ਸੀ.ਬੀ.ਏ ਇਨਫੋਟੈਕ ਨੇ 7 ਸਾਲ ਤੋਂ 16 ਸਾਲ ਤੱਕ ਦੇ ਬੱਚਿਆਂ ਲਈ ਕੋਡਿੰਗ ਫਾਰ ਕਿੰਗਸ਼ ਪ੍ਰੋਗਰਾਮ ਦੀ ਸ਼ੁਰੂਆਤ
ਰੋਹਿਤ ਗੁਪਤਾ
ਗੁਰਦਾਸਪੁਰ, 10 ਮਾਰਚ 2025 - ਗੁਰਦਾਸਪੁਰ ਦਾ ਬੈਸਟ ਕੰਪਿਊਟਰ ਸੈਂਟਰ ਸੀ.ਬੀ.ਏ ਇਨਫੋਟੈਕ ਹੁਣ 7 ਸਾਲ ਤੋਂ ਲੈ ਕੇ 16 ਸਾਲ ਦੇ ਬੱਚਿਆਂ ਲਈ ਕੋਡਿੰਗ ਫਾਰ ਕਿੰਡਸ ਪ੍ਰੋਗਰਾਮ ਲੈ ਕੇ ਆਇਆ ਹੈ ਜਿਸ ਵਿਚ ਬੱਚਿਆਂ ਨੂੰ ਕੋਡਿੰਗ ਕੋਰਸ ਕਰਵਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਜਿੱਥੇ ਕੰਪਿਊਟਰ ਨਾਲ ਸਬੰਧਿਤ ਜਾਣਕਾਰੀ ਦਿੱਤੀ ਜਾਵੇਗੀ ਉਸਦੇ ਨਾਲ ਹੀ ਬੱਚਿਆਂ ਨੂੰ ਗੇਮ ਅਤੇ ਐਪ ਬਣਾਉਣਾ ਵੀ ਸਿਖਾਇਆ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਨੂੰ ਸਕਰੈਚ ਅਤੇ ਪਾਈਥਨ ਵਰਗੀਆਂ ਮਜ਼ੇਦਾਰ ਭਾਸ਼ਾਵਾਂ ਸਿੱਖਣ ਦਾ ਮੌਕਾ ਵੀ ਮਿਲੇਗਾ। ਨਾਲ ਹੀ ਬੱਚਿਆਂ ਕੋਲੋਂ ਕੂਲ ਪ੍ਰੋਜੈਕਟ ਵੀ ਬਣਾਏ ਜਾਣਗੇ। ਜਿਸ ਵਿੱਚ ਕੰਪਿਊਟਰ ਦੀਆਂ ਬਾਰੀਕੀਆਂ ਉਹਨਾਂ ਦੇ ਧਿਆਨ ਵਿਚ ਲਿਆਂਦੀਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਇਹ ਕੋਡਿੰਗ ਕੋਰਸ ਬੱਚਿਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਣਗੇ। ਜਿਸਦੀ ਫੀਸ ਵੀ ਬਹੁਤ ਘੱਟ ਰੱਖੀ ਗਈ ਹੈ। ਇਸ ਲਈ ਚਾਹਵਾਨ ਵਿਦਿਆਰਥੀ ਅੱਜ ਹੀ ਸੀ.ਬੀ.ਏ ਇਨਫੋਟੈਕ ਦੇ ਦਫ਼ਤਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਪਹੁੰਚ ਕੇ ਕਲਾਸਾਂ ਸ਼ੁਰੂ ਕਰ ਸਕਦੇ ਹਨ।