ਇਕੋ-ਟੂਰੀਜਮ ਨੂੰ ਪ੍ਰੋਤਸਾਹਨ ਦੇਣ ਲਈ ਜੰਗਲ ਸਫਾਰੀ ਦਾ ਪ੍ਰਸਤਾਵ ਲਗਭਗ ਤਿਆਰ - ਰਾਓ ਨਰਬੀਰ ਸਿੰਘ
- ਅਰਾਵਲੀ ਸੱਭ ਤੋਂ ਪੁਰਾਣੀ ਮਾਊਂਟੇਨ ਰੇਂਜ ਹੈ, ਹਰਿਆਣਾ ਸਮੇਤ ਚਾਰ ਸੂਬਿਆਂ ਦੇ 1.15 ਬਿਲਿਅਨ ਹੈਕਟੇਅਰ ਖੇਤਰ ਵਿਚ ਫੈਲੀ ਹੈ
- ਯਤਨ ਹੈ ਕਿ ਵਿਸ਼ਵ ਜੰਗਲੀਜੀਵ ਦਿਵਸ 'ਤੇ ਹੋਵੇ ਇਸ ਦੀ ਸ਼ੁਰੂਆਤ
- ਕੇਂਦਰ ਸਰਕਾਰ ਨੇ ਹਰਿਆਣਾ ਨੂੰ ਅਰਾਵਲੀ ਗ੍ਰੀਨ ਪ੍ਰੋਜੈਕਟ ਤੇ ਜੰਗਲ ਸਫਾਰੀ ਪਰਿਯੋਜਨਾ ਤਿਆਰ ਕਰਨ ਦੀ ਦਿੱਤੀ ਹੈ ਜਿਮੇਵਾਰੀ
ਚੰਡੀਗੜ੍ਹ, 23 ਫਰਵਰੀ 2025 - ਹਰਿਆਣਾ ਦੇ ਵਾਤਾਵਰਣ, ਜੰਗਲ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਹੈ ਕਿ ਕਲਾਈ ਬਦਲਾਅ ਦੇ ਚਲਦੇ ਅੱਜ ਵੱਧਦੇ ਪ੍ਰਦੂਸ਼ਣ ਦੇ ਕਾਰਨ ਵਾਤਾਵਰਣ ਸਰੰਖਣ ਇੱਕ ਵਿਸ਼ਵ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਵਾਤਾਵਰਣ ਸੰਤੁਲਨ ਨੁੰ ਬਣਾਏ ਰੱਖਣ ਲਈ ਸਾਨੂੰ ਕੁਦਰਤ ਤੇ ਜੰਗਲੀ ਜੀਵ ਸਰੰਖਣ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਹੋਵੇਗਾ। ਹੁਣ ਤਾਂ ਨਿਜੀ ਖੇਤਰ ਦੇ ਨਾਲ-ਨਾਲ ਕਈ ਨਵੇਂ ਨੋਜੁਆਨ ਸਟਾਰਟਅੱਪ ਵੀ ਕੁਦਰਤੀ ਤੇ ਜੰਗਲੀਜੀਵ ਸਰੰਖਣ ਵਿਚ ਦਿਲਚਸਪੀ ਦਿਖਾ ਰਹੇ ਹਨ ਜੋ ਸਰਕਾਰੀ ਯਤਨਾਂ ਦੇ ਨਾਲ-ਨਾਲ ਇੱਕ ਸ਼ਲਾਘਾਯੋਗ ਪਹਿਲ ਹੈ।
ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਅਗਾਮੀ 3 ਮਾਰਚ, 2025 ਨੂੰ ਵਿਸ਼ਵ ਜੰਗਲੀਜੀਵ ਦਿਵਸ 'ਤੇ ਸਾਨੁੰ ਬਿਜਲੀ ਵਿਲੁਪਤ ਹੁੰਦੀ ਜੰਗਲੀ ਜੀਵ ਪ੍ਰਜਾਤੀਆਂ ਨੂੰ ਸਰੰਖਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਮਨ ਕੀ ਬਾਤ ਦੇ 119ਵੇਂ ਏਪੀਸੋਡ ਵਿਚ ਵੀ ਜੰਗਲੀਜੀਵਾਂ ਨੂੰ ਬਚਾਉਣ ਦੀ ਗੱਲ ਕਹੀ ਹੈ। ਹਰਿਆਣਾ ਵਨ ਵਿਭਾਗ ਅਰਾਵਲੀ ਖੇਤਰ ਵਿਚ ਇਕੋ ਸਿਟਮ ਨੂੰ ਪ੍ਰੋਤਸਾਹਨ ਦੇਣ ਤੇ ਇਸ ਨੂੰ ਸਰੰਖਤ ਕਰਨ ਦੇ ਪ੍ਰਤੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਅਰਾਵਲੀ ਖੇਤਰ ਵਿਚ ਜੰਗਲ ਸਫਾਰੀ ਤੇ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਅਰਾਵਲੀ ਗ੍ਰੀਨ ਵੋਲ ਪ੍ਰੋਜੈਕਟ ਦੀ ਸ਼ੁਰੂਆਤ ਕੇਂਦਰੀ ਵਾਤਾਵਰਣ ਮੰਤਰੀ ਸ੍ਰੀ ਭੁਪੇਂਦਰ ਸਿੰਘ ਯਾਦਵ ਪਿਛਲੇ ਦਿਨਾਂ ਕਰ ਚੁੱਕੇ ਹਨ।
