ਮਾਲੇਰਕੋਟਲਾ ਦੇ ਓ-ਏਸਿਸ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਅਮਿਟ ਛਾਪ ਛੱਡਦਿਆਂ ਯਾਦਗਾਰੀ ਹੋਰ ਨਿਬੜਿਆ
ਸਮਾਗਮ ਦੌਰਾਨ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਨਾਲ ਮੁੱਖ ਮਹਿਮਾਨਾਂ ਵੱਲੋਂ ਨਿਵਾਜਿਆ ਗਿਆ
ਬੱਚਿਆ ਦੇ ਸਰਵ ਪੱਖੀ ਵਿਕਾਸ ਲਈ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਣਾ ਬਹੁਤ ਜ਼ਰੂਰੀ--ਚੇਅਰਮੈਨ ਐਡਵੋਕੇਟ ਮੁੰਹਮਦ ਸਲੀਮ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 19 ਫਰਵਰੀ 2025, ਇਲਾਕੇ ਦੀ ਨਾਮਵਰ ਸੰਸਥਾ ਓ-ਏਸਿਸ ਪਬਲਿਕ ਸਕੂਲ, ਮਾਲੇਰਕੋਟਲਾ ਦੀ ਸਥਾਪਨਾ ਦੇ 15 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਕੂਲ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਦੋ ਪੜਾਅ ਵਿੱਚ ਧੂਮਧਾਮ ਨਾਲ ਕਰਵਾਇਆ ਗਿਆ। ਪਹਿਲੇ ਦਿਨ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਆਇਟਮਾਂ ਪੇਸ਼ ਕੀਤੀਆਂ ਗਈਆਂ ਅਤੇ ਦੂਜੇ ਦਿਨ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਦੁਆਰਾ ਆਪਣੇ ਹੁਨਰ ਦਾ ਮਜ਼ਾਹਿਰਾ ਕੀਤਾ ਗਿਆ।ਸਕੂਲ ਦੇ ਇਸ ਖਾਸ ਮੌਕੇ ਤੇ ਸ਼੍ਰੀ ਰਤਨ ਸਿੰਘ ਬਰਾੜ ਰਿਟਾਇਰਡ ਏ.ਆਈ.ਜੀ ,ਕਰਨਲ ਸ਼੍ਰੀ ਗੁਰਿੰਦਰ ਸਿੰਘ (ਰਿਟਾਇਰਡ),ਡਾਕਟਰ ਸ਼ਜੀਲਾ ਖਾਨ ਸਹਾਇਕ ਸਿਵਿਲ ਸਰਜਨ, ਪ੍ਰਿੰਸੀਪਲ ਜ਼ੋਹਰਾ ਸੱਤਾਰ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ ।ਇਸ ਮੌਕੇ ਸਕੂਲ ਦੀ ਮੈਨੇਜਮੈਂਟ ਦੇ ਮੈਂਬਰ ,ਮਾਪੇ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਬੱਚਿਆ ਦਾ ਹੌਸਲਾ ਵਧਾਉਣ ਲਈ ਮੌਜੂਦ ਰਹੇ। ਬੱਚਿਆਂ ਵੱਲੋਂ ਸਮਾਜਿਕ ਬੁਰਾਈਆਂ ਉੱਪਰ ਤੇ ਨੈਤਿਕ ਕਦਰਾਂ-ਕੀਮਤਾਂ ਉੱਪਰ ਆਧਾਰਿਤ ਬਹੁਤ ਹੀ ਵਧੀਆ ਆਇਟਮਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਵਲੋਂ ਬਹੁਤ ਪਸੰਦ ਕੀਤਾ ਗਿਆ। ਸਮਾਗਮ ਦੌਰਾਨ ਪੜ੍ਹਾਈ ਦੇ ਨਾਲ ਨਾਲ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਨਾਲ ਮੁੱਖ ਮਹਿਮਾਨਾਂ ਵੱਲੋਂ ਨਿਵਾਜਿਆ ਗਿਆ। ਸਕੂਲ ਦੇ ਡਾਇਰੈਕਟਰ ਡਾ.