ਜੋਗਿੰਦਰ ਪਾਲ ਸਾਬਕਾ MLA ਭੋਆ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਵਾਲਿਆਂ ਦਾ ਲੱਗਾ ਤਾਂਤਾ - ਕਿਸ਼ਨ ਚੰਦਰ ਮਹਾਜ਼ਨ
ਭੋਆ, 2 ਅਪ੍ਰੈਲ 2025 - ਮਾਝੇ ਦੇ ਨਿਧੜਕ ਜਰਨੈਲ ਅਤੇ ਹਲਕਾ ਭੋਆ ਦੇ ਲੋਕਾਂ ਦੀ ਆਨ, ਸ਼ਾਨ ਅਤੇ ਬਾਨ ਜੋਗਿੰਦਰ ਪਾਲ ਸਾਬਕਾ ਵਿਧਾਇਕ ਭੋਆ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਮੁਬਾਰਕਾਂ ਦੇਣ ਵਾਲੇ ਲੋਕਾਂ ਦਾ ਉਨ੍ਹਾਂ ਦੇ ਦਫਤਰ ਸੁੰਦਰਚੱਕ ਵਿੱਖੇ ਤਾਂਤਾ ਲੱਗਿਆ ਰਿਹਾ । ਜੋਗਿੰਦਰ ਪਾਲ ਭੋਆ ਨੂੰ ਮੁਬਾਰਕਬਾਦ ਦੇਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਰਾਜ ਕੁਮਾਰ ਸਰਪੰਚ ਸਿਹੌੜਾ ਖੁਰਦ, ਸਤੀਸ਼ ਕੁਮਾਰ ਸਰਨਾ , ਕੁਲਜੀਤ ਸੈਣੀ ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਸ਼੍ਰੀ ਜੋਗਿੰਦਰ ਪਾਲ ਭੋਆ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਤੇ ਕਿਹਾ ਕਿ ਇਹੋ ਜਿਹੇ ਵਿਅਕਤੀ ਜੋ ਹਮੇਸ਼ਾ ਗਰੀਬ ਗੁਰਬੇ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਕਦੇ ਕਦਾਂਈ ਇਸ ਧਰਤੀ ਤੇ ਜਨਮ ਲੈਂਦੇ ਹਨ । ਅਖੀਰ ਵਿੱਚ ਜੋਗਿੰਦਰ ਪਾਲ ਭੋਆ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਹੁੰਚੇ ਹਲਕਾ ਭੋਆ ਦੇ ਲੋਕਾਂ ਦਾ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਹਲਕਾ ਭੋਆ ਦੇ ਲੋਕਾਂ ਲਈ ਦਿਨ ਰਾਤ ਖੁੱਲੇ ਹਨ।