ਸ੍ਰੀ ਮੁਕਤਸਰ ਸਾਹਿਬ: ਰਾਸ਼ਟਰਪਤੀ ਦੀ ਆਮਦ ਤੇ ਜਿਲ੍ਹਾ ਮੈਜਿਸਟਰੇਟ ਨੇ ਘੋਸਿਤ ਕੀਤਾ “ਨੋ ਫਲਾਇੰਗ ਜੋਨ”
ਸ੍ਰੀ ਮੁਕਤਸਰ ਸਾਹਿਬ 10 ਮਾਰਚ 2025 - ਅਭਿਜੀਤ ਕਪਲਿਸ਼ ਜਿ਼ਲ੍ਹਾ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਭਾਰਤੀਯ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ 11 ਮਾਰਚ 2025 ਨੂੰ ਮਾਨਯੋਗ ਰਾਸ਼ਟਰਪਤੀ ਭਾਰਤ, ਕੇਂਦਰੀ ਯੂਨੀਵਰਸਿਟੀ,ਪੰਜਾਬ ਪਿੰਡ ਘੁੱਦਾ ਅਤੇ ਏਮਜ਼ ਹਸਪਤਾਲ ਬਠਿੰਡਾ ਦੀ
ਆਮਦ ਨੂੰ ਮੁੱਖ ਰੱਖਦੇ ਹੋਏ ਏਅਰ ਫੋਰਸ ਸਟੇਸ਼ਨ ਭਿਸ਼ੀਆਣਾ ਦੇ ਨਾਲ ਲੱਗਦੇ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 10 ਕਿਲੋਮੀਟਰ ਦੇ ਏਰੀਆਂ ਨੂੰ ਨੋ ਫਲਾਇੰਗ ਜ਼ੋਨ ਘੋਸਿ਼ਤ ਕਰਦਿਆਂ ਡਰੋਨ, ਅਣ ਮੈਨਿਡ ਵਹੀਕਲ, ਰਿਮੋਟ ਕੰਟਰੋਲ ਯੂ.ਏ.ਵੀ. ਉਡਾਉਣ ਤੇ ਪਾਬੰਦੀ ਲਗਾ ਦਿੱਤੀ ਹੈ।
ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।