ਅੰਤਰ ਜ਼ਿਲਾ ਅੰਡਰ-17 ਕਬੱਡੀ ਸਰਕਲ ਸਟਾਈਲ ਲੜਕਿਆਂ ’ਚ ਜਲੰਧਰ ਅਤੇ ਲੜਕੀਆਂ ’ਚ ਫ਼ਰੀਦਕੋਟ ਜੇਤੂ ਰਹੇ
- ਜੇਤੂ ਟੀਮਾਂ ਨੂੰ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਨੇ ਇਨਾਮਾਂ ਦੀ ਵੰਡ ਕੀਤੀ
- ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 22 ਦਸੰਬਰ 2024 - ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ 68ਵੀਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲ ਖੇਡਾਂ ਸਰਕਲ ਸਟਾਈਲ ਕਬੱਡੀ ਉਮਰ ਵਰਗ 17 ਲੜਕੇ ਅਤੇ ਲੜਕੀਆਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ ਦੀ ਯੋਗ ਸਰਪ੍ਰਸਤੀ ਅਤੇ ਜ਼ਿਲਾ ਖੇਡ ਕੋਆਰਡੀਨੇਟਰ ਸ਼੍ਰੀਮਤੀ ਕੇਵਲ ਕੌਰ ਦੀ ਯੋਗ ਅਗਵਾਈ ਅਤੇ ਪਿ੍ਰੰਸੀਪਲ ਰਾਜੇਸ਼ ਕੁਮਾਰ ਦੇ ਵੱਡਮੁੱਲੇ ਸਹਿਯੋਗ ਨਾਲ ਕਰਵਾਈਆਂ ਗਈਆਂ। ਇਸ ਪੰਜ ਰੋਜ਼ਾ ਟੂਰਨਾਮੈਂਟ ਦੀ ਸਮਾਪਤ ਮੌਕੇ ਕੀਤੇ ਗਏ ਸਮਾਗਮ ’ਚ ਸਪੀਕਰ ਪੰਜਾਬ ਵਿਧਾਨ ਸਭਾ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਪੜ੍ਹਾਈ, ਖੇਡਾਂ, ਸੱਭਿਆਚਾਰਕ, ਮੁਕਾਬਲੇਬਾਜ਼ੀ ਦੀਆਂ ਪ੍ਰੀਖਿਆਵਾਂ ’ਚ ਸਖ਼ਤ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਪੰਜਾਬ ਦੀ ਸਰਕਾਰ ਵੱਲੋਂ ਜਿੱਥੇ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਖੇਡਾਂ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਨਾਲ ਜੋੜਨ ਵਾਸਤੇ ਨਿਰੰਤਰ ਤੀਜੀ ਵਾਰ ਖੇਡਾਂ ਵਤਨ ਪੰਜਾਬ ਦੀਆਂ ਬਲਾਕ, ਜ਼ਿਲਾ ਤੇ ਰਾਜ ਪੱਧਰ ਤੇ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਅਸੀਂ ਸਖ਼ਤ ਮਿਹਨਤ ਕਰਕੇ ਜ਼ਿੰਦਗੀ ’ਚ ਮਨਚਾਹੀਆਂ ਮੰਜ਼ਿਲਾਂ ਤੇ ਪਹੁੰਚ ਸਕਦੇ ਹਾਂ।
