ਲੁਧਿਆਣਾ: ਚੋਰ ਅਤੇ ਝਪਟਮਾਰ ਗਿਰੋਹ ਦੇ 3 ਮੈਂਬਰ ਕਾਬੂ
ਵ੍ਹੀਕਲ ਚੋਰੀ ਕਰਨ ਅਤੇ ਮੋਬਾਈਲ ਫ਼ੋਨ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 4 ਅਪਰੈਲ 2025 ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਵ੍ਹੀਕਲ ਚੋਰੀ ਅਤੇ ਮੋਬਾਈਲ ਫ਼ੋਨ ਖੋਹ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਇੰਚਾਰਜ ਸਪੈਸ਼ਲ ਸੈੱਲ ਲੁਧਿਆਣਾ ਵੱਲੋਂ ਕਾਰਵਾਈ ਕਰਦਿਆਂ ਵ੍ਹੀਕਲ ਚੋਰੀ ਕਰਨ ਅਤੇ ਮੋਬਾਈਲ ਫ਼ੋਨ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਬਰਾੜ ADCP/ INV ਨੇ ਦੱਸਿਆ ਕਿ 3 ਅਪਰੈਲ 2025 ਨੂੰ ASI ਅਮਰਜੀਤ ਸਿੰਘ ਨੰ:214/ਲੁਧਿਆਣਾ ਸਪੈਸ਼ਲ ਸੈੱਲ ਲੁਧਿਆਣਾ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਮਿਲੀ ਸੂਹ ਦੇ ਆਧਾਰ ਤੇ ਹਰਨੂਰ ਵਰਕਸ਼ਾਪ ਦੇ ਨੇੜੇ ਤਿੰਨ ਵਿਅਕਤੀ ਸ਼ੱਕੀ ਹਾਲਤ ਬੈਠੇ ਦਿਖਾਈ ਦਿੱਤੇ । ਜਿਹਨਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਵੰਸ਼ ਠਾਕੁਰ ਪਾਸੋਂ 03 ਮੋਬਾਈਲ ਫ਼ੋਨ ਟੱਚ ਸਕਰੀਨ ਅਤੇ 01 ਦਾਤ ਲੋਹਾ, ਨਵਦੀਪ ਸਿੰਘ ਉਰਫ਼ ਦੀਪਾ ਪਾਸੋਂ 02 ਮੋਬਾਈਲ ਫ਼ੋਨ ਟੱਚ ਸਕਰੀਨ ਅਤੇ ਪ੍ਰਭਾਕਰ ਕੁਮਾਰ ਪਾਸੋਂ 02 ਮੋਬਾਈਲ ਫ਼ੋਨ ਟੱਚ ਸਕਰੀਨ ਬਰਾਮਦ ਹੋਏ ਅਤੇ ਉਕਤ ਤਿੰਨੋ ਜਾਣੋ ਮੋਟਰਸਾਈਕਲ ਦੀ ਮਾਲਕੀ ਸਬੰਧੀ ਮੌਕਾ ਤੇ ਕੋਈ ਵੀ ਪੁਖ਼ਤਾ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਦੋਸ਼ੀਆ ਖ਼ਿਲਾਫ਼ ਥਾਣਾ ਦਰੇਸੀ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਦੋਸ਼ੀਆ ਪਾਸੋਂ ਇਹ ਪਤਾ ਕਰਨਾ ਬਾਕੀ ਹੈ ਕਿ ਉਹਨਾ ਨੇ ਲੁਧਿਆਣਾ ਸ਼ਹਿਰ ਵਿਚੋਂ ਹੋਰ ਕਿਹੜੇ ਕਿਹੜੇ ਵ੍ਹੀਕਲ ਚੋਰੀ ਕੀਤੇ ਹਨ ਅਤੇ ਕਿਥੋਂ ਕਿਥੋਂ ਮੋਬਾਈਲ ਫ਼ੋਨ ਖੋਹ ਕੀਤੇ ਹਨ ਅਤੇ ਅੱਗੇ ਕਿਸ ਕਿਸ ਨੂੰ ਵੇਚੇ ਹਨ। ਦੋਸ਼ੀਆਂ ਤੇ ਪਹਿਲਾ ਵੀ ਕਈ ਮੁਕਦਮੇ ਦਰਜ ਹਨ।