R.P.I (ਅੰਬੇਡਕਰ) ਨੇ ਪਿੰਡ ਮਚਲੇ ਵਿਖੇ ਮੁਫ਼ਤ ਮੈਡੀਕਲ ਕੈਂਪ/ਜਾਗ੍ਰਿਤੀ ਕੈਂਪ ਲਗਾਇਆ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 10 ਮਾਰਚ 2025 - ਰਿਪਬਲਿਕਨ ਪਾਰਟੀ ਆੱਫ਼ ਇੰਡੀਆ(ਅੰਬੇਡਕਰ) ਸਿਰਫ ਸਿਆਸਤ ਦੇ ਖੇਤਰ 'ਚ ਹੀ ਆਪਣੀਆਂ ਸਰਗਰਮੀਆਂ ਨਹੀਂ ਕਰ ਰਹੀ, ਬਲ ਕਿ ਇਹ ਪਾਰਟੀ ਸਮਾਜ ਸੇਵਾ ਦੇ ਖੇਤਰ 'ਚ ਵੀ ਆਪਣੀਆਂ ਸਰਗਰਮੀਆਂ ਕਰਕੇ ਇਹ ਮਹਿਸੂਸ ਕਰਦੀ ਹੈ ਕਿ ਸਾਨੂੰ ਸਮਾਜਿਕ ਤੌਰ 'ਤੇ ਨੈਤਿਕ ਕਦਰਾਂ-ਕੀਮਤਾਂ 'ਤੇ ਪਹਿਰਾ ਦਿੰਦਿਆਂ ਸਮਾਜ ਨੂੰ ਹਰ ਪੱਖੋਂ ਅੱਗੇ ਵਧਾਇਆ ਜਾ ਸਕਦਾ ਹੈ।ਇਸ ਲਈ ਸਾਨੂੰ ਸਮਾਜ ਸੇਵੀ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਲੌੜਵੰਦਾਂ ਵੱਲੋਂ ਦਿੱਤੀਆਂ ਅਸੀਸਾਂ ਬਹੁ-ਮੁੱਲੀਆਂ ਹੋਣ ਦੇ ਨਾਲ-ਨਾਲ ਸਾਨੂੰ ਵੱਖਰਾ ਹੀ ਸਕੂਨ ਦਿੰਦੀਆਂ ਹਨ"। ਇਹ ਵਿਚਾਰ ਗੁਰਦਾਸਪੁਰ ਦੀ ਬੁੱਕਲ 'ਚ ਵਸੇ ਪਿੰਡ ਮਚਲੇ ਵਿਖੇ R.P.I.(ਅੰਬੇਡਕਰ) ਵੱਲੋਂ ਲਗਾਏ ਗਏ ਇੱਕ ਮੁਫ਼ਤ ਮੈਡੀਕਲ ਜਾਂਚ ਕੈਂਪ/ਜਾਗ੍ਰਿਤੀ ਕੈਂਪ ਦੀ ਸਮਾਪਤੀ ਉਪਰੰਤ ਇਸ ਪਾਰਟੀ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਇੱਕ ਸੁਰ 'ਚ ਪ੍ਰਗਟ ਕੀਤੇ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਿਪਬਲਿਕਨ ਪਾਰਟੀ ਆੱਫ਼ ਇੰਡੀਆ(ਅੰਬੇਡਕਰ) ਵੱਲੋਂ ਪਾਰਟੀ ਦੀ ਪੰਜਾਬ ਤੇ ਚੰਡੀਗੜ੍ਹ ਦੀ ਇੰਚਾਰਜ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਏ ਗਏ ਇਸ ਮੈਡੀਕਲ ਜਾਂਚ ਕੈਂਪ/ਜਾਗ੍ਰਿਤੀ ਵਿਸ਼ਾਲ ਕੈਂਪ 'ਚ ਲੋੜਵੰਦ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ। ਤਜਰਬੇਕਾਰ ਡਾਕਟਰ ਦੀਪਕ ਜਲੰਧਰ ਤੇ ਡਾਕਟਰ ਪਦਮਾ ਦੀ ਟੀਮ ਵੱਲੋਂ ਪੂਰੀ ਗੌਰ ਨਾਲ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਦਵਾਈਆਂ ਵੀ ਦਿੱਤੀਆਂ ਗਈਆਂ।ਮਰੀਜ਼ਾਂ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਇਸ ਮੈਡੀਕਲ ਜਾਂਚ ਕੈਂਪ ਮੌਕੇ ਹੋਰਨਾਂ ਆਗੂਆਂ ਤੋਂ ਇਲਾਵਾ ਰਿਪਬਲਿਕਨ ਪਾਰਟੀ ਆਫ਼ ਇੰਡੀਆ(ਅੰਬੇਡਕਰ) ਦੀ ਪੰਜਾਬ ਤੇ ਚੰਡੀਗੜ੍ਹ ਦੀ ਇੰਚਾਰਜ ਮੈਡਮ ਸੁਦੇਸ਼ ਕੁਮਾਰੀ ਮੰਗੋਤਰਾ, ਡਾ.ਜਸਪਾਲ ਸੱਭਰਵਾਲ, ਬਲਜੀਤ ਸੀਮਾ ਜਲੰਧਰ (ਦੋਵੇਂ ਕੋਰ ਕਮੇਟੀ ਮੈਂਬਰ), ਜ਼ਿਲ੍ਹਾ ਗੁਰਦਾਸਪੁਰ ਦੀ ਪ੍ਰਧਾਨ ਮੈਡਮ ਮਮਤਾ, ਜ਼ਿਲ੍ਹਾ ਮੀਤ ਪ੍ਰਧਾਨ ਮੈਡਮ ਮਧੂ ਰਾਣੀ ਹਾਜ਼ਰ ਸਨ।
R.P.I.(ਅੰਬੇਡਕਰ) ਵੱਲੋਂ ਸਮਾਜ ਸੇਵਾ ਦੇ ਮਾਮਲੇ 'ਚ ਲਗਾਏ ਗਏ ਇਸ ਮੈਡੀਕਲ ਜਾਂਚ ਕੈਂਪ/ਜਾਗ੍ਰਿਤੀ ਕੈਂਪ ਦੀ ਚਾਰੇ ਪਾਸਿਆਂ ਤੋਂ ਭਰਪੂਰ ਸ਼ਲਾਘਾ ਹੋ ਰਹੀ ਹੈ।