ਬਹੁਜਨ ਭੀਮ ਆਰਮੀ ਪੰਜਾਬ ਸੰਗਠਨ ਵੱਲੋਂ ਜਸਵੀਰ ਸਿੰਘ ਗੜ੍ਹੀ ਨੂੰ ਐਸ.ਸੀ.ਕਮਿਸ਼ਨ ਦਾ ਚੇਅਰਮੈਨ ਬਣਨ 'ਤੇ ਵਧਾਈ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 11 ਮਾਰਚ 2025- ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਗੜ੍ਹੀ ਨੂੰ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ। ਉਨ੍ਹਾਂ ਨੂੰ ਇਸ ਕਮਿਸ਼ਨ ਦਾ ਚੇਅਰਮੈਨ ਬਣਨ 'ਤੇ ਵੱਖ-ਵੱਖ ਆਗੂਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਜਸਵੀਰ ਸਿੰਘ ਗੜ੍ਹੀ ਬਹੁਜਨ ਸਮਾਜ ਪਾਰਟੀ, ਪੰਜਾਬ ਦੇ ਸੂਬਾ ਪ੍ਰਧਾਨ ਦਾ ਆਹੁਦਾ ਛੱਡ ਕੇ ਪੰਜਾਬ ਦੀ ਸੱਤਾਧਾਰੀ ਪਾਰਟੀ "ਆਪ" ਚ ਸ਼ਾਮਲ ਹੋਏ ਸਨ।
ਇਸ ਦੌਰਾਨ ਬਹੁਜਨ ਭੀਮ ਆਰਮੀ, ਪੰਜਾਬ ਸੰਗਠਨ ਦੇ ਸੰਸਥਾਪਕ ਸ੍ਰੀ ਜਸਵੀਰ ਸਿੰਘ ਕੋਟੜਾ ਨੇ ਐਸ.ਸੀ.ਕਮਿਸ਼ਨ ਦੇ ਨਵੇਂ ਬਣੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਆਪਣੇ ਸੰਗਠਨ ਵੱਲੋਂ ਦਿਲੀ ਮੁਬਾਰਕ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਬਹੁਜਨ ਭੀਮ ਆਰਮੀ ਦੇ ਆਗੂ ਸ੍ਰੀ ਜਸਵੀਰ ਸਿੰਘ ਕੋਟੜਾ ਨੇ ਕਿਹਾ ਕਿ ਅਨੂਸੂਚਿਤ ਜਾਤੀ ਦੇ ਲੋਕਾਂ ਨੂੰ ਨਵੇਂ ਬਣੇ ਚੇਅਰਮੈਨ ਵੱਲੋਂ ਸਮੇਂ ਸਿਰ ਇਨਸਾਨ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਗਰੀਬ ਸਮਾਜ (ਦਲਿਤ ਸਮਾਜ) ਦੇ ਲੋਕਾਂ ਨੂੰ ਇਨਸਾਫ਼ ਮਿਲਣ ਦੀ ਉਮੀਦ/ਆਸ ਐਸ.ਸੀ. ਕਮਿਸ਼ਨ ਪਾਸੋਂ ਹੁੰਦੀ ਹੈ। ਜਸਵੀਰ ਸਿੰਘ ਕੋਟੜਾ ਨੇ ਕਿਹਾ ਕਿ ਉਨ੍ਹਾਂ ਦੇ ਬਹੁਜਨ ਭੀਮ ਆਰਮੀ ਸੰਗਠਨ ਵੱਲੋਂ ਸ੍ਰੀ ਜਸਵੀਰ ਸਿੰਘ ਗੜ੍ਹੀ ਨੂੰ ਚੇਅਰਮੈਨ ਬਣਨ 'ਤੇ ਵਧਾਈਆਂ/ਸ਼ੁਭ ਕਾਮਨਾਵਾਂ ਰਾਜਨੀਤੀ ਤੋਂ ਪਰ੍ਹੇ ਹੱਟ ਕੇ ਸਿਸ਼ਟਾਚਾਰ ਦੇ ਤੌਰ 'ਤੇ ਦਿੰਦਿਆਂ ਹੀ ਉਨ੍ਹਾਂ (ਗੜ੍ਹੀ)ਦੇ ਸੁਨਹਿਰੇ ਕਾਰਜਕਾਲ ਲਈ ਦਿੱਤੀਆਂ ਹਨ।
ਇਸ ਮੌਕੇ ਬਹੁਜਨ ਸੰਗਠਨ ਦੇ ਸੰਸਥਾਪਕ ਜਸਵੀਰ ਸਿੰਘ ਕੋਟੜਾ ਨਾਲ ਸੰਗਠਨ ਦੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਗੁਰਜੰਟ ਸਿੰਘ ਬੱਸੀਆਂ, ਜ਼ਿਲ੍ਹਾ ਮੀਤ ਪ੍ਰਧਾਨ ਸੱਤਪਾਲ ਸਿੰਘ ਬੱਸੀਆਂ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕਰਮਜੀਤ ਕੌਰ ਸਰੋਏ(ਬੱਸੀਆਂ), ਰਾਏਕੋਟ ਸ਼ਹਿਰੀ ਦੇ ਪ੍ਰਧਾਨ ਹਰੀ ਸਿੰਘ ਹੈਰੀ, ਮੀਤ ਪ੍ਰਧਾਨ ਗੁਰਦੀਪ ਸਿੰਘ, ਸੈਕਟਰੀ ਗੁਰਦੇਵ ਸਿੰਘ. ਜਗਪਾਲ ਕੁਮਾਰ ਪ੍ਰਧਾਨ ਬੱਸੀਆਂ, ਤਰਸੇਮ ਸਿੰਘ ਉਪ ਪ੍ਰਧਾਨ ਬੱਸੀਆਂ, ਜਗਮੋਹਨ ਸਿੰਘ, ਰੂਪ ਸਿੰਘ ਹਾਜ਼ਰ ਸਨ।