ਮਾਲੇਰਕੋਟਲਾ ਦੇ ਉੱਘੇ ਵਕੀਲ ਅਤੇ ਸੋਸ਼ਲ ਵਰਕਰ ਐਡਵੋਕੇਟ ਸ਼ਮਸ਼ਾਦ ਅਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਕਫ ਬੋਰਡ ਦੇ ਮੈਂਬਰ ਨਿਯੁਕਤ
- ਵਕੀਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
- ਕੀਤਾ ਪਾਰਟੀ ਹਾਈ ਕਮਾਨ ਸਮੇਤ ਪੰਜਾਬ ਸਰਕਾਰ ਦਾ ਧੰਨਵਾਦ
- ਇਸ ਜ਼ਿੰਮੇਂਦਾਰੀ ਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ-ਐਡਵੋਕੇਟ ਸ਼ਮਸ਼ਾਦ ਅਲੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 20 ਫਰਵਰੀ 2025, ਮਾਲੇਰਕੋਟਲਾ ਦੇ ਉੱਘੇ ਵਕੀਲ ਅਤੇ ਸੋਸ਼ਲ ਵਰਕਰ ਐਡਵੋਕੇਟ ਸ਼ਮਸ਼ਾਦ ਅਲੀ ਸਪੁੱਤਰ ਮੁਹੰਮਦ ਯਾਸੀਨ (ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੇਰਕੋਟਲਾ) ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਵਕਫ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਦੇ ਸਕੱਤਰ ਮੁਹੰਮਦ ਰਿਆਜ ਅਤੇ ਸਮੂਹ ਵਕੀਲ ਭਾਈਚਾਰੇ ਨੇ ਉਹਨਾਂ ਦਾ ਇਸ ਨਿਯੁਕਤੀ ਲਈ ਮੂੰਹ ਮਿੱਠਾ ਕਰਵਾਇਆ।
ਇਸ ਮੌਕੇ ਤੇ ਸਮੂਹ ਵਕੀਲ ਭਾਈਚਾਰੇ ਵੱਲੋਂ ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਮੁਹੰਮਦ ਰਿਆਜ਼ ਨੇ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ,ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਕੱਤਰ ਸੰਦੀਪ ਪਾਠਕ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਵੱਲੋਂ ਵਕੀਲ ਭਾਈਚਾਰੇ ਦੀ ਕੀਤੀ ਗਈ ਇਸ ਇੱਜਤ ਅਫਜਾਈ ਲਈ ਉਹ ਉਹਨਾਂ ਦੇ ਰਿਣੀ ਰਹਿਣਗੇ।
ਇਸ ਮੌਕੇ ਤੇ ਐਡਵੋਕੇਟ ਸ਼ਮਸ਼ਾਦ ਅਲੀ ਨੇ ਆਪਣੀ ਹੋਈ ਇਸ ਨਿਯੁਕਤੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਉਹਨਾਂ ਵੱਲੋਂ ਇਸ ਜ਼ਿੰਮੇਂਦਾਰੀ ਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਤੇ ਐਡਵੋਕੇਟ ਭੁਪਿੰਦਰ ਸਾਰਦਾ,ਐਡਵੋਕੇਟ ਮੁਹੰਮਦ ਆਰਿਫ, ਐਡਵੋਕੇਟ ਮੁਹੰਮਦ ਸ਼ਕੀਲ,ਐਡਵੋਕੇਟ ਮੁਹੰਮਦ ਅਖਤਰ, ਐਡਵੋਕੇਟ ਉਸਮਾਨ ਚੌਧਰੀ,ਐਡਵੋਕੇਟ ਮੁਹੰਮਦ ਅਰਸਲਾਨ, ਐਡਵੋਕੇਟ ਮੁਹੰਮਦ ਅਖਤਰ ਅਤੇ ਐਡਵੋਕੇਟ ਮੁਹੰਮਦ ਅਸਲਮ ਹਾਜ਼ਰ ਸਨ।