ਦੋ ਧਿਰਾਂ ਦੀ ਲੜਾਈ ਦਰਮਿਆਨ ਹਸਪਤਾਲ ਵਿੱਚ ਵੀ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਸਰੇਆਮ ਚਲੇ ਡਾਂਗਾਂ, ਸੋਟੇ ਤੇ ਤੇਜ਼ਧਾਰ ਹਥਿਆਰ
ਸੀਸੀਟਵੀ ਫੁਟੇਜ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਦੇ ਸਿਵਲ ਹਸਪਤਾਲ ਵਿੱਚ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਦੋ ਧਿਰਾਂ ਦੀ ਲੜਾਈ ਦੌਰਾਨ ਦੋਨੇ ਹੀ ਧਿਰਾਂ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਪਹੁੰਚੀਆਂ ਪਰ ਹਸਪਤਾਲ ਦੇ ਅੰਦਰ ਹੀ ਤੇਜਧਾਰ ਹਥਿਆਰ ਅਤੇ ਡਾਂਗਾਂ ਸੋਟੇ ਚਲਣੇ ਸ਼ੁਰੂ ਹੋ ਗਏ,ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।ਜਿਸ ਮਗਰੋਂ ਜਦੋਂ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਤੇ ਦੋਨਾਂ ਨੇ ਇੱਕ ਦੂਜੇ ਤੇ ਝਗੜੇ ਅਤੇ ਮਾਰ ਕੁਟਾਈ ਦੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਦੋਵਾਂ ਧਿਰਾਂ ਦਾ ਕਹਿਣਾ ਹੈ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋਹਾਂ ਧਿਰਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਦੋਵੇਂ ਇੱਕ ਦੂਸਰੇ ਦੂਜੇ ਕੋਲੋਂ ਪੈਸੇ ਲੈਣ ਦੀ ਗੱਲ ਕਹਿ ਰਹੇ ਹਨ ਅਤੇ ਦੋਵੇਂ ਹੀ ਇੱਕ ਦੂਸਰੇ ਤੇ ਹਸਪਤਾਲ ਆ ਕੇ ਝਗੜਾ ਕਰਨ ਦੇ ਇਲਜ਼ਾਮ ਵੀ ਲਗਾ ਰਹੇ ਹਨ। ਦੂਸਰੇ ਪਾਸ ਡੀਐਸ ਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਕੋਈ ਝਗੜਾ ਹੋਇਆ ਹੈ ਐਮ ਐਲ ਆਰ ਦੋਵਾਂ ਦੀਆਂ ਕੱਟੀਆਂ ਗਈਆਂ ਹਨ ਪਰ ਸਾਡੇ ਤੱਕ ਨਹੀਂ ਪਹੁੰਚੀਆਂ ਜਿਸ ਤਰ੍ਹਾਂ ਵੀ ਪਹੁੰਚਣਗੀਆਂ ਤੇ ਜਿਸ ਦਾ ਵੀ ਕਸੂਰ ਹੋਇਆ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।