ਮਾਲੇਰਕੋਟਲਾ ਵਿਖੇ ਮਸਜਿਦ ਹਜ਼ਰਤ ਹਫਸਾ (ਰਜਿ.) ਦਾ ਨੀਂਹ ਪੱਥਰ ਰੱਖਿਆ ਗਿਆ
ਇਸਮਾਈਲ ਏਸ਼ੀਆ
ਮਲੇਰਕੋਟਲਾ, 21 ਜਨਵਰੀ 2025 : ਸਥਾਨਕ ਖੰਨਾ ਰੋਡ ਦੇ ਨਜ਼ਦੀਕ ਹਜ਼ਰਤ ਹਜ਼ਰਤ ਉਮਰ ਕਾਲੋਨੀ ਵਿਖੇ ਮਦਰਸਾ ਤਹਿਫੀਜ਼ ਉਲ ਕੁਰਆਨ ਅਤੇ ਮਸਜਿਦ ਹਜ਼ਰਤ ਹਫਸਾ ਰਜਿ.ਦਾ ਨੀਂਹ ਪੱਥਰ ਹਜ਼ਰਤ ਮੌਲਾਨਾ ਕਾਰੀ ਅਬੁਲ ਹਸਨ ਆਜ਼ਮੀ ਸਾਬਕਾ ਸਦਰ ਸ਼ੋਬਾ ਤਜ਼ਵੀਦ ਵਾ ਕਿਰਾਤ ਦਾਰੁਲ ਉਲੂਮ ਦਿਉਬੰਦ ਅਤੇ ਮੈਂਬਰ ਸ਼ੇਖ ਅਲ ਕੁਰਾਅ ਰਾਬਤਾ ਆਲਮ ਇਸਲਾਮੀ ਮੱਕਾ ਮੁਕੱਰਮਾ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ । ਇਸ ਮੌਕੇ ਉਹਨਾਂ ਦੇ ਨਾਲ ਹਜ਼ਰਤ ਮੌਲਾਨਾ ਮੁਫਤੀ ਨਜ਼ੀਰ ਅਹਿਮਦ ਕਾਸਮੀ ਇਮਾਮ ਵਾ ਖਤੀਬ ਮੁਹੰਮਦੀ ਮਸਜਿਦ ਮਲੇਰਕੋਟਲਾ, ਮੌਲਾਨਾ ਮੁਫਤੀ ਮੁਹੰਮਦ ਯੁਨਸ ਮਜ਼ਾਹਰੀ ਇਮਾਮ ਵਾ ਖਤੀਬ ਜਾਮਾ ਮਸਜਿਦ ਬਿੰਜੋਕੀ ਖੁਰਦ, ਮੌਲਾਨਾ ਮੁਫਤੀ ਦਿਲਸ਼ਾਦ ਕਾਸਮੀ ਇਮਾਮ ਵਾ ਖਤੀਬ ਵੱਡੀ ਮਸਜਿਦ ਜਮਾਲਪੁਰਾ, ਸੂਬੇਦਾਰ ਮੁਹੰਮਦ ਇਕਬਾਲ ਅਮੀਰ ਤਬਲੀਗੀ ਜਮਾਅਤ ਸੂਬਾ ਪੰਜਾਬ, ਕਾਰੀ ਮੁਹੰਮਦ ਬਸ਼ੀਰ ਕਾਸਮੀ, ਕਾਰੀ ਅਰਸ਼ਦ ਅਲੀ ਕਾਸਮੀ, ਕਾਰੀ ਸ਼ਕੀਲ ਉਰ ਰਹਿਮਾਨ ਕਾਸਮੀ, ਕਾਰੀ ਮੁਹੰਮਦ ਅਸ਼ਰਫ ਕਾਸਮੀ, ਕਾਰੀ ਅਨਬਰ ਦਿਉਬੰਦ, ਹਾਫਿਜ਼ ਸਦੀਕ ਸਾਬਕਾ ਇਮਾਮ ਸਾਬਰੀ ਮਸਜਿਦ ਕੱਚਾ ਦਰਵਾਜ਼ਾ ਜਮਾਲਪੁਰਾ, ਹਾਫਿਜ਼ ਮੁਹੰਮਦ ਸ਼ਫੀ, ਹਾਫਿਜ਼ ਮੁਹੰਮਦ ਜਮੀਲ, ਹਾਫਿਜ਼ ਮੁਹੰਮਦ ਇਦਰੀਸ, ਡਾਕਟਰ ਮੁਹੰਮਦ ਸ਼ਬੀਰ, ਮੁਹੰਮਦ ਯਾਮੀਨ ਮੁਹੱਲਾ ਰਾਊਵਾਲਾ, ਹਾਜੀ ਮੁਹੰਮਦ ਸ਼ਰੀਫ, ਦਾਰਾ ਚਾਂਦ ਇੰਡਸਟਰੀਜ਼, ਇਰਸ਼ਾਦ ਅਹਿਮਦ ਵਸੀਕਾ ਨਵੀਸ, ਮੁਹੰਮਦ ਸਾਬਰ ਵਸੀਕਾ ਨਵੀਸ, ਮੁਹੰਮਦ ਸਲੀਮ ਨਕਸ਼ਾ ਨਵੀਸ ਨੇ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।
ਇਸ ਮੌਕੇ ਮਦਰਸੇ ਦੇ ਪ੍ਰਬੰਧਕ ਕਾਰੀ ਅਨਵਾਰ ਅਹਿਮਦ ਰਹਿਮਾਨੀ ਨੇ ਦੱਸਿਆ ਕਿ ਇਹ ਮਦਰਸਾ 2009 ਤੋਂ ਪੱੱਕਾ ਦਰਵਾਜ਼ਾ ਜਮਾਲਪੁਰਾ ਵਿਖੇ ਇੱਕ ਕਿਰਾਏ ਦੀ ਬਿਲਡਿੰਗ ਵਿੱਚ ਕੁਰਆਨ ਦੀ ਖਿਦਮਤ ਅੰਜ਼ਾਮ ਦੇ ਰਿਹਾ ਹੈ ਜਿਸ ਵਿੱਚ ਸ਼ਹਿਰ ਮਲੇਰਕੋਟਲਾ ਦੇ 40 ਬੱਚੇ ਹਾਫਿਜ਼ ਏ ਕੁਰਆਨ ਬਣ ਚੁੱਕੇ ਹਨ । ਹੁਣ ਅੱਲਾ ਪਾਕ ਨੇ ਇਹ ਜ਼ਮੀਨ ਦੇ ਦਿੱਤੀ ਹੈ ਇਨਸ਼ਾਅੱਲਾ ਇਸ ਉੱਤੇ ਬਹੁਤ ਜਲਦ ਇੱਕ ਮਿਆਰੀ ਮਦਰੱਸੇ ਦੀ ਇਮਾਰਤ ਬਣਾਈ ਜਾਵੇਗੀ ਜਿੱਥੇ ਸਾਡੇ ਬੱਚੇ ਦੀਨ ਦੇ ਨਾਲ-ਨਾਲ ਦੁਨਿਆਵੀ ਸਿੱਖਿਆ ਵੀ ਹਾਸਲ ਕਰ ਸਕਣਗੇ ।