ਜੰਗਲ ਸਫਾਰੀ ਦਾ ਪ੍ਰਸਤਾਵ ਲਗਭਗ ਤਿਆਰ, ਯਤਨ ਹੈ ਕਿ ਵਿਸ਼ਵ ਜੰਗਲੀ ਜੀਵ ਦਿਵਸ 'ਤੇ ਹੋਵੇ ਇਸ ਦੀ ਸ਼ੁਰੂਆਤ
ਉਨ੍ਹਾਂ ਨੇ ਕਿਹਾ ਕਿ ਜੰਗਲੀ ਸਫਾਰੀ ਪਰਿਯੋਜਨਾ ਪਹਿਲਾਂ ਸੈਰ-ਸਪਾਟਾ ਵਿਭਾਗ ਵੱਲੋਂ ਤਿਆਰ ਕੀਤੀ ਜਾਣੀ ਸੀ ਪਰ ਹੁਣ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਦੀ ਜਿਮੇਵਾਰੀ ਵਨ ਅਤੇ ਜੰਗਲੀ ਜੀਵ ਵਿਭਾਗ ਨੂੰ ਸੌਂਪੀ ਹੈ। ਵਿਭਾਗ ਤੇਜੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਨਾਗਪੁਰ (ਮਹਾਰਾਸ਼ਟਰ) ਦੇ ਗੋਰਵਾੜਾ ਜੰਗਲੀਜੀਵ ਸਫਾਰੀ ਅਤੇ ਜਾਮ ਨਗਰ, ਗੁਜਰਾਤ ਦੇ ਵਨਤਾਰਾ ਪਰਿਯੋਜਨਾ ਦਾ ਦੌਰਾ ਕਰ ਚੁੱਕੇ ਹਨ। ਸਾਡਾ ਯਤਨ ਹੈ ਕਿ ਅਰਾਵਲੀ ਖੇਤਰ ਵਿਚ ਪ੍ਰਸਤਾਵਿਤ ਜੰਗ ਸਫਾਰੀ ਪਰਿਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕਰ ਕਮਲਾਂ ਨਾਲ ਕੀਤੀ ਹੈ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਅਰਾਵਲੀ ਗ੍ਰੀਨ ਵੋਲ ਪਰਿਯੋਜਨਾ ਤਹਿਤ ਹਰਿਆਣਾ, ਰਾਜਸਥਾਨ, ਗੁ੧ਰਾਤ ਅਤੇ ਦਿੱਲੀ ਸਮੇਤ ਚਾਰ ਸੂਬਿਆਂ ਵਿਚ 1.15 ਮਿਲਿਅਨ ਹੈਕਟੇਅਰ ਤੋਂ ਵੱਧ ਭੁਮੀ ਦਾ ਸੁਧਾਰ ਬਹੁ ਰਾਜ ਸਹਿਯੋਗ ਦਾ ਇੱਕ ਮਿਸਾਲੀ ਮਾਡਲ ਪ੍ਰਦਰਸ਼ਿਤ ਕਰਨਾ ਹੈ। ਜੰਗਲਾਂ ਦੀ ਸਵਦੇਸ਼ੀ ਪ੍ਰਜਾਤੀਆਂ ਦੇ ਨਾਲ ਵਨਰੋਪਨ, ਜੈਵ ਵਿਵਿਧਤਾ ਸਰੰਖਣ, ਮਿੱਟੀ ਸਿਹਤ ਵਿਚ ਸੁਧਾਰ ਅਤੇ ਭੂਜਲ ਮੁੜ ਭਰਣ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਨਾ ਵੀ ਹੈ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾ ਪਰਿਯੋਜਨਾਵਾਂ ਨਾਲ ਅਰਾਵਲੀ ਖੇਤਰ ਵਿਚ ਨਾ ਸਿਰਫ ਲੋਕਾਂ ਨੂੰ ਰੁਜਗਾਰ ਦੇ ਮੌਕੇ ਪ੍ਰਾਪਤ ਹੋਣਗੇ ਸਗੋ ਜੈਵ ਵਿਵਿਧਤਾ ਸਰੰਖਣ ਅਤੇ ਵਾਤਾਵਰਣ ਅਨੁਕੂਲ ਸੰਸਾਧਨ ਪ੍ਰਬੰਧਨ ਨੁੰ ਵੀ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਨੌਜੁਆਨ ਪੀੜੀ ਨੂੰ ਕੁਦਰਤ ਨੂੰ ਇਸ ਨੇਕ ਕੰਮ ਦੇ ਪ੍ਰਤੀ ਜਾਗਰੁਕ ਕਰਨ ਅਤੇ ਉਨ੍ਹਾਂ ਦੇ ਆਜੀਵਿਕਾ ਦੇ ਸਰੋਤ ਵਧਾਉਣ ਲਈ ਸੂਬੇ ਵਿਚ ਵਨ ਮਿੱਤਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਸਥਾਨਕ ਲੋਕਾਂ ਨੂੰ ਵਨਾਂ ਨਾਲ ਜੋੜ ਰਹੇ ਹਨ।