ਮਾਲੇਰਕੋਟਲਾ ਵਿਧਾਇਕ ਨੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਓਮੇਗਾ ਟਿਊਟੋਰਿਯਲ ਵੱਲੋਂ ਸਿਲਵਰ ਜੁਬਲੀ ਡੇ ਮਨਾਇਆ ਗਿਆ
ਫੰਕਸ਼ਨ ਵਿੱਚ ਨਾਮਵਰ ਵਿਦਵਾਨਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਨਾਮਵਰ ਬੁੱਧੀਜੀਵੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ,19 ਫਰਵਰੀ: ਸਾਇੰਸ ਅਤੇ ਗਣਿਤ ਦੀ ਕੋਚਿੰਗ ਲਈ ਜਾਣੇ ਜਾਂਦੇ ਨਾਮਵਰ ਇੰਸਟੀਚਿਊਟ ਓਮੇਗਾ ਟਿਊਟੋਰਿਯਲ ਵੱਲੋਂ 25 ਵੀ ਵਰੇਗੰਡ ਮਨਾਈ ਗਈ। ਇਸ ਮੌਕੇ ਸਥਾਨਕ ਉਰਦੂ ਅਕੈਡਮੀ ਦੇ ਆਡੀਟੋਰੀਅਮ ਵਿਖੇ ਇੱਕ ਇੱਕ ਅਵਾਰਡ ਫੰਕਸ਼ਨ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਐਮ.ਐਲ.ਏ ਜਨਾਬ ਜਮੀਲ ਉਰ ਰਹਿਮਾਨ ਮੁੱਖ ਮਹਿਮਾਨ ਵਜੋਂ, ਸ੍ਰੀ ਮੁਹੰਮਦ ਜਾਵੇਦ (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਅਤੇ ਓਂਕਾਰ ਸਿੰਘ ਵੜੈਚ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਮੌਕੇ ਅੱਠਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਇੱਕ ਸਕਾਲਰਸ਼ਿਪ ਟੈਸਟ ਵਿੱਚ ਪੁਜੀਸ਼ਨਾਂ ਹਾਸਲ ਕਰਨ ਲਈ ਇਨਾਮ ਵੰਡੇ ਗਏ। ਯਾਦ ਰਹੇ ਕਿ ਓਮੇਗਾ ਟਿਊਟੋਰੀਅਲ ਪਿਛਲੇ 25 ਸਾਲਾਂ ਤੋਂ ਮਲੇਰਕੋਟਲਾ ਸ਼ਹਿਰ ਅਤੇ ਇਲਾਕੇ ਦੇ ਵਿਦਿਆਰਥੀਆਂ ਲਈ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਕੰਮ ਕਰਦਾ ਆ ਰਿਹਾ ਹੈ।
ਹਜ਼ਾਰਾਂ ਵਿਦਿਆਰਥੀ ਇਸ ਇੰਸਟੀਟਿਊਟ ਤੋਂ ਕੋਚਿੰਗ ਪ੍ਰਾਪਤ ਕਰਕੇ ਸਰਕਾਰੀ ਅਤੇ ਗੈਰ ਸਰਕਾਰੀ ਇਦਾਰਿਆਂ ਵਿੱਚ ਉੱਚੀਆਂ ਪੋਜੀਸ਼ਨਾਂ ਤੇ ਆਪਣੀ ਸੇਵਾ ਨਿਭਾ ਰਹੇ ਹਨ। ਇਸ ਅਵਾਰਡ ਫੰਕਸ਼ਨ ਵਿੱਚ ਨਾਮਵਰ ਵਿਦਵਾਨਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਨਾਮਵਰ ਬੁੱਧੀਜੀਵੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਵੱਖ ਵੱਖ ਇਦਾਰਿਆਂ ਦੇ ਪ੍ਰਤੀਨਿਧਾਂ ਨੇ ਉਮੇਗਾ ਟਿਊਟੋਰਿਯਲ ਦੇ ਸਰਪਰਸਤ ਸ੍ਰੀ ਸਰਮਦ ਸ਼ਰੀਫ ਜੀ ਨੂੰ ਵਰੇ ਗੰਢ ਦੀ ਵਧਾਈ ਦਿੱਤੀ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਉਹਨਾਂ ਦੇ ਯੋਗਦਾਨ ਲਈ ਉਨਾਂ ਦੀ ਸਰਾਹਨਾ ਕੀਤੀ।
ਇਸ ਮੌਕੇ ਸ਼ਹਿਰ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ , ਪ੍ਰਿੰਸੀਪਲ ਸਾਹਿਬਾਨ ਅਤੇ ਉੱਘੀਆਂ ਵਿਦਿਅਕ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਤੇ ਸੰਸਥਾਪਕਾਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਪੱਤਰਕਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮਾਗਮ ਦਾ ਸੰਚਾਲਨ ਸ੍ਰੀ ਮੁਹੰਮਦ ਸ਼ਕੀਲ ਵੱਲੋਂ ਕੀਤਾ ਗਿਆ।