ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਸਲਾਨਾ ਇਨਾਮ ਵੰਡ ਸਮਾਰੋਹ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਫਰਵਰੀ,2025
ਚੰਡੀਗੜ੍ਹ ਰੋਡ ਤੇ ਸਥਿਤ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਪਿਛਲੇ ਵਿੱਦਿਅਕ ਵਰ੍ਹੇ ਦੌਰਾਨ ਮੱਲਾਂ ਮਾਰਨ ਵਾਲੇ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਤੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਜ਼ਿਲ੍ਹਾ ਇੰਪਰੂਵਮੈਂਟ ਟਰੱਸਟ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਧਾਰਮਿਕ ਗੀਤ ਨਾਲ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਰੰਗਾ ਰੰਗ ਤੇ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ।ਜਿਸ ਵਿਚ ਗਿੱਧਾ ਭੰਗੜਾ ਅਤੇ ਹੋਰ ਨੈਤਿਕ ਕਦਰਾਂ ਕੀਮਤਾਂ ਦਰਸਾਉਂਦੀਆਂ ਗਤੀਵਿਧੀਆਂ ਪੇਸ਼ ਕੀਤੀਆਂ। ਇਸ ਮੌਕੇ ਤੇ ਐਸ ਐਮ ਸੀ ਚੇਅਰਮੈਨ ਮਾਸਟਰ ਮਨੋਹਰ ਸਿੰਘ, ਗ੍ਰਾਮ ਪੰਚਾਇਤ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ , ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਜ਼ਿੰਮੇਵਾਰ ਨੁਮਾਇਦੀਆਂ ਜਿਨ੍ਹਾਂ ਵਿਚ ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ, ਬਲਾਕ ਨੋਡਲ ਅਫਸਰ ਲਖਬੀਰ ਸਿੰਘ, ਪ੍ਰਿੰਸੀਪਲ ਰਜਨੀਸ਼, ਵਿਨੇ ਕੁਮਾਰ ਆਦਿ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਰਹੀਆਂ ਹਾਜ਼ਰ। ਬੱਚਿਆਂ ਨੂੰ ਉਹਨਾਂ ਦੀ ਕਾਬਲੀਅਤ ਅਤੇ ਵਿਦਿਅਕ ਵਰ੍ਹੇ ਦੌਰਾਨ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਕੀਤੀ ਗਈ ਮੁੱਖ ਮਹਿਮਾਨਾਂ ਵਜੋਂ ਇਨਾਮਾਂ ਦੀ ਵੰਡ ਬੱਚਿਆਂ ਦੇ ਹੌਸਲਾ ਵਜਾਈ ਲਈ ਜਿਲਾ ਸਿੱਖਿਆ ਅਫਸਰ ਅਮਰਜੀਤ ਖਟਕੜ ਰਹੇ ਪੂਰਾ ਸਮਾਂ ਹਾਜਰ ਅਤੇ ਅਮਰਜੀਤ ਖਟਕੜ ਨੇ ਬੱਚਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਤੇ ਸਨਮਾਨ ਕੀਤਾ ਤੇ ਬੱਚਿਆਂ ਨੂੰ ਵੱਖ ਵੱਖ ਖੇਤਰਾਂ ਜਿਨ੍ਹਾਂ ਵਿਚ ਅਕਾਦਮਿਕ ਪੱਧਰ, ਵਿਸ਼ੇਸ਼ ਤੌਰ ਤੇ ਲਗਾਏ ਗਏ ਸੈਮੀਨਾਰ ਵਿਚ ਗਤੀਵਿਧੀਆਂ ਵਿਚ ਸ਼ਮੂਲੀਅਤ ਕਰਨ ਵਾਲੇ ਬੱਚੇ ਕੀਤੇ ਸਨਮਾਨਤ।ਕੀਤਾ ਗਿਆ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਅਤੇ ਆਏ ਹੋਏ ਪਤਵੰਤਿਆਂ ਤੇ ਮਹਿਮਾਨਾਂ ਨੂੰ ਕੀਤਾ ਸਨਮਾਨਿਤ। ਅਖੀਰ ਵਿੱਚ ਬਾਰਵੀਂ ਤੇ ਦਸਵੀਂ ਜਮਾਤ ਲਈ ਅਪੀਅਰ ਹੋਣ ਵਾਲੇ ਬੱਚਿਆਂ ਨੂੰ ਦਿੱਤੀ ਵਿਦਾਇਗੀ ਚਾਹ ਤੇ ਛੋਲੇ ਪੂੜੀਆਂ ਦਾ ਲੰਗਰ ਵਰਤਾਇਆ ਗਿਆ।।ਇਸ ਮੌਕੇ ਗੂਨੀਤ, ਪ੍ਰਦੀਪ ਸਿੰਘ, ਪ੍ਰਦੀਪ ਕੌਰ, ਬਲਦੀਪ ਸਿੰਘ, ਸੁਖਵਿੰਦਰ ਲਾਲ,ਨੀਰਜ ਬਾਲੀ ਰੇਖਾ ਜਨੇਜਾ ਪ੍ਰੇਮਪਾਲ ਸਿੰਘ ਗੁਰਪ੍ਰੀਤ ਸਿੰਘ ਬਲਦੀਪ ਸਿੰਘ, ਹਰਿੰਦਰ ਸਿੰਘ ਸੁਮਿਤ ਸੋਢੀ, ਪਰਵਿੰਦਰ ਕੌਰ, ਮਨਮੋਹਨ ਸਿੰਘ, ਕਲਪਨਾ ਬੀਕਾ, ਲਖਵੀਰ ਸਿੰਘ, ਬਲਵੰਤ ਸਿੰਘ, ਸਸੀਲ, ਅਸ਼ਵਨੀ ਕੁਮਾਰ,ਜਸਵਿੰਦਰ ਕੌਰ,ਆਸਵੀਰ, ਸ਼ਰੂਤੀ ਸ਼ਰਮਾ,ਕਮਲਜੀਤ ਕੌਰ ਆਦਿ ਤੋਂ ਇਲਾਵਾ ਸਾਰੇ ਸਕੂਲ ਦੇ ਵਿਦਿਆਰਥੀ ਤੇ ਫੀਡਰ ਸਕੂਲਾਂ ਦੇ ਅਧਿਆਪਕ ਪਹੁੰਚੇ।