← ਪਿਛੇ ਪਰਤੋ
ਪੰਜਾਬ ਦੀ ਧਰਤੀ ’ਤੇ ਖੂਨ ਖਰਾਬਾ ਰੋਕਣ ਲਈ ਸ਼੍ਰੋਮਣੀ ਕਮੇਟੀ ਨੇ ਸੂਝ ਬੂਝ ਨਾਲ ਫੈਸਲਾ ਲਿਆ: ਲੰਗਾਹ ਬਾਬੂਸ਼ਾਹੀ ਨੈਟਵਰਕ ਸ੍ਰੀ ਆਨੰਦਪੁਰ ਸਾਹਿਬ, 10 ਮਾਰਚ, 2025: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸੂਝ ਬੂਝ ਨਾਲ ਫੈਸਲਾ ਲੈਂਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸਵੇਰੇ ਵੇਲੇ ਨਿਭਾਈ ਹੈ ਜਿਸ ਨਾਲ ਪੰਜਾਬ ਦੀ ਧਰਤੀ ’ਤੇ ਖੂਨ ਖਰਾਬਾ ਹੋਣ ਤੋਂ ਬਚ ਗਿਆ ਹੈ। ਉਹਨਾਂ ਕਿਹਾ ਕਿ ਅੱਜ ਕੇਂਦਰ ਦੀਆਂ ਏਜੰਸੀਆਂ ਪੰਜਾਬ ਦੀ ਧਰਤੀ ’ਤੇ ਖੂਨ ਖਰਾਬਾ ਕਰਵਾਉਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀ ਧਿਰ ਹੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਚੁਣਦੀ ਹੈ ਜੋ ਅੱਗੋਂ ਪਾਰਲੀਮੈਂਟ ਵੱਲੋਂ ਪਾਸ ਐਕਟ ਮੁਤਾਬਕ ਹੀ ਫੈਸਲੇ ਲੈਂਦੀ ਹੈ।
Total Responses : 1225