ਇਸ ਮੌਕੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਪਹੁੰਚੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਜਿਹੜਾ ਵਿਦਿਆਰਥੀ ਖੇਡ ਮੈਦਾਨ ’ਚ ਆ ਜਾਂਦਾ ਹੈ। ਉਸ ਅੰਦਰ ਆਪ ਮੁਹਾਰੇ ਬਹੁਤ ਸਾਰੇ ਗੁਣ ਪਹਿਲਾਂ ਪੈਦਾ ਹੁੰਦੇ ਤੇ ਫ਼ਿਰ ਉਹ ਗੁਣ ਵਿਕਸਿਤ ਹੋ ਜਾਂਦੇ ਹਨ। ਉਨ੍ਹਾਂ ਕਿਹਾ ਪੰਜਾਬ ਦੀ ਸਰਕਾਰ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਯਤਨਸ਼ੀਲ ਹੈ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਨੀਲਮ ਰਾਣੀ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਮਿਹਨਤੀ ਅਧਿਆਪਕਾਂ, ਕੋਚ ਸਾਹਿਬਾਨ ਦੀ ਬਦੌਲਤ ਇਸ ਵਾਰ ਫ਼ਰੀਦਕੋਟ ਨੇ ਖੇਡ ਖੇਤਰ ’ਚ ਅਹਿਮ ਪ੍ਰਾਪਤੀਆਂ ਕਰਨ ਦਾ ਮਾਣ ਹਾਸਲ ਕੀਤਾ ਹੈ।
ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ ਨੇ ਖੇਡ ਟੂਰਨਾਮੈਂਟ ਦੀ ਸਫ਼ਲਤਾ ਲਈ ਸਭ ਦਾ ਧੰਨਵਾਦ ਕੀਤਾ। ਜ਼ਿਲਾ ਖੇਡ ਕੋਆਰਡੀਨੇਟਰ ਕੇਵਲ ਕੌਰ ਟੂਰਨਾਮੈਂਟ ਦੀ ਸਮੁੱਚੀ ਰਿਪੋਰਟ ਪੇਸ਼ ਕਰਦਿਆਂ ਕਿਹਾ ਭਵਿੱਖ ’ਚ ਖਿਡਾਰੀਆਂ ਦੀ ਬੇਹਤਰੀ ਵਾਸਤੇ ਹੋਰ ਯੋਜਨਾਬੰਦੀ ਨਾਲ ਮਿਹਨਤ ਕੀਤੀ ਜਾਵੇਗੀ। ਇਸ ਮੌਕੇ ਸਟੇਜ ਸੰਚਾਲਨ ਗੁਰਬਾਜ਼ ਸਿੰਘ ਤੇ ਫ਼ਰੀਦਕੋਟ ਕਬੱਡੀ ਟੀਮ ਦੇ ਕੋਚ ਨਰੇਸ਼ ਕੁਮਾਰ ਨੇ ਬਾਖੂਬੀ ਨਿਭਾਈ। ਇਸ ਟੂਰਨਾਮੈਂਟ ਦੌਰਾਨ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਗੁਰਤੇਜ ਸਿੰਘ ਖੋਸਾ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਚੇਅਰਮੈਨ ਮਾਕਰੀਟ ਕਮੇਟੀ ਅਮਨਦੀਪ ਸਿੰਘ ਬਾਬਾ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਹਰਦੀਪ ਸਿੰਘ ਹੈਪੀ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਕਰਨ ਸਿੰਘ ਰੋਮਾਣਾ ਵੀ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ।
ਇਸ ਅੰਤਰ ਜ਼ਿਲਾ ਪੱਧਰੀ ਟੂਰਨਾਮੈਂਟ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਕਬੱਡੀ ਸਰਕਲ ਸਟਾਈਲ ਅੰਡਰ-17 ਲੜਕਿਆਂ ’ਚ ਜ਼ਿਲਾ ਜਲੰਧਰ ਨੇ ਪਹਿਲਾ, ਜ਼ਿਲਾ ਮੋਗਾ ਨੇ ਦੂਜਾ ਅਤੇ ਜ਼ਿਲਾ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ-17 ਲੜਕੀਆਂ ’ਚ ਜ਼ਿਲਾ ਫ਼ਰੀਦਕੋਟ ਨੇ ਪਹਿਲਾ, ਜ਼ਿਲਾ ਮੋਗਾ ਨੇ ਦੂਜਾ ਅਤੇ ਜ਼ਿਲਾ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪਿ੍ਰੰਸੀਪਲ ਤੇਜਿੰਦਰ ਸਿੰਘ, ਪਿ੍ਰੰਸੀਪਲ ਪ੍ਰਭਜੋਤ ਸਿੰਘ, ਹੈਡਮਾਸਟਰ ਜਗਮੋਹਨ ਸਿੰਘ ਬਰਾੜ ਜਨਰਲ ਸਕੱਤਰ ਟੂਰਨਾਮੈਂਟ ਕਮੇਟੀ ਫ਼ਰੀਦਕੋਟ, ਹੈਡਮਾਸਟਰ ਬਲਵਿੰਦਰ ਸਿੰਘ, ਹੈਡਮਾਸਟਰ ਨਵਦੀਪ ਸ਼ਰਮਾ ਤੋਂ ਇਲਾਵਾ ਖੇਡ ਵਿਭਾਗ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ। ਇਸ ਟੂਰਨਾਮੈਂਟ ਦੀ ਸਫ਼ਲਤਾ ਲਈ ਪੀ.ਐਮ.ਸ਼੍ਰੀ ਭਾਈ ਕਿਸਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦੇ ਪਿ੍ਰੰਸੀਪਲ ਰਾਜੇਸ਼ ਕੁਮਾਰ ਅਤੇ ਸਟਾਫ ਕੀਤੀ ਕਰੜੀ ਮਿਹਨਤ ਸਦਕਾ ਟੂਰਨਾਮੈਂਟ ਸਫ਼ਲ ਰਿਹਾ। ਇਸ ਮੌਕੇ ਲੈਕਚਰਾਰ ਕੁਲਦੀਪ ਸਿੰਘ ਗਿੱਲ,ਲੈਕਚਰਾਰ ਇਕਬਾਲ ਸਿੰਘ,ਲੈਕਚਰਾਰ ਨਵਪ੍ਰੀਤ ਸਿੰਘ, ਡੀ.ਪੀ.ਈ ਮਨਜਿੰਦਰ ਸਿੰਘ, ਡੀਪੀਈ ਮਨਪ੍ਰੀਤ ਸਿੰਘ,ਡੀਪੀਈ ਰਣਜੋਧ ਸਿੰਘ,ਡੀਪੀਈ ਸੁਖਮੀਤ ਗਿੱਲ,ਡੀਪੀਈ ਨਿਸ਼ਾਨ ਸਿੰਘ,ਡੀਪੀਈ ਰਮਨਦੀਪ ਸਿੰਘ, ਡੀਪੀਈ ਗੁਰਪ੍ਰੀਤ ਸਿੰਘ,ਡੀਪੀਈ ਜਗਮੋਹਨ ਸਿੰਘ ਡੀਪੀਈ,ਗੁਰਪ੍ਰੀਤ ਸਿੰਘ ਡੀਪੀਈ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ।
ਭਾਈ ਕਿਸ਼ਨ ਸਿੰਘ ਸੀ.ਸੈ.ਸਕੂਲ ਸੰਧਵਾਂ ਦੇ ਅਧਿਆਪਕ ਲੈਕਚਰਾਰ ਸ੍ਰੀਮਤੀ ਕਿਰਨਾ ਕੌਰ, ਡੀ.ਪੀ. ਈ. ਕੁਲਦੀਪ ਸਿੰਘ, ਕਲਰਕ ਸੁਖਵਿੰਦਰ ਪਾਲ ਸਿੰਘ, ਚਮਕੌਰ ਸਿੰਘ, ਰਾਜਵਿੰਦਰ ਕੌਰ, ਨਵਦੀਪ ਕੌਰ, ਸੋਨੀਆ ਬਜਾਜ, ਕਿਰਨ ਬਾਲਾ ਅਤੇ ਹਰਜੀਤ ਕੌਰ, ਚਮਕੌਰ ਸਿੰਘ, ਬਲਕਰਨ ਸਿੰਘ, ਵਨੀਸ਼ ਮੌਂਗਾ, ਨਰਿੰਦਰ ਕੌਰ, ਹਰਜੀਤ ਕੌਰ,ਹਰਮਨਦੀਪ ਕੌਰ,ਕੁਲਦੀਪ ਸਿੰਘ, ਬਲਵੰਤ ਸਿੰਘ,ਪਰਮਜੀਤ ਸਿੰਘ, ਨੀਲਮ ਰਾਣੀ, ਵੀਨਾ ਰਾਣੀ, ਮੈਨੇਜਰ ਪਰਮਜੀਤ ਸਿੰਘ ਕੁਲਦੀਪ ਸਿੰਘ,ਬਲਜੀਤ ਕੌਰ,ਪੂਜਾ, ਸੁਨੀਸ਼ਾ ਦੂਆ, ਪੂਜਾ ਕਟਾਰੀਆ,ਕਿਰਨ ਬਾਲਾ ਨਰਿੰਦਰ ਕੌਰ,ਇੰਦਰਪ੍ਰੀਤ ਸਿੰਘ,ਬਲਕਾਰ ਸਿੰਘ,ਅੰਜੂ ਬਾਲਾ, ਅਮਿਤਾ ਗੁਪਤਾ, ਦੀਪਕ ਕੁਮਾਰ,ਬਲਕਰਨ ਸਿੰਘ,ਇੰਦਰਪ੍ਰੀਤ ਸਿੰਘ ਪ੍ਰੀਆ, ਊਸ਼ਾ ਰਾਣੀ, ਸੰਗੀਤਾ ਅਤੇ ਰਵਿੰਦਰ ਕੌਰ, ਬਲਜੀਤ ਕੌਰ, ਸੁਮਨਪ੍ਰੀਤ ਕੌਰ, ਨਵਨੀਤ ਕੌਰ, ਪੁਸ਼ਪਿੰਦਰ ਕੌਰ, ਜਸਪਾਲ ਕੌਰ ਦੀਆਂ ਸੇਵਾਵਾਂ ਅਹਿਮ ਰਹੀਆਂ।