← ਪਿਛੇ ਪਰਤੋ
ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 6 ਅਪਰੈਲ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐਸ. ਤੇ ਰੁਪਿੰਦਰ ਸਿੰਘ ਡੀ ਸੀ ਪੀ ਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸਮੇਂ ਸਮੇਂ ਸਿਰ ਜਾਰੀ ਹਦਾਇਤਾਂ ਅਨੁਸਾਰ ਇੰਸਪੈਕਟਰ ਗੁਰਜੀਤ ਸਿੰਘ 1433/ਲੂਧਿਆਣਾ ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰ.02 ਲੁਧਿਆਣਾ ਦੀ ਨਿਗਰਾਨੀ ਹੇਠ 5 ਅਪਰੈਲ ਨੂੰ ਥਾਣੇਦਾਰ ਗੁਰਦੇਵ ਸਿੰਘ 1650/ਲੁਧਿ ਸਮੇਤ ਸ:ਥ: ਸਤਨਾਮ ਸਿੰਘ 2533/ਲੁਧਿਆਣਾ ਚੌਕੀ ਇੰਚਾਰਜ ਜਨਕਪੁਰੀ ਲੁਧਿਆਣਾ ਵੱਲੋ ਇਕ ਤਸਕਰ ਕਾਬੂ ਕੀਤਾ ਗਿਆ ਜਿਸ ਪਾਸੋਂ 47 ਗ੍ਰਾਮ ਹੈਰੋਇਨ ਅਤੇ 50 ਖ਼ਾਲੀ ਪਲਾਸਟਿਕ ਲਿਫਾਫੀਆਂ ਬਰਾਮਦ ਕੀਤੀਆਂ ਗਈਆਂ ਅਤੇ ਉਸ ਖ਼ਿਲਾਫ਼ ਮੁਕੱਦਮਾ ਨੰ.34 ਮਿਤੀ 05-04-25 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਡਵੀਜ਼ਨ ਨੰ.02 ਲੁਧਿਆਣਾ ਵਿੱਚ ਰਜਿਸਟਰ ਕਰ ਕੇ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਸ ਪਾਸੋਂ ਲੈ ਕੇ ਆਉਂਦਾ ਹੈ ਅਤੇ ਉਸ ਦਾ ਕੀ ਨੈੱਟਵਰਕ ਹੈ। ਦੋਸ਼ੀ ਤੇ ਪਹਿਲਾ ਵੀ ਕਈ ਮੁੱਕਦਮੇ ਚਲ ਰਹੇ ਹਨ।
Total Responses : 0