ਭਾਰਤ ਵਿਕਾਸ ਪਰਿਸ਼ਦ ਨੇ CBA ਇਨਫੋਟੈਕ ਦੇ ਸਹਿਯੋਗ ਨਾਲ ਮੁਫ਼ਤ ਆਯੁਸ਼ਮਾਨ ਕਾਰਡ ਬਣਾਉਣ ਦਾ ਕੈਂਪ ਲਗਾਇਆ
ਰੋਹਿਤ ਗੁਪਤਾ
ਗੁਰਦਾਸਪੁਰ 23 ਫਰਵਰੀ 2025 - ਭਾਰਤ ਵਿਕਾਸ ਪਰਿਸ਼ਦ ਸਿਟੀ ਸ਼ਾਖਾ ਗੁਰਦਾਸਪੁਰ ਅਤੇ CBA ਇਨਫੋਟੈਕ ਦੇ ਸਹਿਯੋਗ ਨਾਲ, ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੰਜ ਲੱਖ ਤੱਕ ਦੇ ਇਲਾਜ ਦੀ ਮੁਫ਼ਤ ਸੁਵਿਧਾ ਲਈ ਕਾਰਡ ਬਣਾਉਣ ਵਾਸਤੇ CBA ਇਨਫੋਟੈਕ ਸੈਂਟਰ, ਗੁਰਦਾਸਪੁਰ ਵਿਖੇ ਇੱਕ ਮੁਫ਼ਤ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਮੈਡਮ ਡਾ. ਪ੍ਰਭਜੋਤ ਕੌਰ ਕਲਸੀ (ਸਿਵਿਲ ਸਰਜਨ, ਗੁਰਦਾਸਪੁਰ) ਵਲੋਂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਭਾਰਤ ਵਿਕਾਸ ਪਰਿਸ਼ਦ ਦੀ ਸੇਵਾਵਾਂ ਦੀ ਭਾਰੀ ਸਰਾਹਨਾ ਕੀਤੀ ਅਤੇ ਸਿਵਿਲ ਹਸਪਤਾਲ ਦੀ ਤਰਫੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਸਿਟੀ ਸ਼ਾਖਾ ਦੇ ਪ੍ਰਧਾਨ ਰਾਜੇਸ਼ ਸਲੋਤਰਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਵਰਗੇ ਹੋਰ ਕੈਂਪ ਲਗਾਉਣ ਦੀ ਗੱਲ ਕਹੀ। ਉਨ੍ਹਾਂ ਨੇ CBA ਇਨਫੋਟੈਕ ਦੇ ਡਾਇਰੈਕਟਰ ਇੰਜੀਨੀਅਰ ਸੰਦੀਪ ਕੁਮਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਅੱਜ ਦੇ ਕੈਂਪ ਵਿੱਚ ਕਰੀਬ 200 ਲੋਕਾਂ ਦੇ ਆਯੁਸ਼ਮਾਨ ਕਾਰਡ ਬਣਾਏ ਗਏ।
ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਸਿਟੀ ਸ਼ਾਖਾ ਗੁਰਦਾਸਪੁਰ ਵਲੋਂ ਪ੍ਰਧਾਨ ਰਾਜੇਸ਼ ਸਲੋਤਰਾ ਤੋਂ ਇਲਾਵਾ ਰੋਮੇਸ਼ ਸ਼ਰਮਾ, ਸਚਿਵ ਸ਼ੈਲੇਂਦਰ ਭਾਸਕਰ, ਪਵਨ ਰਾਏ, ਬੀ.ਬੀ. ਗੁਪਤਾ, ਡਾ. ਐਸ.ਪੀ. ਸਿੰਘ, ਰਮੇਸ਼ ਸਲੋਤਰਾ, ਮਨੋਹਰ ਲਾਲ, ਪੁਨੀਤ ਮਲਹੋਤਰਾ, ਅਨੁਰੰਜਨ ਸੈਨੀ, ਵਿਜੇ ਬੰਸਲ, ਬਲਵਿੰਦਰ ਡੋਗਰਾ, ਸ਼ਸ਼ਿਕਾਂਤ ਮਹਾਜਨ, ਵਿਜੇ ਸ਼ਰਮਾ, ਅਮਰਨਾਥ ਮਹਾਜਨ, ਵਿਜੇਂਦਰ ਕੋਹਲੀ, ਸੰਦੀਪ ਕੁਮਾਰ, ਸਤਿੰਦਰ ਪਾਲ ਸਿੰਘ ਬੇਦੀ ਆਦਿ ਮੌਜੂਦ ਸਨ।