ਲੁਧਿਆਣਾ : BJP ਆਗੂ ਬਲਕਾਰ ਸਿੰਘ ਮੰਗਲੀ ਦੇ ਭਰਾ ਦਿਲਵਾਗ ਸਿੰਘ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,20 ਫਰਵਰੀ 2025:- ਭਾਜਪਾ ਦੇ ਸੀਨੀਅਰ ਆਗੂ ਬਲਕਾਰ ਸਿੰਘ ਮੰਗਲੀ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਦਿਲਵਾਗ ਸਿੰਘ ਅਚਾਨਕ ਹੀ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ।
ਇਸ ਦੌਰਾਨ ਵੱਖ-ਵੱਖ ਰਾਜਨੀਤਕ/ਧਾਰਮਿਕ/ਸਮਾਜਿਕ ਜੱਥੇਬੰਦੀਆਂ ਦੇ ਆਗੂਆਂ/ਪੱਤਰਕਾਰ ਭਾਈਚਾਰੇ/ਰਿਸ਼ਤੇਦਾਰਾਂ /ਸਨੇਹੀਆਂ/ਦੋਸਤਾਂ-ਮਿੱਤਰਾਂ ਨੇ ਦਿਲਵਾਗ ਸਿੰਘ ਦੇ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੁੱਖ ਦੀ ਘੜੀ 'ਚ ਭਾਜਪਾ ਆਗੂ ਬਲਕਾਰ ਸਿੰਘ ਮੰਗਲੀ ਅਤੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ-ਬੇਨਤੀ-ਅਰਜ਼ੋਈ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਅਤੇ ਪਿੱਛੇ ਦੁਖੀ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਪ੍ਰੀਵਾਰਕ ਸੂਤਰਾਂ ਅਨੁਸਾਰ ਦਿਲਵਾਗ ਸਿੰਘ ਨਮਿਤ ਪ੍ਰਕਾਸ਼ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ 23 ਫ਼ਰਵਰੀ,ਦਿਨ ਐਤਵਾਰ ਵਾਰ ਨੂੰ ਬਾਦ ਦੁਪਹਿਰ 12.30 ਵਜੇ ਗੁਰਦੁਆਰਾ ਸਾਹਿਬ, ਟਾਂਡਾ ਰਾਹੋਂ ਰੋਡ, ਪਿੰਡ ਮੰਗਲੀ, ਲੁਧਿਆਣਾ ਵਿਖੇ ਪਾਏ ਜਾਣਗੇ।