ਸਨਾਤਨ ਕ੍ਰਾਂਤੀ ਦਲ ਦੇ ਅਹੁਦੇਦਾਰਾਂ ਦਾ ਦਾਅਵਾ, ਹੁਣ ਹਰ ਪ੍ਰਵਾਸੀ ਦੀ ਹੋਵੇਗੀ ਸ਼ਨਾਖਤ
ਰੋਹਿਤ ਗੁਪਤਾ
ਗੁਰਦਾਸਪੁਰ , 12 ਮਾਰਚ 2025 :
ਸਨਾਤਨ ਕ੍ਰਾਂਤੀ ਦਲ ਨੇ ਪ੍ਰਵਾਸੀਆਂ ਦੀ ਸ਼ਨਾਖਤ ਕਰਵਾਉਣ ਦੀ ਮੰਗ ਨੂੰ ਲੈ ਕੇ ਇੱਕ ਮੁਹਿੰਮ ਪਿਛਲੇ ਕੁਝ ਮਹੀਨਿਆਂ ਤੋਂ ਛੇੜੀ ਹੋਈ ਹੈ। ਦਲ ਵੱਲੋਂ ਬਿਨਾਂ ਆਪਣੀ ਪਹਿਚਾਣ ਦੱਸੇ ਸ਼ਹਿਰ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਅਮਨ ਸ਼ਾਂਤੀ ਅਤੇ ਮਾਹੌਲ ਲਈ ਖਤਰਾ ਦੱਸਿਆ ਜਾ ਰਿਹਾ ਹੈ ਅਤੇ ਇਹਨਾਂ ਵੱਲੋਂ ਸ਼ਹਿਰ ਵਿੱਚ ਦੁਕਾਨਾਂ ਅਤੇ ਮਕਾਨਾਂ ਦੇ ਕਈ ਗੁਣਾ ਜਿਆਦਾ ਕਿਰਾਏ ਦੇਣ ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਪਰ ਬਾਵਜੂਦ ਇਸਦੇ ਪੁਲਿਸ ਵੱਲੋਂ ਸਹੀ ਤਰੀਕੇ ਨਾਲ ਸ਼ਹਿਰ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਪਹਿਚਾਣ ਅਤੇ ਸ਼ਨਾਖਤ ਨਹੀਂ ਕੀਤੀ ਜਾ ਰਹੀ। ਅੱਜ ਸਨਾਤਨ ਕ੍ਰਾਂਤੀ ਦਲ ਦੇ ਅਹੁਦੇਦਾਰਾਂ ਨੇ ਮਹਿਲਾ ਵਿੰਗ ਦੀ ਅਗਵਾਈ ਵਿੱਚ ਨਵੇਂ ਆਏ ਐਸਐਸਪੀ ਆਦਿਤੇਅ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਵਿੱਚ ਰਹਿ ਰਹੇ ਇੱਕ ਇੱਕ ਪ੍ਰਵਾਸੀ ਦੀ ਪਹਿਚਾਣ ਅਤੇ ਸ਼ਨਾਖਤ ਕਰਨ ਦੀ ਮੰਗ ਕੀਤੀ ਹੈ। ਮੁਲਾਕਾਤ ਤੋਂ ਬਾਅਦ ਦਲ ਦੇ ਅਹੁਦੇਦਾਰ ਸੰਤੁਸ਼ਟ ਨਜ਼ਰ ਆ ਰਹੇ ਹਨ ਤੇ ਕਹਿ ਰਹੇ ਹਨ ਕਿ ਪੁਲਿਸ ਅਧਿਕਾਰੀ ਵੱਲੋਂ ਬੜੇ ਧਿਆਨ ਨਾਲ ਉਹਨਾਂ ਦੀ ਗੱਲ ਸੁਣੀ ਗਈ ਹੈ ਤੇ ਵਿਸ਼ਵਾਸ ਦਵਾਇਆ ਹੈ ਕਿ ਸ਼ਹਿਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਪ੍ਰਵਾਸੀਆਂ ਬਾਰੇ ਪੂਰੇ ਬਿੋਉਰੇ ਇਕੱਠੇ ਕੀਤੇ ਜਾਣਗੇ। ਦਲ ਵੱਲੋਂ ਵੀ ਅਧਿਕਾਰੀ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਪ੍ਰਵਾਸੀਆਂ ਅਤੇ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਦਾ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।