ਸੁਖਜਿੰਦਰ ਰੰਧਾਵਾਨੇ ਕਾਂਗਰਸੀ ਵਰਕਰ ਊਸ਼ਾ ਸੈਣੀ ਨੂੰ ਕੀਤੀ ਸ਼ਰਧਾਂਜਲੀ ਭੇਟ
- ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਨੇ ਹਲਕਾ ਭੋਆ ਦੇ ਪਿੰਡ ਗੰਡੇ ਪਿੰਡੀ ਵਿਖੇ ਪਹੁੰਚ ਕੇ ਕਾਂਗਰਸੀ ਵਰਕਰ ਊਸ਼ਾ ਸੈਣੀ ਨੂੰ ਕੀਤੀ ਸ਼ਰਧਾਂਜਲੀ ਭੇਟ -- ਕਿਸ਼ਨ ਚੰਦਰ ਮਹਾਜ਼ਨ
ਭੋਆ, 6 ਅਪ੍ਰੈਲ 2025 - ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਹਲਕਾ ਭੋਆ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨਾਲ ਹਲਕੇ ਦੇ ਪਿੰਡ ਗੰਡੇ ਪਿੰਡੀ ਵਿਖੇ ਪਹੁੰਚ ਕੇ ਮਾਸਟਰ ਸ਼ੇਰ ਸਿੰਘ ਸੈਣੀ ਦੀ ਧਰਮ ਪਤਨੀ ਕਾਂਗਰਸੀ ਵਰਕਰ ਸਵਰਗਵਾਸੀ ਊਸ਼ਾ ਸੈਣੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਪਰਿਵਾਰ ਦੀ ਹੌਂਸਲਾ ਅਫਜ਼ਾਈ ਕੀਤੀ। ਅਤੇ ਵਾਹਿਗੁਰੂ ਜੀ ਦੇ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਇਸ ਮੌਕੇ ਤੇ ਸਾਬਕਾ ਵਿਧਾਇਕ ਭੋਆ ਜੋਗਿੰਦਰ ਪਾਲ ਤੋਂ ਇਲਾਵਾ ਸਾਬਕਾ ਚੇਅਰਮੈਨ ਤੇ ਮੌਜੂਦਾ ਸਰਪੰਚ ਸਿਹੌੜਾ ਖੁਰਦ ਰਾਜ ਕੁਮਾਰ ਸਿਹੌੜਾ,ਸਤੀਸ ਕੁਮਾਰ ਸਰਨਾ,ਬਲਾਕ ਕਾਂਗਰਸ ਕਮੇਟੀ ਭੋਆ ਦੇ ਪ੍ਰਧਾਨ ਹਰਸ ਸਰਮਾ, ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸੈਣੀ ਅਤੇ ਗੋਰਾ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ । ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।