ਸਰਸ ਮੇਲੇ ‘ਚ 130 ਵਲੰਟੀਅਰਾਂ ਨੇ ਨਿਰਸਵਾਰਥ ਦਿੱਤੀਆਂ ਸੇਵਾਵਾਂ
ਪਟਿਆਲਾ, 23 ਫਰਵਰੀ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਅਤੇ ਏ ਡੀ ਸੀ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਸ਼ੀਸ਼ ਮਹਿਲ ਵਿਖੇ ਲਗਾਏ ਸਰਸ ਮੇਲੇ ਦੌਰਾਨ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੇ ਅਤੇ ਲੜਕੀਆਂ, ਸਰਕਾਰੀ ਪੋਲੀਟੈਕਨਿਕ ਕਾਲਜ, ਦੇ 130 ਵਲੰਟੀਅਰਾਂ ਨੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਦੀ ਅਗਵਾਈ ਹੇਠ ਵਲੰਟੀਅਰ ਸੇਵਾਵਾਂ ਦਿੱਤੀਆਂ।
ਇਹ ਸੇਵਾਵਾਂ ਵੀਲਚੇਅਰ, ਸੂਚਨਾ ਕੇਂਦਰ,ਕੈਪ ਆਫ਼ਿਸ, ਕਲਚਰ ਸਟੇਜ, ਮੇਨ ਗੇਟ ਤੋਂ ਇਲਾਵਾ ਮੇਲੇ ਦੌਰਾਨ ਆਉਣ ਵਾਲੇ ਲੋਕਾਂ ਨੂੰ ਹਰ ਸੰਭਵ ਮਦਦ ਵਲੰਟੀਅਰ ਸੇਵਾਵਾਂ ਰਾਹੀਂ ਪ੍ਰਦਾਨ ਕੀਤੀਆਂ। ਉਥੇ ਹੀ ਸਮੇਂ ਸਮੇਂ ਸਿਰ ਲੋਕਾਂ ਦਾ ਮੇਲੇ ਦੌਰਾਨ ਗੁੰਮ ਹੋਇਆ ਸਮਾਨ ਵੀ ਲੱਭ ਕੇ ਲੋਕਾਂ ਨੂੰ ਵਾਪਸ ਕੀਤਾ, ਇਹਨਾਂ ਵਲੰਟੀਅਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਮੇਲੇ ਦੌਰਾਨ ਆਉਣ ਵਾਲੇ ਹਰ ਵਿਅਕਤੀ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਸਾਰੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅਟਾਲ ਨੇ ਕਿਹਾ ਕਿ ਭਲਵਾਨ, ਗਰੇਵਾਲ, ਜੋਸ਼ੀ ਦੀ ਅਗਵਾਈ ਹੇਠ ਇਹਨਾਂ ਵਲੰਟੀਅਰਜ਼ ਵਲੋਂ ਮੇਲੇ ਦੌਰਾਨ ਸਵੇਰੇ ਤੋਂ ਲੈ ਕੇ ਰਾਤ ਤੱਕ ਸੇਵਾਵਾਂ ਦੇਣੀਆਂ ਸ਼ਲਾਘਾਯੋਗ ਹਨ।
ਇਸ ਮੌਕੇ ਗੋਰਮਿੰਟ ਬਿਕਰਮ ਕਾਲਜ ਆਫ ਕਾਮਰਸ ਦੇ ਵਿਦਿਆਰਥੀ ਰੁਦਰਪ੍ਰਤਾਪ ਸਿੰਘ, ਪਰਵਿੰਦਰ ਸਿੰਘ ਸਨੌਰ, ਤੇਜਿੰਦਰ ਮੰਡੌੜ, ਠੇਕੇਦਾਰ ਗੁਰਬਚਨ ਸਿੰਘ,ਰਾਮ ਸਿੰਘ, ਗੁਰਚੇਤ ਸਿੰਘ, ਦਰਸ਼ਨ ਸਿੰਘ, ਕਰਨੈਲ ਸਿੰਘ, ਅਮਰਜੀਤ ਸਿੰਘ ਲੰਗ, ਪ੍ਰਭਜੋਤ ਸਿੰਘ ਗਿੱਲ, ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ।