← ਪਿਛੇ ਪਰਤੋ
ਸ਼੍ਰੋਮਣੀ ਅਕਾਲੀ ਦਲ ਡਾ. ਮਨਮੋਹਨ ਸਿੰਘ ਦੀ ਯਾਦ ’ਚ ਰੱਖਵਾਏਗਾ ਸ੍ਰੀ ਆਖੰਡ ਪਾਠ ਸਾਹਿਬ: ਸੁਖਬੀਰ ਸਿੰਘ ਬਾਦਲ ਚੰਡੀਗੜ੍ਹ, 3 ਜਨਵਰੀ, 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਾਰਟੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦ ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸ੍ਰੀ ਆਖੰਡ ਪਾਠ ਕਰਵਾ ਕੇ ਉਹਨਾਂ ਦੀ ਯਾਦ ਮਨਾਈ ਜਾਵੇਗੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪਾਰਟੀ ਦੇ ਐਮ ਪੀ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਡਾ. ਮਨਮੋਹਨ ਸਿੰਘ ਨਮਿਤ ਅੰਤਿਮ ਅਰਦਾਸ ਸਮਾਗਮ ਵਿਚ ਸ਼ਾਮਲ ਹੋ ਕੇ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੂੰ ਪਾਰਟੀ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਹਰਿਆਣਾ ਵਿਚ ਵੱਖਰੀ ਕਮੇਟੀ ਦੇ ਮਾਮਲੇ ’ਤੇ ਉਹਨਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਿਲ ਕੇ ਡਾ. ਮਨਮੋਹਨ ਸਿੰਘ ਨਾਲ ਜਦੋਂ ਮੁਲਾਕਾਤ ਕੀਤੀ ਸੀ ਤਾਂ ਉਹਨਾਂ ਦੱਸਿਆ ਸੀ ਕਿ ਉਹ ਸ਼੍ਰੋਮਣੀ ਕਮੇਟੀ ਦੀ ਅਹਿਮੀਅਤ ਸਮਝਦੇ ਹਨ ਤੇ ਉਹ ਵੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਕੰਮ ਕਰਦੇ ਰਹੇ ਹਨ। ਪੜ੍ਹੋ ਸੋਸ਼ਲ ਮੀਡੀਆ ਪੋਸਟ:
Shiromani Akali Dal will hold Akhand Path and Ardas at Shri Harmandir Sahib complex in the memory of the late Prime Minister Dr Manmohan Singh Ji for peace to the departed soul.Transcending political divisions and considerations, @Akali_Dal_ acknowledges, values and respects the… pic.twitter.com/PlCDtWyf77— Sukhbir Singh Badal (@officeofssbadal) January 3, 2025
Shiromani Akali Dal will hold Akhand Path and Ardas at Shri Harmandir Sahib complex in the memory of the late Prime Minister Dr Manmohan Singh Ji for peace to the departed soul.Transcending political divisions and considerations, @Akali_Dal_ acknowledges, values and respects the… pic.twitter.com/PlCDtWyf77
Total Responses : 264