ਲੁਧਿਆਣਾ: ਭਗੌੜਾ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 26 ਮਾਰਚ 2025 ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ਅਨੁਸਾਰ ਪੀ.ਓ. ਸਟਾਫ, ਲੁਧਿਆਣਾ ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਜ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਥਾਣਾ ਡਾਬਾ ਪੁਲਸ ਦੇ ਹਵਾਲੇ ਕੀਤਾ ।
ਦੋਸ਼ੀ ਪਾਵਨ ਕੁਮਾਰ ਜਿਸ ਤੇ ਮੁਕਦਮਾ ਨੰਬਰ137 ਮਿੱਟੀ 18.05.2015 ਅ /ਧ 452,323,341,148,149,506, ਭ.ਦ, ਥਾਣਾ ਡਾਬਾ, ਲੁਧਿਆਣਾ ਵਿੱਚ ਚਲ ਰਿਹਾ ਹੈ । ਅਦਾਲਤ ਵਲੋਂ ਮਿਤੀ 20.05.2019 ਨੂੰ ਪੀ.ਓ ਕਰਾਰ ਕੀਤਾ ਦੋਸ਼ੀ ਪਵਨ ਕੁਮਾਰ ਪੁੱਤਰ ਅਜੀਤਪਾਲ ਵਾਸੀ ਗਲੀ ਨੰਬਰ 2, ਮਹਿੰਦਰ ਨਗਰ, ਲੋਹਾਰਾ, ਥਾਣਾ ਡਾਬਾ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ । ਦੋਸ਼ੀ ਤੇ ਸਾਲ 2015 ਵਿੱਚ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀ ਅਦਾਲਤ ਵਿੱਚੋਂ ਤਰੀਕ ਪੇਸ਼ੀ ਤੇ ਨਾਂ ਜਾਣ ਕਰਕੇ ਭਗੌੜਾ ਚੱਲਦਾ ਆ ਰਿਹਾ ਹੈ। ਜਿਸਨੂੰ ਸ:ਬ ਗੁਰਵਿੰਦਰ ਸਿੰਘ ਨੰਬਰ 2423/ਲੁਧਿ: ਪੀ.ਓ ਸਟਾਫ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਭਾਲ ਕਰਕੇ ਗ੍ਰਿਫਤਾਰ ਕੀਤਾ ਅਤੇ ਅਗਲੀ ਕਾਰਵਾਈ ਕਰਨ ਸਬੰਧੀ ਥਾਣਾ ਡਾਬਾ ਦੇ ਹਵਾਲੇ ਕੀਤਾ ਗਿਆ।
2 | 8 | 2 | 9 | 2 | 4 | 3 | 6 |