ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਹਰਜੀਤ ਸਿੰਘ, ਸਕੱਤਰ ਇੰਜ.ਤੇਜੀ ਜੌੜਾ, ਖਜ਼ਾਨਚੀ ਚੰਦ ਕੱਕੜ ਦੀ ਸ਼ਾਨਦਾਰ ਸਮਾਗਮ ’ਚ ਤਾਜਪੋਸ਼ੀ ਹੋਈ
ਸਾਨੂੰ ਨਿਰੰਤਰ ਮਾਨਵਤਾ ਦੀ ਭਲਾਈ ਵਾਸਤੇ ਆਪਣੀ ਸਮਰੱਥਾ ਅਨੁਸਾਰ ਕਾਰਜ ਕਰਨੇ ਚਾਹੀਦੇ ਹਨ: ਗੁਰਬਚਨ ਸਿੰਘ ਬਰਾੜ
ਫ਼ਰੀਦਕੋਟ, 12 ਮਾਰਚ ( ਪਰਵਿੰਦਰ ਸਿੰਘ ਕੰਧਾਰੀ)-ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ, ਖਜ਼ਾਨਚੀ ਚੰਦਨ ਕੱਕੜ ਦੀ ਨਵੀਂ ਟੀਮ ਦੀ ਤਾਜਪੋਸ਼ੀ ਵਾਸਤੇ ਇੱਕ ਸ਼ਾਨਦਾਰ ਸਮਾਗਮ ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਕੀਤਾ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ਗੁਰਬਚਨ ਸਿੰਘ ਬਰਾੜ ਅਤੇ ਉਨ੍ਹਾਂ ਦੀ ਸੁਪਤਨੀ ਹਰਜਿੰਦਰ ਕੌਰ ਬਰਾੜ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਜੋਨ ਚੇਅਰਮੈਨ ਗੁਰਚਰਨ ਸਿੰਘ ਗਿੱਲ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਰੇਣੂ ਬਾਲਾ ਨੇ ਪ੍ਰਾਥਨਾ ਨਾਲ ਕੀਤੀ। ਸਮਾਗਮ ਦੇ ਚੇਅਰਮੈਨ ਦਯਾ ਸਿੰਘ ਸੰਧੂ ਨੇ ਸਭ ਨੂੰ ਜੀ ਆਇਆ ਨੂੰ ਆਖਦਿਆਂ ਕਲੱਬ ਵੱਲੋਂ ਸਾਲ 2024-25 ਦੌਰਾਨ ਕੀਤੇ ਕਾਰਜਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਜ਼ੋਨ ਚੇਅਰਮੈਨ ਗੁਰਚਰਨ ਸਿੰਘ ਗਿੱਲ ਨੇ ਇੰਡਕਸ਼ਨ ਸੈਰੇਮਨੀ ਬਾਖੂਬੀ ਕਰਵਾਈ। ਤਾਜਪੋਸ਼ੀ ਕਰਾਉਣ ਦੀ ਰਸਮ ਜ਼ਿਲਾ ਲਾਇਨਜ਼ ਕਲੱਬ 321ਐਫ਼ ਦੇ ਮਲਟੀਪਲ ਪੀ.ਆਰ.ਓ.ਲੁਕੇਂਦਰ ਸ਼ਰਮਾ ਨੇ ਕਰਵਾਈ। ਉਨ੍ਹਾਂ ਲਾਇਨਜ਼ ਕਲੱਬ ਦੇ ਇਤਿਹਾਸ ਤੇ ਝਾਤ ਪਾਉਂਦਿਆਂ ਸਮੂਹ ਮੈਂਬਰਾਂ ਨੂੰ ਪੂਰੀ ਤਨਦੇਹੀ ਨਾਲ ਮਿਲੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਉਤਸ਼ਾਹਿਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਪ੍ਰਵਾਸੀ ਭਾਰਤੀ ਗੁਰਬਚਨ ਸਿੰਘ ਬਰਾੜ ਨੇ ਦੱਸਿਆ ਕਿ ਕੈਨੇਡਾ ਦੀ ਧਰਤੀ ਤੇ ਉਹ ਸਾਹਿਤ ਸਭਾ ਦੇ ਮੰਚ ਤੋਂ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਵਾਸਤੇ ਨਿਰੰਤਰ ਉਪਰਾਲੇ ਕਰਦੇ ਹਨ। ਉਨ੍ਹਾਂ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਸਾਨੂੰ ਨਿਰੰਤਰ ਮਾਨਵਤਾ ਦੀ ਭਲਾਈ ਵਾਸਤੇ ਆਪਣੀ ਸਮਰੱਥਾ ਅਨੁਸਾਰ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਕਲੱਬ ਵੱਲੋਂ ਸਾਲ ’ਚ ਦੋ ਵਾਰ ਲਗਾਏ ਜਾਂਦੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਲੈਂਜ ਪਾਉਣ ਦੇ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਸੇਵਾ ਮੁਕਤ ਪਿ੍ਰੰਸੀਪਲ ਸੁਰਿੰਦਰਪਾਲ ਕੌਰ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਅਜੋਕੇ ਦੌਰ ’ਚ ਔਰਤ ਦੀ ਭੂਮਿਕਾ ਤੇ ਚਾਨਣਾ ਪਾਉਂਦਿਆਂ ਅਪੀਲ ਕੀਤੀ ਕਿ ਸਾਨੂੰ ਔਰਤਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਲਗਾਤਾਰ ਪ੍ਰਦਾਨ ਕਰਨੇ ਚਾਹੀਦੇ ਹਨ। ਇਸ ਮੌਕੇ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ ਫ਼ਰੀਦਕੋਟ ਨੇ ਕਲੱਬ ਰਿਪੋਰਟ ਪੇਸ਼ ਕਰਦਿਆਂ ਨਵੀਂ ਟੀਮ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਉਹ ਪੂਰੀ ਟੀਮ ਨੂੰ ਨਾਲ ਲੈ ਕੇ ਆਉਂਦੇ ਦਿਨਾਂ ’ਚ ਵਾਤਾਵਰਨ, ਸੜਕ ਸੁਰੱਖਿਆ, ਲੋੜਵੰਦ ਬੱੀਂਚਆਂ ਦੀ ਸਹਾਇਤਾ ਵਾਸਤੇ ਪ੍ਰੋਜੈਕਟ, ਫ਼ੈਮਲੀ ਟੂਰ, ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਵਾਸਤੇ ਨਿਰੰਤਰ ਪ੍ਰੋਜੈਕਟ ਕਰਨਗੇ। ਕਲੱਬ ਸਕੱਤਰ ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ ਨੇ ਗੀਤ ‘ ਮੈਂ ਤੇ ਮਾਹੀ’ ਰਾਹੀਂ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਅੰਤ ’ਚ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਗੌਤਮ ਬਾਂਸਲ, ਕਰਮਿੰਦਰ ਸਿੰਘ ਬਿੱਟੂ ਗਿੱਲ, ਧੀਰਜ ਧਵਨ, ਹਿਮੇਸ਼ ਸ਼ਰਮਾ ਨੂੰ ਨਵੇਂ ਮੈਂਬਰ ਬਣਾਇਆ ਗਿਆ। ਇਸ ਮੌਕੇ ਸਾਲ ਭਰ ’ਚ ਬੇਹਤਰੀਨ ਕਾਰਗੁਜ਼ਾਰੀ ਕਰਨ ਵਾਲੇ ਮੈਂਬਰਾਂ ਨੂੰ ਲਾਇਨਜ਼ ਇੰਟਰਨੈਸ਼ਨਲ ਵੱਲੋਂ ਭੇਜੀਆਂ ਪਿੰਨ ਲਗਾਈਆਂ ਗਈਆਂ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਅਤੇ ਇੰਦਰਪ੍ਰੀਤ ਸਿੰਘ ਜੈਂਟਲ ਨੇ ਨਿਭਾਈ। ਇਸ ਮੌਕੇ ਬੈਂਕ ਮੈਨੇਜਰ ਜਸਬੀਰ ਸਿੰਘ, ਬੈਂਕ ਮੈਨੇਜਰ ਐਸ.ਐਸ.ਬੇਦੀ, ਗੁਰਮੀਤ ਸਿੰਘ ਬਰਾੜ, ਅਮਰੀਕ ਸਿੰਘ ਖਾਲਸਾ, ਐਡਵੋਕੇਟ ਸੁਨੀਲ ਚਾਵਲਾ, ਗਰੀਸ਼ ਸੁਖੀਜਾ, ਚੰਦਨ ਕੱਕੜ ਖਜ਼ਾਨਚੀ , ਦਰਸ਼ਨ ਲਾਲ ਚੁੱਘ ਸੀਨੀਅਰ ਮੀਤ ਪ੍ਰਧਾਨ, ਮੋਹਿਤ ਗੁਪਤਾ, ਬਿਕਰਮਜੀਤ ਸਿੰਘ ਢਿੱਲੋਂ, ਭੁਪਿੰਦਰਪਾਲ ਸਿੰਘ ਸਾਰੇ ਮੀਤ ਪ੍ਰਧਾਨ, ਹਰਮਿੰਦਰ ਸਿੰਘ ਮਿੰਦਾ, ਰਾਜਨ ਨਾਗਪਾਲ, ਗੁਰਬਖਸ਼ ਸਿੰਘ,ਬਲਜਿੰਦਰ ਸਿੰਘ ਬਰਾੜ, ਸੰਜੀਵ ਕੁਮਾਰ ਅਰੋੜਾ, ਵਿਨੀਤ ਕੁਮਾਰ ਸੇਠੀ, ਅਜੈ ਗਰੋਵਰ, ਸਵਰਨ ਸਿੰਘ ਰੋਮਾਣਾ, ਕੇ.ਪੀ.ਸਿੰਘ ਸਰਾਂ, ਨਵੀਨ ਧੀਂਗੜਾ, ਦਵਿੰਦਰ ਧੀਂਗੜਾ, ਸੇਵਾ ਮੁਕਤ ਲੈਕਚਰਾਰ ਚਰਨਜੀਤ ਕੌਰ, ਇੰਜ.ਗੁਰਕੀਰਤ ਸਿੰਘ ਨੇ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਅਹਿਮ ਯੋਗਦਾਨ ਦਿੱਤਾ। ਸਮਾਗਮ ਦੇ ਅੰਤ ’ਚ ਕਲੱਬ ਪ੍ਰਧਾਨ ਵੱਲੋਂ ਪਹੁੰਚੇ ਸਮੂਹ ਮੈਂਬਰਾਂ, ਉਨ੍ਹਾਂ ਦੇ ਪ੍ਰੀਵਾਰਿਕ ਮੈਂਬਰਾਂ ਨੂੰ ਸ਼ਾਨਦਾਰ ਤੋਹਫ਼ੇ ਭੇਟ ਕੀਤੇ ਗਏ।