ਰਿਹਾਨਾ ਸਲੀਮ ਨੇ ਆਪਣੇ ਭਾਸ਼ਣ ਰਾਹੀ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸ਼ਹਿਰ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਮਾਵਾਂ ਦੀ ਪੜ੍ਹਾਈ ਦੀ ਮਹਤੱਤਾ ਬਾਰੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਉਹਨਾਂ ਨੇ ਮਾਪਿਆਂ ਦਾ ਸਮੇਂ ਸਿਰ ਪ੍ਰੋਗਰਾਮ ਵਿੱਚ ਪਹੁੰਚਣ ਤੇ ਅਤੇ,ਸਕੂਲ ਦਾ ਹੌਸਲਾ ਵਧਾਉਣ ਲਈ ਵੀ ਧੰਨਵਾਦ ਕੀਤਾ।ਪ੍ਰਿੰਸੀਪਲ ਸ਼੍ਰੀਮਤੀ ਰਿਫਤ ਵਹਾਬ ਨੇ ਆਪਣੇ ਭਾਸ਼ਣ ਰਾਹੀਂ ਵਿਦਿਆਰਥੀਆਂ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਸਕੂਲ ਰਿਪੋਰਟ ਪੇਸ਼ ਕੀਤੀ । ਮਾਪਿਆਂ ਵਲੋਂ ਸਕੂਲ ਵਿੱਚ ਦਿਖਾਏ ਵਿਸ਼ਵਾਸ ਅਤੇ ਹਮੇਸ਼ਾ ਸਕੂਲ ਨਾਲ ਖੜਣ ਲਈ ਉਹਨਾਂ ਦਾ ਧੰਨਵਾਦ ਕੀਤਾ।ਉਹਨਾਂ ਨੇ ਸਕੂਲ ਦੇ ਮਿਹਨਤੀ ਸਟਾਫ ਦੀ ਵੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਗੈਸਟ ਆਫ ਆਨਰ ਸ਼੍ਰੀ ਰਤਨ ਸਿੰਘ ਬਰਾੜ ਨੇ ਬੱਚਿਆਂ ਰਾਹੀਂ ਪੇਸ਼ ਕੀਤੀਆਂ ਗਈਆਂ ਆਇਟਮਾਂ ਦੀ ਬਹੁਤ ਸ਼ਲਾਘਾ ਕੀਤੀ ਗਈ ਸਕੂਲ ਦੇ ਚੇਅਰਮੈਨ ਐਡਵੋਕੇਟ ਮੁੰਹਮਦ ਸਲੀਮ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਚਿਆ ਦੇ ਸਰਵ ਪੱਖੀ ਵਿਕਾਸ ਲਈ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ l ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਕੂਲ ਇਸ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਾ ਰਹੇਗਾ l ਇਸ ਖਾਸ ਮੌਕੇ ਤੇ ਬੈਸਟ ਹਾਊਸ ਐਵਾਰਡ 'ਦ ਨਾਇਲ ਹਾਊਸ ٫ਦੀ,13 ਬੱਚਿਆ ਨੂੰ ਸਪੈਸ਼ਲ ਕੈਟਾਗਰੀ ਐਵਾਰਡ ਅਤੇ ਇਸ ਸਾਲ ਦਾ ਸਟੂਡੈਂਟ ਆਫ ਦ ਈਅਰ ਐਵਾਰਡ 10ਵੀਂ ਜਮਾਤ ਦੇ ਮੁੰਹਮਦ ਨਾਵੇਦ ਨੂੰ ਦਿੱਤਾ ਗਿਆ । ਇਸ ਮੌਕੇ ਤੇ ਸ਼੍ਰੀ ਅਸ਼ਵਨੀ ਸ਼ਰਮਾ (ਪੰਜਾਬ ਐਂਡ ਹਰਿਆਣਾ ਹਾਈਕੋਰਟ ) ਅਤੇ ਉਹਨਾਂ ਦੀ ਧਰਮ ਪਤਨੀ, ਸ਼੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਲਾਂਗੜੀਆਂ ਦੇ ਚੇਅਰਮੈਨ ਸ਼੍ਰੀ ਜਗਤਾਰ ਸਿੰਘ, ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਭਗਵੰਤ ਕੌਰ ਨੇ ਅਪਣੀ ਮੌਜੂਦਗੀ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ।