇ ਨਵਾਂ ਸ਼ੀਸ਼ਾ ਲਗਵਾ ਦਿੱਤਾ ਗਿਆ। ਇਸ ਮੌਕੇ ਸੈਂਟਰਲ ਵਾਲਮੀਕ ਸਭਾ ਦੇ ਸ਼ਹਿਰੀ ਪ੍ਰਧਾਨ ਅਮਿਤ ਕਲਿਆਣ, ਸੈਂਟਰਲ ਵਾਲਮੀਕਿ ਸਭਾ ਦੇ ਜਨਰਲ ਸਕੱਤਰ ਪੰਜਾਬ ਸਮਾਜ ਸੇਵੀ ਕੁਲਵੰਤ ਸਿੰਘ ਸਹੋਤਾ, ਓੱਘੇ ਸਮਾਜ ਸੇਵੀ ਪਰਮਜੀਤ ਸਿੰਘ ਲੱਧੜ ਵੱਲੋਂ ਪੁਲਿਸ ਵੱਲੋਂ ਨਿਭਾਈ ਭੂਮਿਕਾ ਲਈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।
ਥਾਣਾ ਸਿਟੀ ਜਗਰਾਓਂ ਦੇ ਮੁਖੀ ਨੇ ਦੱਸਿਆ ਕਿ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਉੱਪਰ ਹਮਲਾ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਰ ਲਿੱਤਾ ਗਿਆ ਹੈ।